ਪਹਿਲਗਾਮ ‘ਚ ਸੈਲਾਨੀਆਂ ਤੇ ਹਮਲਾ ਨਿੰਦਣਯੋਗ 

  (ਸਮਾਜ ਵੀਕਲੀ)    ਮੰਗਲਵਾਰ ਦੁਪਹਿਰ ਸਮੇਂ ਅੱਤਵਾਦੀਆਂ ਨੇ ਸੈਲਾਨੀਆਂ ਤੇ ਘਾਤਕ ਹਮਲਾ ਕੀਤਾ, ਜਿਸ ਵਿੱਚ 26 ਭਾਰਤੀ ਤੇ ਦੋ ਵਿਦੇਸ਼ੀ ਸੈਲਾਨੀਆਂ ਦੀ ਮੌਤ ਹੋ ਗਈ। ਦੇਸ਼ ਵਿੱਚ ਇੱਕ ਸੋਗ ਦੀ ਲਹਿਰ ਫੈਲ ਗਈ।ਕਈ ਸੈਲਾਨੀ ਬੁਰੀ ਤਰ੍ਹਾਂ ਜ਼ਖਮੀ ਵੀ ਹੋਏ।ਇਹ ਬਹੁਤ ਹੀ ਨਿੰਦਣਯੋਗ ਘਟਨਾ ਹੈ। ਰਿਪੋਰਟਾਂ ਮੁਤਾਬਕ ਅੱਤਵਾਦੀਆਂ ਨੇ ਪਹਿਲਾਂ ਇੱਕ ਸੈਲਾਨੀ ਤੋਂ ਨਾਂ ਪੁੱਛਿਆ ਤੇ ਫਿਰ ਉਸ ਦੇ ਸਿਰ ਤੇ ਗੋਲੀ ਮਾਰ ਦਿੱਤੀ ਤੇ ਉੱਥੇ ਹੋਰ ਸੈਲਾਨੀਆਂ ਤੇ ਗੋਲੀਆਂ ਚਲਾਉਂਦੇ ਹੋਏ ਫਰਾਰ ਹੋ ਗਏ। ਤਸਵੀਰਾਂ ਵਾਇਰਲ ਵੀ ਹੋਈਆਂ ਇੱਕ ਨਵ ਵਿਆਹੀਆਂ ਜੋੜਾ ਜਿਸ ਦਾ ਹਜੇ ਹਫਤਾ ਪਹਿਲੇ ਹੀ ਵਿਆਹ ਹੋਇਆ ਸੀ ,ਉਹ ਘੁੰਮਣ ਲਈ ਕਸ਼ਮੀਰ ਗਏ ਸਨ। ਪਤੀ ਦੀ ਲਾਸ਼ ਕੋਲ ਵਿਰਲਾਪ ਕਰਦੀ ਹੋਈ ਉਹ ਕੁੜੀ ਦੀ ਫੋਟੋ ਵਾਇਰਲ ਹੋਈ, ਦਿਲ ਨੂੰ ਝੰਜੋੜ ਕੇ ਰੱਖ ਦਿੱਤਾ। ਜਿੰਨਾ ਦੇ ਪਰਿਵਾਰਾਂ ਚੋਂ ਮੈਂਬਰ ਚਲੇ ਗਏ ਹਨ, ਉਨਾਂ ਨੂੰ ਪੁੱਛ ਕੇ ਦੇਖੋ ਉਹਨਾਂ ਦੇ ਦਿਲ ਤੇ ਕੀ ਬੀਤ ਰਹੀ ਹੋਣੀ। ਹਾਲਾਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਘਿਨੋਣੇ ਕੰਮ ਦੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ‘ਚ ਲਿਆਂਦਾ ਜਾਵੇਗਾ। ਅਤੇ ਉਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਤੇ ਕਿਹਾ ਕਿ ਅੱਤਵਾਦੀਆਂ ਦਾ ਬੁਰਾ ਏਜੰਡਾ ਕਦੇ ਵੀ ਸਫ਼ਲ ਨਹੀਂ ਹੋਵੇਗਾ। ਹਿੰਸਾ ਦੀਆਂ ਅਜਿਹੀਆਂ ਕਾਰਵਾਈਆਂ ਨਿੰਦਣਯੋਗ ਹਨ।  ਸਖ਼ਤ ਨਿੰਦਾ ਦੀਆਂ ਹੱਕਦਾਰ ਹਨ। ਦੇਖੋ ਮਾਸੂਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਗਿਆ। ਅਜਿਹਾ ਘਿਣੋਣਾ ਅਣਮਨੁੱਖੀ ਕੰਮ ਮਾਫ਼ ਕਰਨ ਯੋਗ ਨਹੀਂ ਹੈ। ਅੱਜ ਸਾਰਿਆਂ ਦਾ ਅੰਦਰਲਾ ਰੋਇਆ ਹੈ। ਪੂਰੇ ਦੇਸ਼ ਦੇ ਲੋਕਾਂ ਦੀ ਸੈਲਾਨੀਆਂ ਪ੍ਰਤੀ ਹਮਦਰਦੀ ਹੈ ।ਸੈਲਾਨੀਆਂ ਤੇ ਹੋਏ ਬੇਰਹਿਮ ਅੱਤਵਾਦੀ ਹਮਲੇ ਤੋਂ ਸਾਰੇ ਹੀ ਦੁੱਖੀ ਹਨ। ਮਿਨੀ ਸਵਿਜ਼ਰਲੈਂਡ ਵਜੋਂ ਜਾਣਿਆ ਜਾਂਦਾ ਇਹ ਖੇਤਰ ਅੱਜ ਜਿੱਥੇ ਇਹ ਕਤਲੇਆਮ ਹੋਇਆ ਹੈ, ਬਹੁਤ ਦੁੱਖ ਵਾਲੀ ਗੱਲ ਹੈ। ਅਕਸਰ ਗਰਮੀਆਂ ਵਿੱਚ ਸੈਲਾਨੀ ਪਹਾੜਾਂ ਵੱਲ ਨੂੰ ਕੂਚ ਕਰਦੇ ਹਨ। ਇਸ ਖੇਤਰ ਵਿੱਚ ਬਹੁਤ ਸੈਲਾਨੀ ਜਾਂਦੇ ਹਨ। ਸ਼ਾਂਤ ਏਰੀਆ ਹੈ। ਬਾਕੀ ਸਮਾਂ ਬਹੁਤ ਵਡਮੁੱਲੀ ਦਾਤ ਹੈ ,ਸਮੇਂ ਦਾ ਕੁਝ ਵੀ ਨਹੀਂ ਪਤਾ ਹੈ।ਨਿਹੱਥੇ ਅਤੇ ਨਿਰਦੋਸ਼ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣਾ ਮਨੁੱਖਤਾ ਵਿਰੁੱਧ ਅਪਰਾਧ ਹੈ। ਦੇਸ਼ ਦੇ ਲੋਕਾਂ ਦੇ ਹਿਰਦੇ ਵਲੂੰਦਰੇ ਗਏ ਹਨ। ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਜਲਦ ਤੋਂ ਜਲਦ ਸਖਤ ਸਜ਼ਾਵਾਂ ਹੋਣੀਆਂ ਚਾਹੀਦੀਆਂ ਹਨ। ਘਟਨਾ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਤੁਰੰਤ ਫੜ ਕੇ ਸਖਤ ਸਜ਼ਾ ਦੇਣ ਦੀ ਮੰਗ ਕਰਦੀ ਹੈ।
ਸੰਜੀਵ ਸਿੰਘ ਸੈਣੀ, ਮੋਹਾਲੀ,7888966168
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਚਾਰ ਮਹੀਨੇ ਤੋ ਨਰੇਗਾ ਮਜ਼ਦੂਰਾਂ ਦੇ ਚੁੱਲੇ ਪਏ ਠੰਡੇ :- ਕਾਮਰੇਡ ਵੀਰ ਸਿੰਘ ਕੰਮੇਆਣਾ,ਚਮੇਲੀ
Next articleਤਹਿਸੀਲਦਾਰ ਲਾਰਸਨ ਸਿੰਗਲਾ ਨੇ ਪਾਸ ਕੀਤੀ ਯੂ.ਪੀ.ਐਸ.ਸੀ. ਪ੍ਰੀਖਿਆ ਡਿਪਟੀ ਕਮਿਸ਼ਨਰ ਨੇ ਦਿੱਤੀ ਵਧਾਈ, ਕਿਹਾ ਮਾਣ ਵਾਲੀ ਗੱਲ