ਬੀ.ਸੀ.ਐਮ. ਸਕੂਲ ਵਿਖੇ ਕੈਂਪ ਦੌਰਾਨ ਬੱਚਿਆਂ ਨੂੰ ਵਾਤਾਵਰਣ ਅਤੇ ਨਸ਼ਾ ਮੁਕਤੀ ਬਾਰੇ ਜਾਣੂ ਕਰਵਾਇਆ

ਲੁਧਿਆਣਾ(ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਬੀ.ਸੀ.ਐਮ. ਸਕੂਲ , ਫੋਕਲ ਪੁਆਇੰਟ ,ਲੁਧਿਆਣਾ ਵਿੱਚ ਚੱਲ ਰਹੇ ਚਾਰ ਦਿਨ ਦਾ ਤਿ੍ਤਿਆ ਸੋਪਾਨ, ਸਕਾਊਟ ਐਂਡ ਗਾਈਡ” ਕੈਂਪ ਦੌਰਾਨ ਗਾਇਡ ਕੈਪਟਨ’ ਸੁਸ਼ਮਾ ਰਾਣੀ , ਸ਼੍ਰੀਮਤੀ ਸੀਮਾ ਠਾਕੁਰ, ਸਕਾਊਂਟ ਮਾਸਟਰ ਵਿਵੇਕ ਸ਼ਰਮਾ ਜੀ ਨੇ ਬੱਚਿਆਂ ਨੂੰ ਵਾਤਾਵਰਣ ਅਤੇ ਨਸ਼ਾ ਮੁਕਤੀ ਬਾਰੇ ਜਾਣੂ ਕਰਵਾਇਆ  ਅਤੇ ਸਕਾਊਟ ਗਾਈਡ ਦੀਆਂ ਕਈ ਗਤੀਵਿਧੀਆਂ  ਵੀ ਕਰਵਾਈਆਂ।  ਇਸ ਕੈੰਪ ਵਿੱਚ ਸ਼੍ਰੀਮਤੀ ਨੀਟਾ ਕਸ਼ਅਪ(ਐਸ.ਓ.ਸੀ) ਅਤੇ ਸ਼੍ਰੀਮਤੀ ਅਨੁਪਮਾ (ਡੀ. ਓ.ਸੀ) ਦੁਆਰਾ ਦੌਰਾ ਕੀਤਾ ਗਿਆ ਅਤੇ ਉਨ੍ਹਾਂ ਨੇ ਸਕਾਊਟ ਅਤੇ ਗਾਈਡ ਨੂੰ ਅਨੁਸ਼ਾਸਨ, ਸਹਿਯੋਗ ਦੀ ਭਾਵਨਾ ਅਤੇ ਨੈਤਿਕ ਮੁੱਲਾਂ ਦੇ ਬਾਰੇ ਦੱਸਿਆ। ਬੱਚਿਆਂ ਨੇ  ‘ਨਸ਼ਾ ਮੁਕਤੀ’ ਅਤੇ ‘ਵਾਤਾਵਰਣ  ਸੁਰੱਖਿਆ’ ‘ਤੇ ਚਾਰਟ  ਬਣਾਏ  ਅਤੇ ਬੱਚਿਆਂ ਲਈ ਭਾਸ਼ਣ ਮੁਕਾਬਲੇ ਵੀ ਕਰਵਾਏ ਗਏ।  ਜੇਤੂ ਬੱਚਿਆਂ ਨੂੰ ਇਨਾਮ ਨਾਲ ਸਨਮਾਨਿਤ  ਕੀਤਾ ਗਿਆ ।ਪ੍ਰਿੰਸੀਪਲ ਸ਼੍ਰੀਮਤੀ ਨੀਰੂ ਕੌੜਾ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ  ਬੱਚਿਆਂ ਨੂੰ ਜੀਵਨ ਵਿੱਚ ਅਨੁਸ਼ਾਸਿਤ ਰਹਿਣ ਲਈ ਪ੍ਰੇਰਿਤ ਕੀਤਾ।  ਹੈੱਡ ਅਕਾਦਮਿਕ ਸ਼੍ਰੀਮਤੀ ਸਿੰਪਲ ਵਰਮਾ ਜੀ ਨੇ ਬੱਚਿਆਂ ਨੂੰ ਸਕਾਊਟ ਅਤੇ ਗਾਈਡ ਦੀ ਅਹਿਮੀਅਤ ਬਾਰੇ ਜਾਣੂ ਕਰਾਇਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਸ਼ੁਭ ਸਵੇਰ ਦੋਸਤੋ
Next articleਸਿਹਤ ਵਿਭਾਗ ਵਲੋਂ ਗੜ੍ਹਸ਼ੰਕਰ ਤੋਂ ਚੰਡੀਗੜ ਰੋਡ ਤੇ ਨਾਕੇ ਤੇ 50 ਕਿਲੋ ਪਨੀਰ ਤੇ 10 ਕਿਲੋ ਖੋਆ ਦੇ ਸੈਪਲ ਲਏ