ਸਰਕਾਰੀ ਪ੍ਰਾਇਮਰੀ ਸਕੂਲ ਚੱਕ ਸਾਹਬੂ ਦੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

*ਐੱਨ. ਆਰ. ਆਈ ਵੀਰਾਂ ਨੇ ਦਿੱਤੀ 35 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ*

ਅੱਪਰਾ, ਜੱਸੀ (ਸਮਾਜ ਵੀਕਲੀ)– ਨਜ਼ਦੀਕੀ ਪਿੰਡ ਚੱਕ ਸਾਹਬੂ ਵਿਖੇ ਸਥਿਤ ਸਰਕਾਰੀ ਪ੍ਰਾਇਮਰੀ ਸਕੂਲਦੇ ਸਾਲਾਨਾ ਨਤੀਜੇ ਮੌਕੇ ਸਮੂਹ ਅਵੱਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅੱਨ. ਆਰ ਆਈ ਦਾਨੀ ਸੱਜਣਾਂ ਵਲੋਂ ਸਕੂਲ ਦੇ ਵਿਕਾਸ ਕਾਰਜਾਂ ਲਈ 35 ਹਜ਼ਾਰ ਰੁਪਏ ਦੀ ਨਕਦੀ ਵੀ ਦਿੱਤੀ ਗਈ। ਇਸ ਮੌਕੇ ਸਕੂਲ ਮੁਖੀ ਨਰਿੰਦਰ ਸਿੰਘ ਨੇ ਸਮੂਹ ਦਾਨੀ ਸੱਜਣਾਂ ਦਾ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਬਹਾਦਰ ਸਿੰਘ ਬਾਹੜਾ, ਸਤਨਾਮ ਸਿੰਘ ਸਹੋਤਾ, ਚੇਅਰਮੈਨ ਕਮਲ ਕੁਮਾਰ, ਹਰਭਜਨ ਸਿੰਘ ਬਾਹੜਾ, ਸ਼ਲਿੰਦਰ ਸਿੰਘ ਚੀਮਾ, ਰਕੇਸ਼ ਕੁਮਾਰ ਬੱਬੂ, ਓਂਕਾਰ ਸਿੰਘ, ਬੂਟਾ ਸਿੰਘ, ਜਸਵੀਰ ਸਿੰਘ ਸ਼ੀਰਾ ਪੰਚ, ਬਖਸ਼ੀਸ਼ ਕੌਰ, ਮਾਇਆ ਦੇਵੀ, ਗੁਰਸੇਵਕ ਸਿੰਘ, ਜਸਵਿੰਦਰ ਕੌਰ, ਕੁਲਦੀਪ ਕੌਰ, ਸੋਨੀਆ ਆਦਿ ਵੀ ਹਾਜ਼ਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਧੰਨ ਬਾਬਾ ਜੱਲਣ ਦਾਸ ਸਲਾਨਾਂ ਜੋੜ ਮੇਲਾ ਕੱਬਡੀ ਸ਼ੋਅ ਮੈਚ 15 ਅਪ੍ਰੈਲ ਨੂੰ ਪਿੰਡ ਨੋਸ਼ਹਿਰਾ ਢਾਲਾ ਵਿਖ਼ੇ :- ਜਸਵਿੰਦਰ (ਰਿੰਕੂ) ਸਮਰਾਂ
Next articleਮਾਸਿਕ ਧਰਮ ਪ੍ਰਬੰਧਨ – ਜਾਣਕਾਰੀ ਜ਼ਰੂਰੀ ਹੈ!