HOME ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਕਿਸਾਨੀ ਨੂੰ ਦੇਣ ਸਿੱਖ ਰਾਜ ਦੀ...

ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਕਿਸਾਨੀ ਨੂੰ ਦੇਣ ਸਿੱਖ ਰਾਜ ਦੀ ਸਥਾਪਨਾ ਅਤੇ ਸ਼ਹਾਦਤ ਲਾਮਿਸਾਲ ਹੈ- ਸੰਦੀਪ ਸੰਧੂ

4

*ਹਲਵਾਰਾ ਹਵਾਈ ਅੱਡੇ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ ‘ਤੇ ਰੱਖਿਆ ਜਾਵੇ ਅਤੇ ਡਾਕ- ਟਿਕਟ ਜਾਰੀ ਕੀਤੀ ਜਾਵੇ- ਬਾਵਾ

ਕਿਹਾ– ਪੰਜਾਬ ਸਰਕਾਰ ਖੇਤੀਬਾੜੀ ਯੂਨੀਵਰਸਿਟੀ ਵਿੱਚ ਚੇਅਰ ਸਥਾਪਿਤ ਕਰੇ

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.)– ਅੱਜ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 355ਵਾਂ ਜਨਮ ਉਤਸਵ ਰਕਬਾ ਭਵਨ ਵਿਖੇ ਸੂਬਾ ਪੱਧਰੀ ਸਮਾਗਮ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ। ਇਸ ਸਮੇਂ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਸਮਾਗਮ ਵਿੱਚ ਸੰਦੀਪ ਸਿੰਘ ਸੰਧੂ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਮੁੱਖ ਤੌਰ ‘ਤੇ ਹਾਜ਼ਰ ਹੋਏ। ਇਸ ਸਮੇਂ ਉਨ੍ਹਾਂ ਬਾਬਾ ਜੀ ਦੇ ਬੁੱਤ ‘ਤੇ ਫੁੱਲ ਮਾਲਾਵਾਂ ਭੇਂਟ ਕਰਨ ਤੋਂ ਬਾਅਦ ਆਖਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਕਿਸਾਨੀ ਨੂੰ ਦੇਣ ਸਿੱਖ ਰਾਜ ਦੀ ਸਥਾਪਨਾ ਅਤੇ ਸ਼ਹਾਦਤ ਲਾਮਿਸਾਲ ਹੈ। ਉਨ੍ਹਾਂ ਬਾਵਾ ਵੱਲੋਂ ਕੀਤੀ ਜਾ ਰਹੀ ਇਤਿਹਾਸ ਨੂੰ ਸਾਂਭਣ ਦੀ ਸੇਵਾ ਦੀ ਭਰਪੂਰ ਸ਼ਲਾਘਾ ਕੀਤੀ। ਇਸ ਸਮੇਂ 21 ਵੱਖ-ਵੱਖ ਵਰਗਾਂ ਨਾਲ ਸੰਬੰਧਿਤ ਸ਼ਖਸ਼ੀਅਤਾਂ ਜਿਹਨਾਂ ਵਿੱਚ ਬੀਬੀ ਪੁਸ਼ਪਾ ਰਾਣੀ ਯੂ.ਐੱਸ.ਏ, ਸਮਾਜਸੇਵੀ ਡਾ: ਸਵਰਾਜ ਸਿੰਘ ਵਿਸ਼ਵ ਚਿੰਤਕ, ਭੋਲਾ ਸਿੰਘ ਸੰਧੂ ਅੰਮ੍ਰਿਤਸਰ, ਡਾ: ਰਾਜ ਸਿੰਘ ਵੈਸ਼ਨਵ, ਡਾ: ਜਗਤਾਰ ਸਿੰਘ ਧੀਮਾਨ, ਪ੍ਰੋ. ਜੀਵਨ ਦਾਸ ਬਾਵਾ, ਪ੍ਰਿੰ: ਸਤੀਸ਼ ਸ਼ਰਮਾ, ਕੰਚਨ ਬਾਵਾ, ਰਾਣਾ ਯੂ.ਐੱਸ.ਏ, ਜਗਦੀਪ ਸਿੰਘ ਘੋਗਾ, ਸੁਰਿੰਦਰ ਕੌਰ ਬਾਵਾ ਮਾਣੂਕੇ, ਇੰਦਰਜੀਤ ਸਿੰਘ ਢਿੱਲੋਂ ਪ੍ਰਧਾਨ ਇਤਿਹਾਸਿਕ ਗੁਰਦੁਆਰਾ ਸਾਹਿਬ ਸੰਢੌਰਾ, ਕੁਲਦੀਪ ਸਿੰਘ ਫੌਜੀ ਪ੍ਰਧਾਨ ਫਾਊਂਡੇਸ਼ਨ ਉੱਤਰ ਪ੍ਰਦੇਸ਼, ਦਲਜੀਤ ਸਿੰਘ ਯੂ.ਐੱਸ.ਏ ਰਕਬਾ, ਕਾਂਗਰਸੀ ਨੇਤਾ ਪਵਨ ਦੀਵਾਨ, ਭਾਜਪਾ ਨੇਤਾ ਅਮਰਜੀਤ ਸਿੰਘ ਟਿੱਕਾ, ਪ੍ਰਵੀਨ ਬਾਂਸਲ, ਸਮਾਜਸੇਵੀ ਦਿਲਜੀਤ ਸਿੰਘ ਚੌਕੀਮਾਨ, ਬਿੱਟੂ ਬਾਵਾ, ਰਣਜੀਤ ਸਿੰਘ ਸਰਪੰਚ ਅਤੇ ਡਾ: ਤ੍ਰਿਲੋਚਨ ਬਾਵਾ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮੇਂ ਡਾ: ਸਵਰਾਜ ਸਿੰਘ ਨੇ ਸੈਮੀਨਾਰ ਵਿੱਚ ਬੋਲਦੇ ਹੋਏ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਹੀ ਸਿੱਖ ਇਨਕਲਾਬ ਨੂੰ ਸੰਪੂਰਨ ਕੀਤਾ ਅਤੇ ਉਸ ‘ਤੇ ਅਧਾਰਿਤ ਖਾਲਸਾ ਰਾਜ ਦੀ ਨੀਂਹ ਰੱਖੀ ਜੋ ਕਿ ਲੋਕ ਭਲਾਈ ਦਾ ਸਹੀ ਅਰਥਾਂ ਵਿੱਚ ਰਾਜ ਸੀ। ਇਸ ਸਮੇਂ ਬੋਲਦੇ ਡਾ: ਧੀਮਾਨ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਵੱਲੋਂ ਸਥਾਪਿਤ ਸਿੱਖ ਰਾਜ ਹੀ ਦੁਨੀਆ ਦਾ ਬਿਹਤਰੀਨ ਧਰਮ ਨਿਰਪੱਖ ਰਾਜ ਬਣਿਆ ਜਿਸ ਦੀ ਤਰਜਮਾਨੀ ਮਹਾਰਾਜਾ ਰਣਜੀਤ ਸਿੰਘ ਨੇ ਕੀਤੀ। ਉਹਨਾਂ ਕਿਹਾ ਕਿ ਅਜਿਹੇ ਰਾਜ ਦੀ ਅੱਜ ਹੋਰ ਵੀ ਵੱਧ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਦੇ ਸਿਲੇਬਸ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਜਾਣਕਾਰੀ ਸ਼ਾਮਿਲ ਕਰਨੀ ਚਾਹੀਦੀ ਹੈ। ਇਸ ਸਮੇਂ ਨੀਰਜ ਬਾਵਾ ਨੂੰ ਯੂਥ ਵਿੰਗ ਫਾਊਂਡੇਸ਼ਨ ਲੁਧਿਆਣਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਜਦਕਿ ਚਰਨਜੀਤ ਸਿੰਘ ਸਿੱਧੂ ਨੂੰ ਮਾਨਸਾ ਦਾ ਫਾਊਂਡੇਸ਼ਨ ਦਾ ਪ੍ਰਧਾਨ ਬਣਾਇਆ। ਇਸ ਸਮੇਂ ਡਾ: ਤ੍ਰਿਲੋਚਨ ਬਾਵਾ ਨੂੰ ਬੈਰਾਗੀ ਮਹਾਂਮੰਡਲ ਪੰਜਾਬ ਦਾ ਵਾਈਸ ਪ੍ਰਧਾਨ ਬਣਾਇਆ। ਇਸ ਸਮੇਂ ਰਣਜੀਤ ਸਿੰਘ ਯੂ.ਐੱਸ.ਏ., ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਕੁਲਵੰਤ ਸਿੰਘ ਬਾਵਾ, ਗੁਲਸ਼ਨ ਬਾਵਾ, ਕਮਲਜੀਤ ਕੌਰ ਬਾਵਾ, ਜਤਿੰਦਰ ਸਿੰਘ ਹਠੂਰ, ਯੂਥ ਨੇਤਾ ਰਣਵੀਰ ਸਿੰਘ, ਜਗਦੀਸ਼ ਬਾਵਾ, ਮੋਹਣ ਦਾਸ ਬਾਵਾ, ਰਾਮ ਸਿੰਘ ਸਰਦੂਲਗੜ੍ਹ, ਇੰਦਰਜੀਤ ਸਿੰਘ ਧਾਲੀਵਾਲ, ਸੁੱਚਾ ਸਿੰਘ ਤੁਗਲ ਆਦਿ ਹਾਜ਼ਰ ਸਨ। ਇਸ ਸਮੇਂ ਜਸਵੰਤ ਸਿੰਘ ਛਾਪਾ ਨੇ ਐੱਸ.ਪੀ.ਸਿੰਘ. ਉਬਰਾਏ ਦਾ ਸਨਮਾਨ ਪ੍ਰਾਪਤ ਕੀਤਾ। ਇਸ ਸਮੇਂ ਇਕਬਾਲ ਸਿੰਘ ਗਿੱਲ ਰਿਟਾਇਰਡ ਆਈ.ਪੀ.ਐੱਸ. ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਸ ਸਮੇਂ ਸ਼ੰਕਰਾ ਆਈ ਹਸਪਤਾਲ ਦੀ ਟੀਮ ਦੇ ਮਾਹਿਰ ਡਾਕਟਰਾਂ ਡਾ: ਯੈਸ਼ਾ ਗੁਪਤਾ, ਗੁਰਜੋਤ ਸਿੰਘ, ਗੁਰਪ੍ਰੀਤ ਸਿੰਘ, ਰਾਘਵ, ਅਰਸ਼ਿਵ ਅਤੇ ਦਿਲਰਾਜ ਸਿੰਘ ਆਦਿ ਨੇ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦਾ ਫਰੀ ਚੈੱਕਅੱਪ ਕੈਂਪ ਦਾ ਆਯੋਜਨ ਕੀਤਾ ਜਿਸ ਦੇ ਸਮੁੱਚੇ ਪ੍ਰਬੰਧ ਜਗਜੀਵਨ ਸਿੰਘ ਗਰੀਬ ਨੇ ਕੀਤੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਪ੍ਰਭਾਤ ਫੇਰੀ ਸੁਰੂ
Next articleਡਾ. ਅਬਦੁਲ ਕਲਾਮ ਜੀ ਦੇ ਜਨਮ ਦਿਨ ਮੌਕੇ ਕਰਵਾਇਆ ਗਿਆ 7ਵਾਂ ਵਿਦਿਆਰਥੀ ਸਨਮਾਨ ਸਮਾਰੋਹ 24 ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ