ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸ਼੍ਰੀ ਸ਼ਨੀ ਦੇਵ ਪ੍ਰਚਾਰਣੀ ਸਭਾ ਸ੍ਰੀ ਸ਼ਨੀ ਮੰਦਿਰ ਵੱਲੋਂ ਸ਼੍ਰੀ ਸ਼ਨੀ ਦੇਵ ਜਯੰਤੀ ਦੇ ਸਬੰਧ ਵਿੱਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ।ਇਹ ਸ਼ੋਭਾ ਯਾਤਰਾ ਪੁਰਾਣੀ ਦਾਣਾ ਮੰਡੀ ਤੋਂ ਆਰੰਭ ਹੋ ਕੇ ਸ਼ਹਿਰ ਦੇ ਅਲੱਗ ਅਲੱਗ ਹਿੱਸਿਆਂ ਚੋਂ ਹੁੰਦੀ ਹੋਈ ਸ਼੍ਰੀ ਸ਼ਨੀ ਮੰਦਿਰ ਸ਼ਾਲਾਮਾਰ ਬਾਗ਼ ਵਿਖੇ ਜਾ ਕੇ ਸਮਾਪਤ ਹੋਈ।
ਇਸ ਖਾਸ ਪਵਿੱਤਰ ਮੌਕੇ ਤੇ ਜਿਲ੍ਹਾ ਭਾਜਪਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਆਪਣੇ ਸਾਥੀਆਂ ਸਮੇਤ ਸ਼ਰਧਾ ਪੂਰਵਕ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਏ। ਉਹਨਾਂ ਦੇ ਨਾਲ ਰਜਿੰਦਰ ਸਿੰਘ ਧੰਜਲ ਸਰਕਲ ਪ੍ਰਧਾਨ ਕਪੂਰਥਲਾ 1, ਕਪਿਲ ਧੀਰ ਸਰਕਲ ਪ੍ਰਧਾਨ 2, ਵਿਵੇਕ ਸਿੰਘ ਬੈਂਸ ਜਿਲ੍ਹਾ ਪ੍ਰਧਾਨ ਯੂਵਾ ਮੋਰਚਾ, ਜਗਦੀਸ਼ ਸ਼ਰਮਾ ਜਿਲਾ ਮੀਤ ਪ੍ਰਧਾਨ, ਕਮਲ ਪ੍ਰਭਾਰਕ ਜਨਰਲ ਸਕੱਤਰ ਸਰਕਲ 1, ਅਸ਼ਵਨੀ ਭੋਲਾ ਜੀ ਮੀਤ ਪ੍ਰਧਾਨ ਸਰਕਲ 1, ਰਾਜ ਕੁਮਾਰ ਸਕੱਤਰ ਸਰਕਲ 1, ਅਸ਼ਵਨੀ ਤੁੱਲੀ ਜੀ, ਅਸ਼ੋਕ ਮਾਹਲਾ ਜੀ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly