(ਸਮਾਜ ਵੀਕਲੀ)
ਮਨੁੱਖਾ ਜੀਵਨ ਪ੍ਰਮਾਤਮਾ ਦੀ ਅਦਭੁੱਤ ਦੇਣ ਹੈ।ਇਹ ਜੀਵਨ ਬਹੁਤ ਕੀਮਤੀ ਹੈ। ਇਹ ਜੀਵਨ ਬਹੁਤ ਚੰਗੇ ਕਰਮਾਂ , ਚੰਗੇ ਭਾਗਾਂ ਤੇ ਚੰਗੇ ਨਸੀਬਾਂ ਦੇ ਨਾਲ ਸਾਨੂੰ ਪ੍ਰਾਪਤ ਹੋਇਆ ਹੈ। ਕਿਹਾ ਗਿਆ ਹੈ ਕਿ ਮਨੁੱਖ ਸਭ ਜੀਵ – ਜੰਤੂਆਂ ਤੋਂ ਉੱਪਰ ਹੈ ਅਤੇ ਮਹਾਨ ਪ੍ਰਾਣੀ ਹੈ ; ਕਿਉਂਕਿ ਮਨੁੱਖ ਕੋਲ ਸੋਚਣ ਲਈ ਬੁੱਧੀ ਹੈ।ਮਨੁੱਖ ਨੂੰ ਚਾਹੀਦਾ ਹੈ ਕਿ ਉਹ ਸਾਦਾ ਜੀਵਨ ਤੇ ਉੱਚ ਵਿਚਾਰ ਅਪਣਾਉਂਦੇ ਹੋਏ , ਚੰਗਾ ਸਾਹਿਤ ਪੜ੍ਹ ਕੇ ਅਤੇ ਮਹਾਂਪੁਰਖਾਂ ਦੇ ਜੀਵਨ ਨੂੰ ਸਮਝ ਕੇ ਉਨ੍ਹਾਂ ਅਨੁਸਾਰ ਆਪਣੇ ਜੀਵਨ ਨੂੰ ਢਾਲੇ ਅਤੇ ਦੂਸਰਿਆਂ ਦੇ ਲਈ ਪਰਉਪਕਾਰ ਕਰੇ।
ਪਰ ਜਦੋਂ ਕੋਈ ਮਨੁੱਖ ਕਿਸੇ ਨਸ਼ੇ ਦਾ ਸਹਾਰਾ ਲੈ ਕੇ ਆਪਣੀ ਸੋਚਣ – ਸਮਝਣ ਦੀ ਸ਼ਕਤੀ ਗੁਆ ਲੈਂਦਾ ਹੈ ਤਾਂ ਉਸ ਅੰਦਰ ਤਰਕ ਕਰਨ ਦੀ ਭਾਵਨਾ ਖ਼ਤਮ ਹੋ ਜਾਂਦੀ ਹੈ। ਸਰੀਰਕ ਪੱਖੋਂ ਵੀ ਉਹ ਲਾਚਾਰ ਤੇ ਨਢਾਲ ਬਣ ਜਾਂਦਾ ਹੈ। ਇਸ ਲਈ ਮਨੁੱਖ ਨੂੰ ਕਿਸੇ ਵੀ ਕਿਸਮ ਦੇ ਨਸ਼ੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
ਕੇਵਲ ਪਰਮਾਤਮਾ ਦੇ ਨਾਮ ਦਾ ਨਸ਼ਾ ਹੀ ਸਭ ਤੋਂ ਉੱਤਮ ਹੈ। ਉਸ ਨੂੰ ਸਾਦਾ ਜੀਵਨ ਅਤੇ ਉੱਚ ਵਿਚਾਰ ਦੇ ਧਾਰਨੀ ਬਣ ਕੇ ਰਹਿਣਾ ਚਾਹੀਦਾ ਹੈ ਅਤੇ ਦੂਸਰਿਆਂ ਦੀ ਭਲਾਈ , ਆਪਣੇ ਘਰ – ਪਰਿਵਾਰ ਤੇ ਦੇਸ਼ ਦੀ ਭਲਾਈ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ ; ਕਿਉਂਕਿ ਜਦੋਂ ਕੋਈ ਇਨਸਾਨ ਨਸ਼ੇ ਦਾ ਸਹਾਰਾ ਲੈ ਕੇ ਜ਼ਿੰਦਗੀ ਗੁਜ਼ਾਰਨ ਲੱਗ ਪਵੇ ਤਾਂ ਉਸ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ , ਘਰ – ਪਰਿਵਾਰ ਨੂੰ ਵੀ ਦੁੱਖ – ਸੰਤਾਪ ਤੇ ਤਕਲੀਫਾਂ ਝੱਲਣੀਆਂ ਪੈਂਦੀਆਂ ਹਨ।
ਸਿਹਤ ਅਤੇ ਪੈਸੇ ਦੀ ਬਰਬਾਦੀ ਹੁੰਦੀ ਹੈ ਉਹ ਵੱਖਰੀ। ਸਮਾਂ ਵੀ ਬਹੁਤ ਵਿਅਰਥ ਹੁੰਦਾ ਹੈ। ਇਸ ਲਈ ਸਾਨੂੰ ਕਿਸੇ ਵੀ ਕਿਸਮ ਦੇ ਨਸ਼ੇ ਤੋਂ ਬਚਣਾ ਚਾਹੀਦਾ ਹੈ ਅਤੇ ਆਪਣੇ ਧਨ , ਸਿਹਤ ਤੇ ਸਮੇਂ ਦੀ ਸੰਭਾਲ ਕਰਨੀ ਚਾਹੀਦੀ ਹੈ ਅਤੇ ਘਰ – ਪਰਿਵਾਰ ਤੇ ਸਮਾਜ ਦੀ ਖੁਸ਼ਹਾਲੀ ਲਈ ਇਨ੍ਹਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਮੈਡਮ ਰਜਨੀ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly