‘ਮਮਤਾ ਦਿਵਸ’ ਮੌਕੇ ਛੋਕਰਾਂ ‘ਚ ਜਾਗਰੂਕਤਾ ਕੈਂਪ ਆਯੋਜਿਤ

ਜਲੰਧਰ,ਫਿਲੌਰ, ਅੱਪਰਾ (ਜੱਸੀ) (ਸਮਾਜ ਵੀਕਲੀ)-ਸਿਵਲ ਸਰਜਨ ਜਲੰਧਰ ਅਤੇ SMO ਮੈਡਮ Dr ਭੁਪਿੰਦਰ ਕੌਰ ਦੀ ਅਗਵਾਈ ਵਿੱਚ ਪਿੰਡ ਛੋਕਰਾਂ ਵਿਖੇ ਮਮਤਾ ਦਿਵਸ ਮੌਕੇ ਜਾਣਕਾਰੀ ਕੈਂਪ ਲਗਾਇਆ ਗਿਆ, ਜਿਸ ਦੌਰਾਨ ਡਾ ਵਿਸ਼ਾਲ ਤਨੇਜਾ ਦੰਦਾ ਨੇ ਦੰਦਾਂ ਦੀ ਸਫ਼ਾਈ, ਮੂੰਹ ਦੀ ਸਫ਼ਾਈ ਤੇ ਦੰਦਾਂ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਜਾਣਕਾਰੀ ਦਿੱਤੀ। ਗੁਰਨੇਕ ਲਾਲ ਹੈਲਥ ਸੁਪਰਵਾਈਜ਼ਰ ਨੇ ਸਮੇਂ ਸਿਰ ਬੱਚਿਆਂ ਨੂੰ ਟੀਕੇ ਨੂੰ ਲਗਵਾਉਣ ਲਈ ਅਤੇ ਡੇਂਗੂ, ਮਲੇਰੀਆ, ਮੌਸਮੀ ਬਿਮਾਰੀਆਂ ਤੋਂ ਬਚਾਅ ਲਈ ਜਾਣਕਾਰੀ ਦਿੱਤੀ। ਇਸ ਮੌਕੇ ਹੀਨਾ ਸ਼ਰਮਾ ਏ ਐਨ ਐਮ, ਰਾਜਬੀਰ ਆਸ਼ਾ ਫੈਸਿਲਿਟੇਟਰ, ਜਗਦੀਸ਼ ਕੌਰ ਆਂਗਨਵਾੜੀ ਵਰਕਰ, ਮਨਜੀਤ ਕੌਰ ਆਸ਼ਾ ਅਤੇ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੇਲੇ ਦੌਰਾਨ ਆਪ ਆਗੂ ਰਜਿੰਦਰ ਸੰਧੂ ਮੁੱਖ ਮਹਿਮਾਨ ਦੇ ਤੌਰ ‘ਤੇ ਹੋਏ ਹਾਜਰ
Next articleਤਿਰੰਗਾ ਹਾਊਸ