ਅਜ਼ਾਦ ਰੰਗਮੰਚ ਫਗਵਾੜਾ ਵਲੋਂ ਕਲਾਂ ਭਵਨ ਵਿਖੇ 24 ਨਵੰਬਰ ਨੂੰ ਇੱਕ ਨਾਟ ਮੇਲਾ ਕੀਤਾ ਜਾਵੇਗਾ

ਬੰਗਾ (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾ ) ਅਜ਼ਾਦ ਰੰਗਮੰਚ ਫਗਵਾੜਾ ਵਲੋਂ ਕਲਾ ਭਵਨ ਨਾਟ-ਘਰ ਵਿਖੇ 24 ਨਵੰਬਰ 2024 ਨੂੰ 5ਵਾਂ ਸੁਪਨਦੀਪ ਸਿੰਘ ਸਿੱਧੂ ਯਾਦਗਾਰੀ ਨਾਟ-ਮੇਲਾ ਕੀਤਾ ਜਾ ਰਿਹਾ ਹੈ। ਇਸ ਵਾਰ ਦਾ ਸੁਪਨਦੀਪ ਸਿੰਘ ਸਿੱਧੂ ਯਾਦਗਾਰੀ ਪੁਰਸਕਾਰ ਪੰਜਾਬੀ ਰੰਗਮੰਚ ਤੇ ਸਿਨੇਮਾ ਦੀ ਉਘੀ ਅਭਿਨੇਤਰੀ ਅਨੀਤਾ ਸ਼ਬਦੀਸ਼ ਨੂੰ ਦਿੱਤਾ ਜਾਵੇਗਾ। ਨਾਟ-ਮੇਲੇ ਦਾ ਉਦਘਾਟਨ ਚੇਅਰਮੈਨ ਸ ਸੰਤੋਖ ਸਿੰਘ ਢੇਸੀ ਅਤੇ ਸ਼ਮਾ ਰੋਸ਼ਨ ਪਰਮਿੰਦਰ ਕੌਰ ਸਵੈਚ ਕੈਨੇਡੀਅਨ ਨਾਟਕਕਾਰ ਕਰਨਗੇ। ਇਸ ਮੌਕੇ ਬੀਬਾ ਕੁਲਵੰਤ ਦੀ ਅਗਵਾਈ ਵਿਚ ਤੇ ਰਣਜੀਤ ਕੁਮਾਰ ਦੀ ਨਿਰਦੇਸ਼ਨਾ ਅਧੀਨ ਮੇਰਾ ਲਿਖਿਆ ਹੋਇਆ ਨਾਟਕ ‘ਮਿਸ਼ਾਲਾਂ ਦਾ ਕਾਫਲਾ’ ਖੇਡਿਆ ਜਾਵੇਗਾ। ਇਹ ਨਾਟਕ ਮੈਂ ਆਪਣੇ ਪਿੰਡ ਮੰਗੂਵਾਲ ਦੇ ਨਕਸਲੀ ਸ਼ਹੀਦਾਂ ਕਿਸ਼ੂ, ਸੋਹਣ ਲਾਲ ਤੇ ਇਕਬਾਲ ਸਿੰਘ ਦੀ ਇਨਕਲਾਬੀ ਸ਼ਹਾਦਤ ਨੂੰ ਸਮਰਪਿਤ ਕੀਤਾ ਹੈ। ਇਹ ਵੀਹਵੀਂ ਸਦੀ ਦੇ ਸੱਤਵੇਂ ਦਹਾਕੇ ਵਿਚ ਸਰਗਰਮ ਨਕਸਲਵਾਦ ਦੀ ਲਹਿਰ ਦੌਰਾਨ ਸਥਾਪਤੀ ਦੇ ਵਿਰੋਧ ਵਿਚ ਕਿਰਤੀ ਕਾਮਿਆਂ ਨੂੰ ਲਾਮਬੰਦ ਕਰ ਕੇ ਇਨਕਲਾਬੀ ਸੰਘਰਸ਼ ਕਰਦੇ ਹੋਏ ਸਟੇਟ ਟੈਰਰ ਦਾ ਸ਼ਿਕਾਰ ਹੋ ਗਏ ਸਨ। ਇਹ ਨਾਟਕ ਭਾਅ ਦਰਸ਼ਨ ਖਟਕੜ ਨੂੰ ਵੀ ਸਮਰਪਿਤ ਹੈ ਜਿਸ ਨੇ ਹਕੂਮਤ ਦੇ ਘੋਰ ਦਮਨ ਤੇ ਤਸ਼ੱਦਦ, ਗੁਪਤਵਾਸ, ਜੇਲ੍ਹਾਂ, ਤਸੀਹੇ ਤੇ ਪਰਿਵਾਰਕ ਦੁਸ਼ਵਾਰੀਆਂ ਨੂੰ ਝੱਲਦਿਆਂ ਇਸ ਮਘਦੀ ਸੋਚ ਤੇ ਮਜਬੂਤੀ ਨਾਲ ਪਹਿਰਾ ਦਿੱਤਾ ਤੇ ਉਹ ਅੱਜ ਵੀ ਪਾਰਟੀ ਦੀ ਸੂਬਾ ਪੱਧਰੀ ਅਗਵਾਈ ਕਰ ਰਹੇ ਹਨ। ਕੇਵਲ ਧਾਲੀਵਾਲ ਨਾਟ-ਮੇਲੇ ਦੀ ਪ੍ਰਧਾਨਗੀ ਕਰਨਗੇ। ਸਭ ਨੂੰ ਹਾਰਦਿਕ ਸੱਦਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਲਾਨਾ ਜੋੜ ਮੇਲਾ ਮਨਾਇਆ ਜਾਵੇਗਾ
Next articleਵਿਛੜੇ ਮਿਸ਼ਨਰੀ ਗਾਇਕ ਲੇਖਕ ਤੇ ਬਸਪਾ ਦੇ ਪੁਰਾਣੇ ਸਾਥੀ ਨੇਕਾਂ ਮੱਲਾਂ ਬੇਦੀਆਂ ਜੀ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ