ਰੋਜ਼ਾਨਾ ਅਜੀਤ ਜਲੰਧਰ ਦੇ ਸਮਾਚਾਰ ਸੰਪਾਦਕ ਅਵਤਾਰ ਸਿੰਘ ਸ਼ੇਰਗਿੱਲ ਦਾ ਸਰੀ ਵਿਚ ਸਨਮਾਨ ।

ਕੈਨੇਡਾ ਸਰੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਬੀਤੇ ਦਿਨ ਪੰਜਾਬ ਤੋਂ ਕੈਨੇਡਾ ਦੌਰੇ ਤੇ ਆਏ ਰੋਜ਼ਾਨਾ ਅਜੀਤ ਜਲੰਧਰ ਦੇ ਸਮਾਚਾਰ ਸੰਪਾਦਕ ਸ ਅਵਤਾਰ ਸਿੰਘ ਸ਼ੇਰਗਿੱਲ ਦਾ ਕੈਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਸ ਸੁਰਜੀਤ ਸਿੰਘ ਮਾਧੋਪੁਰੀ ਤੇ ਜਨਰਲ ਸਕੱਤਰ ਸ ਪ੍ਰਿਤਪਾਲ ਸਿੰਘ ਗਿੱਲ ਵਲੋਂ ਯੌਰਕ ਸੈਂਟਰ ਸਰੀ ਵਿਖੇ ਆਯੋਜਿਤ ਇਕ ਮਿਲਣੀ ਦੌਰਾਨ ਉਘੇ ਬਿਜਨੈਸਮੈਨ ਤੇ ਪੰਜਾਬ ਭਵਨ ਸਰੀ ਦੇ ਸੰਚਾਲਕ ਸ੍ਰੀ ਸੁੱਖੀ ਬਾਠ, ਮੈਂਡੀ ਢੇਸਾ ਤੇ ਪ੍ਰੋ ਪ੍ਰਿਥੀਪਾਲ ਸਿੰਘ ਸੋਹੀ ਵਿਸ਼ੇਸ਼ ਰੂਪ ਵਿਚ ਸ਼ਾਮਿਲ ਹੋਏ। ਇਸ ਮੌਕੇ ਸ ਅਵਤਾਰ ਸਿੰਘ ਨਾਲ ਪੰਜਾਬ ਦੇ ਮੌਜੂਦਾ ਹਾਲਾਤ, ਸਮਾਜਿਕ, ਆਰਥਿਕ ਤੇ ਸਿਆਸੀ ਵਿਸ਼ਿਆਂ ਉਪਰ ਚਰਚਾ ਕਰਦਿਆਂ ਨੌਜਵਾਨ ਪੀੜੀ ਦੇ ਵਿਦੇਸ਼ਾਂ ਵੱਲ ਵੱਡੇ ਪੱਧਰ ਤੇ ਪ੍ਰਵਾਸ ਅਤੇ ਪੰਜਾਬ ਨੂੰ ਵਰਤਮਾਨ ਤੇ ਭਵਿੱਖ ਦੀਆਂ ਚੁਣੌਤੀਆਂ ਉਪਰ ਵਿਚਾਰ ਸਾਂਝੇ ਕੀਤੇ ਗਏ।

ਉਹਨਾਂ ਵੱਖ ਵੱਖ ਵਿਦਵਾਨ ਦੋਸਤਾਂ ਵਲੋਂ ਕੀਤੀਆਂ ਗਈਆਂ ਟਿਪਣੀਆਂ ਉਪਰ ਆਪਣੇ ਵਿਚਾਰ ਪ੍ਰਗਟ ਕਰਦਿਆਂ ਰੋਜ਼ਾਨਾ ਅਜੀਤ ਦੇ ਮੁੱਖ ਸੰਪਾਦਕ ਸ ਬਰਜਿੰਦਰ ਸਿੰਘ ਹਮਦਰਦ ਵਲੋਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਸਮਰਪਿਤ ਪੱਤਰਕਾਰੀ ਦੀ ਸੁਚੱਜੀ ਅਗਵਾਈ ਦਾ ਜਿਕਰ ਕਰਦਿਆਂ ਕਿਹਾ ਕਿ ਉਹ ਪਰਵਾਸੀ ਪੰਜਾਬੀਆਂ ਦੀਆਂ ਪੰਜਾਬ ਪ੍ਰਤੀ ਚਿੰਤਾਵਾਂ ਨੂੰ ਉਹਨਾਂ ਤੱਕ ਪਹੁੰਚਾਉਣ ਦਾ ਯਤਨ ਕਰਨਗੇ।ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਸੁਰਜੀਤ ਸਿੰਘ ਮਾਧੋਪੁਰੀ, ਜਨਰਲ ਸਕੱਤਰ ਪ੍ਰਿਤਪਾਲ ਸਿੰਘ ਸੇਖੋਂ, ਉਘੇ ਚਿੰਤਕ ਪ੍ਰੋ ਪ੍ਰਿਥੀਪਾਲ ਸਿੰਘ ਸੋਹੀ, ਪ੍ਰਿੰਸੀਪਲ ਡਾ ਰਣਜੀਤ ਸਿੰਘ ਪੰਨੂ, ਪ੍ਰੋ ਸੰਧੂ, ਦਰਸ਼ਨ ਸਿੰਘ ਸੰਘਾ, ਮੈਂਡੀ ਢੇਸਾ, ਹਰਜਿੰਦਰ ਸਿੰਘ ਠਾਣਾ, ਸ ਸੁਖਵਿੰਦਰ ਸਿੰਘ ਚੋਹਲਾ ਸੰਪਾਦਕ ਦੇਸ ਪ੍ਰਦੇਸ ਟਾਈਮਜ਼ ਨੇ ਵੀ ਆਪਣੇ ਵਿਚਾਰ ਰੱਖੇ ਤੇ ਸ ਅਵਤਾਰ ਸਿੰਘ ਦੀਆਂ ਪੱਤਰਕਾਰੀ ਪ੍ਰਤੀ ਸੇਵਾਵਾਂ ਦੀ ਸ਼ਲਾਘਾ ਕੀਤੀ।ਇਸੇ ਦੌਰਾਨ ਇਕ ਹੋਰ ਮੀਟਿੰਗ ਦੌਰਾਨ ਸ ਅਵਤਾਰ ਸਿੰਘ ਸ਼ੇਰਗਿੱਲ ਦਾ ਪੰਜਾਬੀ ਪ੍ਰੈਸ ਕਲੱਬ ਬੀਸੀ ਦੇ ਸਾਬਕਾ ਪ੍ਰਧਾਨ ਡਾ ਗੁਰਵਿੰਦਰ ਸਿੰਘ ਧਾਲੀਵਾਲ, ਪੱਤਰਕਾਰ ਸੁਖਵਿੰਦਰ ਸਿੰਘ ਚੋਹਲਾ, ਸ ਬਲਵੰਤ ਸਿੰਘ ਰੁਪਾਲ ਤੇ ਸ ਸੰਦੀਪ ਸਿੰਘ ਧੰਜੂ ਸਰੀ ਪ੍ਰਤੀਨਿਧ ਰੋਜ਼ਾਨਾ ਅਜੀਤ ਵਲੋਂ ਸਵਾਗਤ ਕੀਤਾ ਗਿਆ ਤੇ ਕੌਫੀ ਟੇਬਲ ਦੀ ਸਾਂਝ ਦੌਰਾਨ ਵੱਖ-ਵੱਖ ਵਿਸ਼ਿਆਂ ਉਪਰ ਵਿਚਾਰਾਂ ਕੀਤੀਆਂ।

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleरेल कोच फैक्ट्री कर्मचारियों की ज्वलंत मांगो पर महाप्रबंधक को सौंपा सांझा मांग-पत्र
Next articleਮੇਰਾ ਵਹਿਮ