ਅਟਾਰੀ (ਸਮਾਜ ਵੀਕਲੀ): ਕਰੋਨਾ ਮਹਾਮਾਰੀ ਕਾਰਨ ਕਰਫਿਊ ਤੇ ਤਾਲਾਬੰਦੀ ਕਾਰਨ ਭਾਰਤ ’ਚ ਫਸੇ 90 ਪਾਕਿਸਤਾਨੀ ਹਿੰਦੂ ਯਾਤਰੀ ਅੱਜ ਬਾਅਦ ਦੁਪਹਿਰ ਅਟਾਰੀ-ਵਾਹਗਾ ਸਰਹੱਦ ਰਸਤੇ ਵਤਨ ਪਰਤ ਗਏ। ਪਾਕਿਸਤਾਨੀ ਹਿੰਦੂ ਯਾਤਰੀ ਕਰੋਨਾ ਕਾਲ ਤੋਂ ਪਹਿਲਾਂ ਹਰਿਦੁਆਰ ਸਮੇਤ ਵੱਖ-ਵੱਖ ਹਿੰਦੂ ਤੀਰਥ ਸਥਾਨਾਂ ਦੇ ਦਰਸ਼ਨ ਕਰਨ ਲਈ ਭਾਰਤ ਆਏ ਸਨ। ਇਸ ਕਾਰਨ ਇਹ ਯਾਤਰੀ ਰਾਜਸਥਾਨ ਸਥਿਤ ਜੋਧਪੁਰ ਤੇ ਜੈਪੁਰ ਵਿੱਚ ਰਹੇ। ਕੱਲ੍ਹ ਜਦੋਂ
ਵਤਨ ਵਾਪਸੀ ਲਈ ਅਟਾਰੀ ਸਰਹੱਦ ਪਹੁੰਚੇ ਤਾਂ ਕੁਝ ਲੋਕਾਂ ਦਾ ਕਰੋਨਾ ਟੈਸਟ ਨਹੀਂ ਸੀ ਹੋਇਆ, ਜਿਸ ਕਰਕੇ ਉਨ੍ਹਾਂ ਨੂੰ ਨਹੀਂ ਸੀ ਭੇਜਿਆ ਗਿਆ। ਅੱਜ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਸਹਾਇਤਾ ਨਾਲ ਸਿਹਤ ਵਿਭਾਗ ਦੀ ਟੀਮ ਵੱਲੋਂ ਕਰੋਨਾ ਟੈਸਟ ਕਰਨ ਤੋਂ ਬਾਅਦ ਇਮੀਗ੍ਰੇਸ਼ਨ ਤੇ ਕਸਟਮ ਦੀ ਪ੍ਰਕਿਰਿਆ ਪੂਰੀ ਕਰਨ ਉਪਰੰਤ ਇਨ੍ਹਾਂ ਨੂੰ ਪਾਕਿਸਤਾਨ ਲਈ ਰਵਾਨਾ ਕੀਤਾ ਗਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly