(ਸਮਾਜ ਵੀਕਲੀ)
ਨਾ ਸਮਝਾ ਨੂੰ ਕਦੇ ਸਮਝ ਨਾ ਆਈ।
ਪੰਜਾਬੀਆਂ ਦਾ ਦਿਲ ਦਿੰਦਾ ਏ ਦੁਹਾਈ।
15, ਅਗਸਤ ਮੁੜ ਫੇਰ ਆ ਜਾਂਦਾ ਏ।
ਅੱਲੇ ਜਖ਼ਮਾਂ ਨੂੰ ਨਾਸੂਰ ਬਣਾ ਜਾਦਾਂ ਏ।
ਕਿੰਨ੍ਹੇ ਸੀ ਮਾਸੂਮ ਰੱਬਾ ਯਤੀਮ ਹੋਏ,,
ਕਿੰਨ੍ਹੀਆਂ ਮਾਂਵਾਂ ਨੇ ਸੀ ਓਦੋਂ ਪੁੱਤ ਖੋਏ।
ਭੁੱਲ ਨਾ ਹੋਵੇ ਦਿਨ ਚੇਤੇ ਆ ਜਾਂਦਾ ਏ।
ਅੱਲੇ ਜਖ਼ਮਾਂ ਨੂੰ ਨਾਸੂਰ ਬਣਾ ਜਾਦਾਂ ਏ।
ਕਿਵੇਂ ਹਵਾਵਾਂ ਵਿੱਚ ਸੀ ਜਹਿਰ ਘੁਲੀ,,
ਕਿੰਨ੍ਹੀਆਂ ਧੀਆਂ ਭੈਣਾਂ ਦੀ ਸੀ ਪੱਤ ਰੁਲੀ।
ਪਲ ਉਹੀ ਆ ਕੇ ਦਿਲ ਹਿਲਾ ਜਾਂਦਾ ਏ।
ਅੱਲੇ ਜਖ਼ਮਾਂ ਨੂੰ ਨਾਸੂਰ ਬਣਾ ਜਾਦਾਂ ਏ।
ਸੋਚਾਂ ਕਿੰਨ੍ਹੇ ਘਰ ਸਾਡੇ ਸੁੰਨਸਾਨ ਹੋਏ,,
ਬੱਚੇ, ਬਜੁਰਗ ਸ਼ਹੀਦ ਜਵਾਨ ਹੋਏ।
ਸੋਚ ਸੋਚ ਇਹੀ,ਦਿਲ ਘਬਰਾ ਜਾਂਦਾ ਏ।
ਅੱਲੇ ਜਖ਼ਮਾਂ ਨੂੰ ਨਾਸੂਰ ਬਣਾ ਜਾਦਾਂ ਏ।
ਪਤਾ ਨਹੀਂ ਉਹ ਕਿਹੋ ਜਿਹਾ ਦੌਰ ਸੀ,,
ਆਪਸੀ ਸਾਂਝ ਗਿਆ ਪਲਾਂ ਚ’ ਝੰਜੋੜ ਸੀ।
ਅੱਜ ਵੀ ਉਹ ਦਿਲਾਂ ਚ’ਫਿਕ ਪਾ ਜਾਂਦਾ ਏ।
ਅੱਲੇ ਜਖ਼ਮਾਂ ਨੂੰ ਨਾਸੂਰ ਬਣਾ ਜਾਦਾਂ ਏ।
ਧਰਤੀ ਦਾ ਰੰਗ ਖੂਨ ਨਾਲ ਲਾਲ ਸੀ,,
ਪੰਜਾਬ ਦਾ ਯਾਰੋ ਬੜਾ ਬੁਰਾ ਹਾਲ ਸੀ।
ਤੜਫਦਾ ਦਿਲ ਜਦ ਯਾਦ ਆ ਜਾਂਦਾ ਏ।
ਅੱਲੇ ਜਖ਼ਮਾਂ ਨੂੰ ਨਾਸੂਰ ਬਣਾ ਜਾਦਾਂ ਏ।
ਦੱਸ ਕੌਣ ਉੱਜੜੇ ਦੀ ਦਿੰਦਾ ਏ ਵਧਾਈ,,
ਸਾਡੀ ਆਜ਼ਾਦੀ ਦੀ “ਪਾਲੀ” ਇਹੋ ਸਚਾਈ।
ਹਰ ਵਾਰ ਯਾਰੋ ਕੌਣ ਭੁਲਾ ਜਾਂਦਾ ਏ।
ਅੱਲੇ ਜਖ਼ਮਾਂ ਨੂੰ ਨਾਸੂਰ ਬਣਾ ਜਾਦਾਂ ਏ।
ਪਾਲੀ ਸ਼ੇਰੋਂ
90416 – 23712
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly