ਆਯੂਸ਼ ਵੱਲੋਂ ਸੈਂਟਰਲ ਪਾਰਕ ਵਿਖੇ ਮਨਾਇਆ ਗਿਆ 10 ਅੰਤਰਰਾਸ਼ਟਰੀ ਯੋਗ ਦਿਹਾੜਾ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਜਿਲ੍ਹੇ ਭਰ ਦੇ ਅਧਿਕਾਰੀ ਕਰਮਚਾਰੀ

ਮਾਨਸਾ (ਸਮਾਜ ਵੀਕਲੀ) ਭਾਰਤ  ਅਤੇ ਪੰਜਾਬ ਸਰਕਾਰ ਦੇ ਆਯੂਸ਼ ਮੰਤਰਾਲੇ ਵੱਲੋਂ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਸਬੰਧ ਵਿੱਚ ਡਾ ਰਵੀ ਕੁਮਾਰ ਡੂਮਰਾ  ਡਾਇਰੈਕਟਰ ਅਯੂਰਵੈਦਾ ਪੰਜਾਬ ਦੇ ਹੁਕਮਾਂ ਅਨੁਸਾਰ ਡਾ  ਨਮਿਤਾ ਗਰਗ ਜਿਲਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਮਾਨਸਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ  ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸੀ ਐੱਮ ਦੀ ਯੋਗਸ਼ਾਲਾ ਅਤੇ “ਆਪਣੇ ਅਤੇ ਸਮਾਜ ਲਈ ਯੋਗਾ” ਦੇ ਬੈਨਰ ਹੇਠ ਦਸਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਸੈਂਟਰਲ ਪਾਰਕ ਮਾਨਸਾ ਵਿਖੇ ਮਨਾਇਆ ਗਿਆ। ਇਸ ਮੌਕੇ ਡਾ ਵਿਜੇ ਸਿੰਗਲਾ ਐਮ ਐਲ ਏ ਮਾਨਸਾ,   ਸ੍ਰੀ ਪਰਮਵੀਰ ਸਿੰਘ ਡਿਪਟੀ ਕਮਿਸ਼ਨਰ ਮਾਨਸਾ, ਸ੍ਰੀ ਐੱਚ ਐੱਸ  ਗਰੇਵਾਲ ਜਿਲਾ ਸੈਸ਼ਨ ਜੱਜ ਮਾਨਸਾ, ਸਿਿਵਲ ਜੱਜ ਜੂਨੀਅਰ ਡਵੀਜਨ ਸ੍ਰੀ ਕਰਨ ਅਗਰਵਾਲ, ਡਾ ਹਰਦੇਵ ਸਿੰਘ ਸਿਵਲ ਸਰਜਨ ਮਾਨਸਾ, ਸ੍ਰੀ ਹਰਪ੍ਰੀਤ ਸਿੰਘ ਪ੍ਰਧਾਨ ਬਾਰ ਐਸੋਸੀਏਸ਼ਨ ਮਾਨਸਾ ਡਾ ਬਲਜੀਤ ਕੌਰ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਮਾਨਸਾ ਅਤੇ ਸ੍ਰੀ ਅਵਤਾਰ ਸਿੰਘ ਜਿਲ੍ਹਾ ਪ੍ਰੋਗਰਾਮ ਮੈਨੇਜਰ ਨੈਸ਼ਨਲ ਹੈਲਥ ਮਿਸ਼ਨ ਮਾਨਸਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀ ਸ਼ਾਮਿਲ ਹੋਏ। ਅੰਤਰਰਾਸ਼ਟਰੀ ਯੋਗਾ ਦਿਵਸ ਦੀ ਸ਼ੁਰੂਆਤ ਐਸ ਡੀ ਕੰਨਿਆ ਮਹਾਵਿਿਦਆਲਾ ਦੇ ਬੱਚਿਆਂ ਨੇ ਸਰਸਵਤੀ ਵੰਦਨਾ ਨਾਲ ਕੀਤੀ। ਡਾ  ਵਰਿੰਦਰ ਕੁਮਾਰ ਅਤੇ ਡਾ ਪੂਜਾ ਵੱਲੋਂ ਇਸ ਮੌਕੇ ਸ਼ਾਮਲ ਵਿਅਕਤੀਆਂ ਨੂੰ ਯੋਗਾ ਕਰਵਾਇਆ ਗਿਆ ਜਿਸ ਵਿੱਚ ਸੂਰਯ ਨਮਸਕਰ, ਤਾੜ ਆਸਨ, ਵੀਰਭਦਰ ਆਸਨ, ਬਜ਼ਰ ਆਸਨ, ਕਟਿਚਕਰ ਆਸਨ, ਹਸਤਪਦ ਆਸਨ, ਨੌਕਾ ਆਸਨ, ਸਲਵਾਸਨ, ਕਪਾਲਭਾਤੀ ਅਤੇ ਪ੍ਰਾਣਾਯਾਮ ਆਸਨ ਵਿਸ਼ੇਸ਼ ਰੂਪ ਵਿੱਚ ਕਰਵਾਏ ਗਏ। ਇਸ ਮੌਕੇ ਤੇ ਡਾ ਵਿਜੇ ਸਿੰਗਲਾ ਐਮ ਐਲ ਏ ਮਾਨਸਾ  ਵੱਲੋਂ ਯੋਗ ਦੀ ਮਹੱਤਤਾ ਬਾਰੇ ਦੱਸਦੇ ਹੋਏ ਕਿਹਾ ਕਿ ਅਜੋਕੇ ਸਮੇਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਯੋਗਾ ਨੂੰ ਆਪਣੀ ਰੋਜ਼ਮਰਾ ਦੀ ਜਿੰਦਗੀ ਵਿੱਚ ਸ਼ਾਮਿਲ ਕਰਨਾ ਬਹੁਤ ਹੀ ਮਹੱਤਵਪੂਰਨ ਹੋ ਗਿਆ ਹੈ। ਸ੍ਰੀ ਪਰਮਵੀਰ ਸਿੰਘ ਡਿਪਟੀ ਕਮਿਸ਼ਨਰ ਮਾਨਸਾ ਨੇ ਕਿਹਾ ਕਿ ਯੋਗ ਸਾਡੇ ਮਨ ਅਤੇ ਸ਼ਰੀਰ ਨੂੰ ਆਪਸ ਵਿੱਚ ਜੋੜਨ ਦੀ ਕੜੀ ਹੈ ਇਸ ਲਈ ਸਾਨੂੰ ਨਿਯਮਤ ਰੂਪ ਵਿੱਚ ਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਜੀਵਨ ਸ਼ੈਲੀ ਕਾਰਨ ਮਨੁੱਖ ਬਹੁਤ ਜਿਆਦਾ ਤਣਾਅ ਵਿੱਚ ਆ ਗਿਆ ਹੈ। ਜਿਸ ਕਾਰਨ ਮਨੁੱਖ ਬਹੁਤ ਸਾਰੀਆਂ ਬਿਮਾਰੀਆਂ ਦੇ ਵਿੱਚ ਘਿਰ ਗਿਆ ਹੈ। ਸਰੀਰ ਨੂੰ ਸਰੀਰਕ  ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰੱਖਣ ਲਈ ਯੋਗ ਬਹੁਤ ਜਰੂਰੀ ਹੈ। ਯੋਗਾ ਹਰ ਉਮਰ ਦੇ ਵਿਅਕਤੀਆਂ ਦੀ ਸ਼ਮੂਲੀਅਤ ਨੂੰ ਉਤਸਾਹਿਤ ਕਰਦਾ ਹੈ ਅਤੇ ਅਜੋਕੇ ਸਮੇਂ ਵੱਧ ਰਹੇ ਤਣਾਅ, ਚਿੰਤਾਵਾਂ ਅਤੇ ਗੰਭੀਰ ਬਿਮਾਰੀਆਂ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਇਸ ਮੌਕੇ ਤੇ ਏ ਯੂ ਸਮਾਲ ਫਾਇਨਾਂਸ ਬੈਂਕ  ਅਤੇ ਗੁਰੂ ਕਿਰਪਾ ਨੇਚਰੋਪੈਥੀ ਵੱਲੋਂ ਰੀਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ ਅਤੇ ਵਣ ਵਿਭਾਗ ਵੱਲੋਂ ਪੌਦੇ ਵੰਡੇ ਗਏ ਅਤੇ ਲਗਾਏ ਗਏ। ਇਸ ਮੌਕੇ ਜ਼ਿਲਾ ਆਯੁਰਵੈਦ ਵਿਭਾਗ ਦੇ ਅਧਿਕਾਰੀ ਕਰਮਚਾਰੀ, ਆਯੂਰਵੈਦਿਕ ਮੈਡੀਕਲ ਅਫਸਰ ਅਤੇ ਉਪ ਵੈਦ ਸ਼ਾਮਿਲ ਹੋਏ।

Previous articleਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਸਮੱਸਿਆ – ਸਹਾਇਕ ਕਮਿਸ਼ਨਰ
Next articleAn impending cultural and agrarian crisis in Uttar Pradesh A Journey of Ganga from Hardwar to Varanasi