(ਸਮਾਜ ਵੀਕਲੀ)
ਇਕ ਸਮਾਗਮ ਦੀ ਸਮਾਪਤੀ ਉਪਰੰਤ ਮੈਂ ਇਕ ਵੱਡੇ ਉਸਤਾਦ ਗ਼ਜ਼ਲਗੋ ਕੋਲ ਜਾ ਕੇ ਉਸਦੇ ਸਫ਼ਰਨਾਮੇ ਦੀ ਤਾਰੀਫ਼ ਕਰ ਬੈਠਾ ਜੋ ਮੈਂ ਮਹੀਨਾ ਕਿ ਪਹਿਲਾਂ ਹੀ ਪੜਿਆ ਸੀ। ਉਹ ਖੁਸ਼ ਹੋ ਗਿਆ ਤੇ ਮੈਨੂੰ ਨੇੜੇ ਹੀ ਖੜੀ ਆਪਣੀ ਕਾਰ ਕੋਲ ਲੈ ਗਿਆ। ਕਾਰ ਦੀ ਪਿਛਲੀ ਸੀਟ ਉਪਰ ਰੱਖੇ ਵੱਡੇ ਸਾਰੇ ਬੈਗ ਵਿਚੋਂ ਇਕ ਕਿਤਾਬ ਮੇਰੇ ਹੱਥ ਥਮਾ ਕੇ ਬੋਲਿਆ ਕਿ ਹੁਣ ਆਹ ਪੜੋ। ਇਹ ਕਿਸੇ ਹੋਰ ਦੇਸ਼ ਦਾ ਸਫ਼ਰਨਾਮਾ ਸੀ।
‘ ਦੋ ਸੌ ਰੁਪਏ ਦੇ ਦਿਓ।’
ਇਸ ਸਫ਼ਰਨਾਮੇ ਵਾਲੇ ਦੇਸ਼ ਵਿਚ ਮੇਰੀ ਕੋਈ ਦਿਲਚਸਪੀ ਨਹੀਂ ਸੀ। ਪਹਿਲਾਂ ਪਹਿਲ ਦੋ ਤਿੰਨ ਵਾਰ ਇਸ ਨੂੰ ਪੜਨ ਦੀ ਕੋਸ਼ਿਸ਼ ਕੀਤੀ ਪਰ ਇਹ ਮੈਨੂੰ ਅਕਾਊ ਜਾਪਿਆ। ਕਈ ਸਾਲਾਂ ਦਾ ਮੇਰੀਆਂ ਕਿਤਾਬਾਂ ਵਿਚ ਅਣਪੜਿਆ ਹੀ ਪਿਆ ਹੈ। ਜਦੋਂ ਪੜਨ ਲੱਗਦਾ ਸੀ ਸ਼ਾਇਦ ਇਹ ਗੱਲ ਵੀ ਦਿਮਾਗ਼ ਵਿਚ ਆ ਜਾਂਦੀ ਸੀ ਕਿ ਧੱਕੇ ਨਾਲ ਹੀ ਆਪਣੀ ਇਹ ਬੋਗਸ ਜਿਹੀ ਕਿਤਾਬ ਮੈਨੂੰ ਵੇਚ ਗਿਆ। ਹੁਣ ਵੀ ਪਛਤਾਵਾ ਹੁੰਦਾ ਹੈ ਕਿ ਅਜਿਹੇ ਲੇਖਕ ਕੋਲ ਜਾ ਕੇ ਕੀ ਲੋੜ ਸੀ ਉਸ ਦੇ ਸਫ਼ਰਨਾਮੇ ਦੀ ਤਾਰੀਫ਼ ਕਰਨ ਦੀ!
ਹਰਜਿੰਦਰ ਸੂਰੇਵਾਲੀਆ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly