ਪਟਨਾ(ਸਮਾਜ ਵੀਕਲੀ): ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ’ਤੇ ਅੱਜ ਇਕ ਅਣਪਛਾਤੇ ਵਿਅਕਤੀ ਨੇ ਪਟਨਾ ਨੇੜੇ ਹਮਲਾ ਕਰ ਦਿੱਤਾ। ਇਸ ਹਮਲੇ ਨਾਲ ਪੂਰੇ ਬਿਹਾਰ ’ਚ ਸਨਸਨੀ ਫੈਲ ਗਈ ਹੈ। ਅਧਿਕਾਰੀ ਇਸ ਘਟਨਾ ਨੂੰ ਲੈ ਕੇ ਖਾਮੋਸ਼ ਹਨ ਪਰ ਸੂਤਰਾਂ ਨੇ ਕਿਹਾ ਕਿ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਬਖਤਿਆਰਪੁਰ ’ਚ ਨਿਤੀਸ਼ ਕੁਮਾਰ ਆਪਣੇ ਪੁਰਾਣੇ ਸਾਥੀਆਂ ਨਾਲ ਮੁਲਾਕਾਤ ਕਰ ਰਹੇ ਸਨ। ਸੀਸੀਟੀਵੀ ਫੁਟੇਜ ’ਚ ਨਜ਼ਰ ਆ ਰਿਹਾ ਹੈ ਕਿ ਨੌਜਵਾਨ ਹਮਲਾਵਰ ਪਿੱਛੋਂ ਆਇਆ ਅਤੇ ਉਸ ਨੇ ਨਿਤੀਸ਼ ਕੁਮਾਰ ਦੇ ਚਿਹਰੇ ’ਤੇ ਮੁੱਕਾ ਜੜ ਦਿੱਤਾ। ਟੀ-ਸ਼ਰਟ ਅਤੇ ਪਤਲੂਨ ਪਹਿਨੇ ਹੋਏ ਹਮਲਾਵਰ ਨੂੰ ਮੁੱਖ ਮੰਤਰੀ ਦੇ ਸੁਰੱਖਿਆ ਅਮਲੇ ਨੇ ਤੁਰੰਤ ਕਾਬੂ ਕਰ ਲਿਆ ਅਤੇ ਪੁਲੀਸ ਹਵਾਲੇ ਕਰ ਦਿੱਤਾ। ਇਕ ਹੋਰ ਫੁਟੇਜ ’ਚ ਨਜ਼ਰ ਆ ਰਿਹਾ ਹੈ ਕਿ ਹਮਲਾਵਰ ਨੂੰ ਪੁਲੀਸ ਕਰਮੀ ਧੂਹ ਕੇ ਲਿਜਾ ਰਹੇ ਹਨ ਜੋ ਆਖ ਰਹੇ ਹਨ ਕਿ ਇਹ ‘ਪਾਗਲ ਹੈ।’ ਹਮਲਾਵਰ ਦੀ ਅਜੇ ਤੱਕ ਸ਼ਨਾਖ਼ਤ ਨਹੀਂ ਹੋ ਸਕੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly