ਨਵੀਂ ਦਿੱਲੀ (ਸਮਾਜ ਵੀਕਲੀ): ਆਸਟਰੇਲੀਆ ਨੇ ਭਾਰਤ ਵਿਚ ਸੀਰਮ ਇੰਸਟੀਚਿਊਟ ਵੱਲੋਂ ਬਣਾਏ ਕੋਵੀਸ਼ੀਲਡ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉੱਥੋਂ ਦੇ ਸਿਖ਼ਰਲੇ ਮੈਡੀਕਲ ਰੈਗੂਲੇਟਰ ਨੇ ਦੱਸਿਆ ਕਿ ਆਸਟਰੇਲੀਆ ਆਉਣ ਵਾਲੇ ਕੌਮਾਂਤਰੀ ਯਾਤਰੀਆਂ ਨੂੰ ਭਾਰਤ ਵਿਚ ਬਣਿਆ ਇਹ ਟੀਕਾ ਲੱਗੇ ਹੋਣ ਉਤੇ ਮੁਲਕ ਵਿਚ ਦਾਖਲ ਹੋਣ ਦਿੱਤਾ ਜਾਵੇਗਾ। ਇਸ ਕਦਮ ਨਾਲ ਹੁਣ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਦੇ ਆਸਟਰੇਲੀਆ ਪਰਤਣ ਦੀ ਉਮੀਦ ਬੱਝ ਗਈ ਹੈ। ਆਸਟਰੇਲਿਆਈ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਦੇ ਦਫ਼ਤਰ ਨੇ ਕਿਹਾ ਕਿ ਕਰੋਨਾਵੈਕ (ਸਾਇਨੋਵੈਕ) ਤੇ ਕੋਵੀਸ਼ੀਲਡ ਨੂੰ ‘ਮਾਨਤਾ ਪ੍ਰਾਪਤ’ ਕਰੋਨਾ ਟੀਕਿਆਂ ਦੀ ਸ਼੍ਰੇਣੀ ਵਿਚ ਰੱਖਿਆ ਜਾਣਾ ਚਾਹੀਦਾ ਹੈ ਅਤੇ ਆਸਟਰੇਲੀਆ ਸੁਰੱਖਿਅਤ ਹੋ ਕੇ ਸੰਸਾਰ ਵਾਸਤੇ ਖੁੱਲ੍ਹਣ ਲਈ ਤਿਆਰ ਹੈ।
ਕੌਮਾਂਤਰੀ ਸਰਹੱਦਾਂ ਬਾਰੇ ਤਬਦੀਲੀਆਂ ਜਲਦ ਅਮਲ ਵਿਚ ਆਉਣਗੀਆਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਇਸ ਬਾਰੇ ਯੋਜਨਾਬੰਦੀ ਕਰ ਰਹੀ ਹੈ। ਆਉਣ ਵਾਲੇ ਮਹੀਨਿਆਂ ਵਿਚ ਕੌਮਾਂਤਰੀ ਯਾਤਰਾ ਆਸਟਰੇਲੀਆ ਲਈ ਕਿਸ ਤਰ੍ਹਾਂ ਦੀ ਹੋਵੇਗੀ, ਜਲਦੀ ਹੀ ਦੱਸਿਆ ਜਾਵੇਗਾ। ਹਾਲੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਕੀ ਕੋਵੀਸ਼ੀਲਡ ਨੂੰ ਹੁਣ ਮਨਜ਼ੂਰੀ ਮਿਲਣ ’ਤੇ ਭਾਰਤੀ ਵਿਦਿਆਰਥੀ ਤੁਰੰਤ ਆਸਟਰੇਲੀਆ ਪਰਤ ਸਕਣਗੇ ਜਾਂ ਨਹੀਂ। ਹਜ਼ਾਰਾਂ ਵਿਦਿਆਰਥੀ ਆਸਟਰੇਲੀਆ ਪਰਤਣ ਦੀ ਉਡੀਕ ਕਰ ਰਹੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly