ਅਸਟ੍ਰੇਲੀਆ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਪੰਜਾਬੀ ਖਿੱਤੇ ਦੀਆਂ ਪੁਰਾਤਨ ਖੇਡਾਂ ਕਬੱਡੀ ਅਤੇ ਕੁਸਤੀ ਨੂੰ ਦੁਨੀਆਂ ਭਰ ਵਿੱਚ ਸਮਾਂਤਰ ਪ੍ਫੁਲਿਤ ਕਰ ਰਹੇ ਉੱਘੇ ਖੇਡ ਪ੍ਮੋਟਰ ਕੁਲਦੀਪ ਸਿੰਘ ਬਾਸੀ ਭਲਵਾਨ ਨੇ ਅੱਜ ਸਾਡੇ ਪ੍ਰਤੀਨਿੱਧ ਨਾਲ ਫੋਨ ਤੇ ਗੱਲਬਾਤ ਕਰਦਿਆਂ ਦੱਸਿਆ ਕਿ ਅਸਟ੍ਰੇਲੀਆ ਕਬੱਡੀ ਅਕਤੂਬਰ 2022 ਵਿੱਚ ਸਰਕਲ ਸਟਾਈਲ ਕਬੱਡੀ ਵਿਸ਼ਵ ਕੱਪ ਕਰਵਾਇਆ ਜਾ ਰਿਹਾ ਹੈ।ਜਿਸ ਦਾ ਪੋਸਟਰ ਅੱਜ ਅਸਟ੍ਰੇਲੀਆ ਸਿੱਖ ਖੇਡਾਂ ਦੇ ਫਾਈਨਲ ਦਿਨ ਤੇ ਰੀਲੀਜ਼ ਕਰ ਦਿੱਤਾ ਹੈ।ਜਿਸ ਦੇ ਨਾਲ ਹੀ ਤਿਆਰੀਆਂ ਜੋਰ ਸੋਰ ਨਾਲ ਸ਼ੁਰੂ ਹੋ ਗਈਆਂ ਹਨ। ਕਬੱਡੀ ਵਿਸ਼ਵ ਕੱਪ ਦੇ ਚੇਅਰਮੈਨ ਕੁਲਦੀਪ ਸਿੰਘ ਬਾਸੀ ਨੇ ਦੱਸਿਆ ਕਿ ਇਹ ਕਬੱਡੀ ਵਿਸ਼ਵ ਕੱਪ ਅਸਟ੍ਰੇਲੀਆ ਕਬੱਡੀ ਕੱਪ ਦੇ ਬੈਨਰ ਹੇਠ ਖੇਡਿਆ ਜਾਵੇਗਾ। ਜਿਸ ਵਿੱਚ ਏਸੀਆ ਤੋਂ ਭਾਰਤ, ਪਾਕਿਸਤਾਨ, ਈਰਾਨ ਦੀਆਂ ਮੂਲ ਟੀਮਾਂ ਦੇ ਖਿਡਾਰੀਆਂ ਤੋਂ ਇਲਾਵਾ ਅਮਰੀਕਾ, ਕੈਨੇਡਾ, ਇੰਗਲੈਂਡ, ਨਿਊਜ਼ੀਲੈਂਡ, ਮੇਜਬਾਨ ਅਸਟ੍ਰੇਲੀਆ ਦੇ ਖਿਡਾਰੀਆਂ ਦੀ ਸ਼ਮੂਲੀਅਤ ਹੋਵੇਗੀ। ਲੜਕੀਆਂ ਦੀਆਂ ਟੀਮਾਂ ਭਾਰਤ ਅਤੇ ਨਿਊਜ਼ੀਲੈਂਡ ਦੇ ਮੈਚ ਨੂੰ ਲੈ ਕੇ ਵੀ ਯਤਨ ਕੀਤੇ ਜਾਣਗੇ। ਕਿ ਇਹ ਮੈਚ ਵੀ ਇਸ ਟੂਰਨਾਮੈਂਟ ਦਾ ਹਿੱਸਾ ਹੋਵੇ। ਏਸੀਆ ਦੀਆਂ ਤਿੰਨ ਟੀਮਾਂ ਤੋਂ ਬਿੰਨਾਂ ਬਾਕੀ ਦੇਸ਼ ਦੂਜੇ ਦੇਸਾਂ ਤੋਂ ਖਿਡਾਰੀ ਲੈ ਸਕਦੇ ਹਨ। ਡੋਪ ਟੈਸਟ ਪ੍ਕਿਰਿਆ ਲਾਜਮੀ ਹੋਵੇਗੀ। ਪਹਿਲਾਂ ਖਿਡਾਰੀ ਇੰਡੀਆ ਤੋਂ ਡੋਪ ਟੈਸਟ ਕਰਾਉਣਗੇ ਫੇਰ ਅਸਟ੍ਰੇਲੀਆ ਵਿੱਚ ਵੀ ਡੋਪ ਟੈਸਟ ਹੋਣਗੇ।
ਵਿਸ਼ਵ ਕਬੱਡੀ ਕੱਪ ਦੀ ਰੂਪ ਰੇਖਾ ਤਿਆਰ ਕੀਤੀ ਜਾ ਰਹੀ ਹੈ। ਇਸ ਲਈ ਜਲਦੀ ਹੀ ਵਿਸ਼ਵ ਕਬੱਡੀ ਕੱਪ ਦੀ ਵੈਬਸਾਈਟ ਵੀ ਜਾਰੀ ਕਰ ਦਿੱਤੀ ਜਾਵੇਗੀ। ਕਬੱਡੀ ਵਿੱਚ ਡੋਪ ਤੇ ਡਰੱਗ ਨੂੰ ਲੈ ਕੇ ਚਿੰਤਤ ਹਨ। ਇਸ ਲਈ ਹਰ ਖਿਡਾਰੀ ਨੂੰ ਇਸ ਪ੍ਕਿਰਿਆ ਤੋਂ ਲੰਘਣਾ ਪਵੇਗਾ।ਓਧਰ ਮੀਡੀਆ ਦੇ ਮਾਧਿਅਮ ਰਾਹੀਂ ਕਬੱਡੀ ਕੱਪ ਨੂੰ ਲੈ ਕੇ ਦੁਨੀਆਂ ਵਿੱਚ ਪ੍ਸਾਰਣ ਕਰਨ ਲਈ ਪੀ ਟੀ ਸੀ ਚੈਨਲ ਰਾਹੀਂ ਪ੍ਰਸਾਰਿਤ ਕੀਤਾ ਜਾਵੇਗਾ। ਜਿਸ ਨੂੰ ਲੈ ਅਵਤਾਰ ਸਿੰਘ ਬਣਾਂਵਾਲੀ ਅਤੇ ਮਨਦੀਪ ਸਿੰਘ ਬਰਾੜ ਭਾਰਤ ਤੋਂ ਪੂਰਾ ਸਹਿਯੋਗ ਦੇ ਰਹੇ ਹਨ। ਉਹਨਾਂ ਵਿਸ਼ਵ ਕਬੱਡੀ ਕੱਪ ਨੂੰ ਲੈ ਕੇ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly