ਲੇਖਕ ਦੀ ਰਚਨਾ ਵਿੱਚ ਲੋਕਾਂ ਦਾ ਦਰਦ ਸ਼ਾਮਲ ਹੋਣਾ ਲਾਜ਼ਮੀ: ਗੁਰਦਿਆਲ ਰੌਸ਼ਨ

ਸੰਗਰੂਰ (ਸਮਾਜ ਵੀਕਲੀ) (ਰਮੇਸ਼ਵਰ ਸਿੰਘ)- ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ ਪ੍ਰਜਾਪਤੀ ਧਰਮਸ਼ਾਲਾ ਸੰਗਰੂਰ ਵਿਖੇ ਮਹੀਨਾਵਾਰ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਕੈਨੇਡਾ ਨਿਵਾਸੀ ਲੇਖਕ ਮਹਿੰਦਰ ਸਿੰਘ ਪੰਜੂ ਦਾ ਗ਼ਜ਼ਲ-ਸੰਗ੍ਰਹਿ ‘ਸਾਗਰ ਵਿਚਲਾ ਮਾਰੂਥਲ’ ਲੋਕ ਅਰਪਣ ਕੀਤਾ ਗਿਆ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਪੰਜਾਬੀ ਗ਼ਜ਼ਲ ਦੇ ਬਾਬਾ ਬੋਹੜ ਗੁਰਦਿਆਲ ਰੌਸ਼ਨ ਨੇ ਕਿਹਾ ਕਿ ਲੇਖਕ ਦੀ ਰਚਨਾ ਵਿੱਚ ਲੋਕਾਂ ਦਾ ਦਰਦ ਸ਼ਾਮਲ ਹੋਣਾ ਲਾਜ਼ਮੀ ਹੈ ਕਿਉਂਕਿ ਰਚਨਾ ਓਹੀ ਮੁਕੰਮਲ ਹੁੰਦੀ ਹੈ, ਜਿਹੜੀ ਲੋਕਾਂ ਲਈ ਕਲਿਆਣਕਾਰੀ ਹੁੰਦੀ ਹੈ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਉਸਤਾਦ ਗ਼ਜ਼ਲਗੋ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਮਹਿੰਦਰ ਸਿੰਘ ਪੰਜੂ ਬੇਗਮਪੁਰੇ ਦੇ ਅਧੂਰੇ ਸੁਪਨੇ ਨੂੰ ਪੂਰਾ ਕਰਨ ਲਈ ਆਸ ਜਗਾਉਂਦਾ ਕਵੀ ਹੈ। ਪੁਸਤਕ ਸਬੰਧੀ ਪੜ੍ਹੇ ਗਏ ਆਪਣੇ ਪਰਚੇ ਵਿੱਚ ਡਾ. ਹਰਜੀਤ ਸਿੰਘ ਸੱਧਰ ਨੇ ਕਿਹਾ ਕਿ ਮਹਿੰਦਰ ਸਿੰਘ ਪੰਜੂ ਅਧਿਆਤਮਿਕਤਾ ਅਤੇ ਆਰਥਿਕਤਾ ਵਿਚਕਾਰ ਤਾਲਮੇਲ ਉਸਾਰਨ ਵਾਲਾ ਸੁਚੇਤ ਕਵੀ ਹੈ।

ਡਾ. ਅਰਵਿੰਦਰ ਕੌਰ ਕਾਕੜਾ ਨੇ ਆਪਣੇ ਪਰਚੇ ਵਿੱਚ ਮਹਿੰਦਰ ਸਿੰਘ ਪੰਜੂ ਦੀ ਗ਼ਜ਼ਲ ਨੂੰ ਅਜੋਕੀਆਂ ਵਿਸੰਗਤੀਆਂ ਦੀ ਫ਼ਿਕਰਮੰਦੀ ਅਤੇ ਚਿੰਤਨ ਦਾ ਕਾਵਿਕ ਰੂਪਾਂਤਰਨ ਕਿਹਾ। ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸਾਬਕਾ ਡੀਨ ਡਾ. ਨਰਵਿੰਦਰ ਸਿੰਘ ਕੌਸ਼ਲ ਨੇ ਉਨ੍ਹਾਂ ਨੂੰ ਮਨੋਵਿਗਿਆਨਕ ਸੂਝ-ਬੂਝ ਰੱਖਣ ਵਾਲਾ ਕਵੀ ਕਿਹਾ। ਸਭਾ ਦੇ ਸਰਪ੍ਰਸਤ ਡਾ. ਇਕਬਾਲ ਸਿੰਘ ਸਕਰੌਦੀ ਨੇ ਕਿਹਾ ਕਿ ਮਹਿੰਦਰ ਸਿੰਘ ਪੰਜੂ ਦੀ ਗ਼ਜ਼ਲ ਮਨੁੱਖੀ ਰਿਸ਼ਤਿਆਂ ਵਿੱਚੋਂ ਮਨਫ਼ੀ ਹੋ ਰਹੀ ਅਪਣੱਤ ਦੀ ਬਹਾਲੀ ਲਈ ਯਤਨਸ਼ੀਲ ਹੈ। ਸਮਾਗਮ ਦੇ ਸ਼ੁਰੂ ਵਿੱਚ ਕਰਮ ਸਿੰਘ ਜ਼ਖ਼ਮੀ ਵੱਲੋਂ ਹਾਜ਼ਰ ਸਾਹਿਤਕਾਰਾਂ ਲਈ ਧੰਨਵਾਦੀ ਸ਼ਬਦ ਕਹੇ ਅਤੇ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਾਹਿਤਕਾਰਾਂ ਕੇਹਰ ਸ਼ਰੀਫ਼, ਪਿਆਰਾ ਸਿੰਘ ਭੋਗਲ ਅਤੇ ਗੁਰਚਰਨ ਕੌਰ ਕੋਚਰ ਦੇ ਪਤੀ ਇੰਜੀਨੀਅਰ ਜੇ. ਬੀ. ਸਿੰਘ ਕੋਚਰ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

ਇਸ ਮੌਕੇ ਉੱਘੇ ਗਾਇਕ ਪਰਮਿੰਦਰ ਅਲਬੇਲਾ ਦੇ ਗਾਏ ਖ਼ੂਬਸੂਰਤ ਗੀਤ ਨਾਲ ਸ਼ੁਰੂ ਹੋਏ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਕਵੀ ਦਰਬਾਰ ਵਿੱਚ ਮੂਲ ਚੰਦ ਸ਼ਰਮਾ, ਜਿੰਮੀ ਅਹਿਮਦਗੜ੍ਹ, ਜਗਮੇਲ ਸਿੱਧੂ, ਕੁਲਵੰਤ ਖਨੌਰੀ, ਰਜਿੰਦਰ ਸਿੰਘ ਰਾਜਨ, ਸੁਖਵਿੰਦਰ ਸਿੰਘ ਲੋਟੇ, ਜਗਜੀਤ ਸਿੰਘ ਲੱਡਾ, ਕਰਮ ਸਿੰਘ ਜ਼ਖ਼ਮੀ, ਗੁਰਪ੍ਰੀਤ ਸਿੰਘ ਸਹੋਤਾ, ਜਸਪਾਲ ਸਿੰਘ ਸੰਧੂ, ਅਮਨ ਜੱਖਲਾਂ, ਰਮੇਸ਼ਵਰ ਸਿੰਘ, ਬਲਜਿੰਦਰ ਸਿੰਘ ਬਾਲੀ, ਜਗਦੇਵ ਸ਼ਰਮਾ, ਜੰਗੀਰ ਸਿੰਘ ਰਤਨ, ਭੋਲਾ ਸਿੰਘ ਸੰਗਰਾਮੀ, ਜੀਤ ਹਰਜੀਤ, ਸੁਖਵਿੰਦਰ ਪੱਪੀ, ਡਾ. ਜਗਤਾਰ ਸਿੰਘ ਸਿੱਧੂ, ਕਲਵੰਤ ਕਸਕ, ਰਣਜੀਤ ਆਜ਼ਾਦ ਕਾਂਝਲ਼ਾ, ਰਮੇਸ਼ਵਰ ਸਿੰਘ, ਬਲਜਿੰਦਰ ਸਿੰਘ ਬਾਲੀ, ਜਗਦੇਵ ਸ਼ਰਮਾ, ਪੇਂਟਰ ਸੁਖਦੇਵ ਧੂਰੀ, ਸਰਬਜੀਤ ਸਿੰਘ ਨਮੋਲ, ਜੱਗੀ ਮਾਨ, ਗੁਰਚਰਨ ਸਿੰਘ ਧੰਜੂ, ਧਰਮਵੀਰ ਸਿੰਘ, ਗਗਨਪ੍ਰੀਤ ਕੌਰ ਸੱਪਲ, ਕਰਨਦੀਪ ਸਿੰਘ, ਜਗਦੀਪ ਸਿੰਘ, ਦਲਬਾਰ ਸਿੰਘ, ਗੁਰਪ੍ਰੀਤ ਸਿੰਘ, ਜਗਜੀਤ ਸਿੰਘ ਤਾਜ, ਭੁਪਿੰਦਰ ਨਾਗਪਾਲ, ਗਗਨਦੀਪ ਸਿੰਘ, ਜਗਮੇਲ ਸਿੱਧੂ, ਪਰਮਜੀਤ ਕੌਰ, ਗੁਰਦਰਸ਼ਨ ਕੌਰ, ਬਲਵਿੰਦਰ ਕੌਰ ਘਨੌਰੀ ਕਲਾਂ, ਮਨਵੀਰ ਸਿੰਘ ਘਨੌਰੀ ਕਲਾਂ, ਪਰਮਜੀਤ ਕੌਰ ਸੇਖੂਪੁਰ ਕਲਾਂ, ਮਹਿੰਦਰਜੀਤ ਸਿੰਘ ਧੂਰੀ, ਸੁਖਵਿੰਦਰ ਸਿੰਘ, ਸਵਾਮੀ ਰਵਿੰਦਰ ਗੁਪਤਾ, ਜਗਜੀਤ ਸਿੰਘ, ਮੱਖਣ ਸੇਖੂਵਾਸ, ਮੀਤ ਸਕਰੌਦੀ ਅਤੇ ਸੁਰਜੀਤ ਸਿੰਘ ਮੌਜੀ ਆਦਿ ਸਾਹਿਤਕਾਰਾਂ ਨੇ ਹਿੱਸਾ ਲਿਆ। ਅੰਤ ਵਿੱਚ ਦਲਬਾਰ ਸਿੰਘ ਨੇ ਸਾਰੇ ਆਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਅਤੇ ਮੰਚ ਸੰਚਾਲਨ ਦੀ ਭਮਿਕਾ ਸੁਖਵਿੰਦਰ ਸਿੰਘ ਲੋਟੇ ਨੇ ਬਾਖ਼ੂਬੀ ਨਿਭਾਈ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articlePakistan to eliminate interest rates from economy by 2027
Next articleADB approves $350 million loan to help support SL’s economic stabilisation