“ਜਜ਼ਬਾਤਾਂ ਨਾਲ ਜੁੜੇ ਸੀ ਜੋ ਖਤ ਕਦੇ”

(ਸਮਾਜ ਵੀਕਲੀ)

ਪੁਰਾਤਨ ਅਤੇ ਅਜੋਕੇ ਸਮੇਂ ਦੇ ਸੰਚਾਰਕ ਸਾਧਨਾਂ ਵਿੱਚ ਬਹੁਤ ਵੱਡਾ ਪ੍ਰੀਵਰਤਨ ਹੋਇਆ ਹੈ ਇਸ ਪ੍ਰੀਵਰਤਨ ਦੇ ਸਦਕਾ ਹੀ ਅਜੋਕੇ ਸਮੇਂ ਵਿੱਚ ਤਕਨਾਲੋਜੀ ਨੇ ਆਪਣੀਆਂ ਅਮਿੱਟ ਪੈੜਾਂ ਸਦਕਾ ਪੂਰੀ ਦੁਨੀਆਂ ਨੂੰ ਮੁੱਠੀ ਵਿੱਚ ਕੀਤਾ ਹੈ।ਕਸ਼ਮੀਰ ਤੋਂ ਕੰਨਿਆਂ ਕੁਮਾਰੀ ਤੱਕ ਇਸ ਸੰਚਾਰ ਤਕਨਾਲੋਜੀ ਨੇ ਭਾਵੇਂ ਪੂਰੀ ਦੁਨੀਆਂ ਇੱਕ ਦੂਜੇ ਦੇ ਬਹੁਤ ਹੀ ਨੇੜੇ ਕਰ ਦਿੱਤੀ ਹੈ।ਆਪਣੇ ਘਰਾਂ ਤੋਂ ਦੂਰ ਦੁਰਾਡੇ ਫਿਰਦੇ ਹੋਏ ਵੀ ਪਲ ਪਲ ਦੀ ਜਾਣਕਾਰੀ ਆਪਣੀਆਂ ਅੱਖਾਂ ਦੇ ਸ਼ਾਹਮਣੇ ਮਿੰਟਾਂ ਸਕਿੰਟਾਂ ਦੇ ਹਿਸਾਬ ਨਾਲ ਹਾਸਲ ਹੋ ਜਾਂਦੀ ਹੈ।ਆਪਣੇ ਵਤਨ ਤੋਂ ਰੋਜ਼ੀ ਰੋਟੀ ਦੀ ਖਾਤਰ ਹਜ਼ਾਰਾਂ ਮੀਲ ਦੂਰ ਬੈਠੇ ਲੋਕਾਂ ਨੂੰ ਆਪਣਿਆਂ ਨਾਲ ਜੋੜਕੇ ਵੀ ਇਸ ਸੰਚਾਰ ਤਕਨਲੋਜੀ ਨੇ ਹੀ ਰੱਖਿਆ ਹੈ।

ਤੁਸੀ ਕਿਤੇ ਵੀ ਅਗਿਆਤ ਜਗਾ ਤੇ ਜਾਣਾ ਹੋਵੇ ਜਿਸ ਦੀ ਜਾਣਕਾਰੀ ਤੁਹਾਨੂੰ ਪਤਾ ਵੀ ਨਹੀ ਪਰ ਤਕਨਾਲੋਜ਼ੀ ਦੀ ਬਦੌਲਤ ਤੁਸੀ ਲੋਕੇਸ਼ਨ ਵਰਗੀਆਂ ਮੈਪ ਐਪਸ ਆਪਣੇ ਮੋਬਾਇਲ ਜਾ ਕਿਸੇ ਵੀ ਵਹੀਕਲ ਦੀ ਡਿਸਪਲੇ ਤੇ ਲਗਾ ਕੇ ਬਿਨਾਂ ਕਿਸੇ ਝਿਜਕ ਤੋਂ ਆਪ ਮੁਹਾਰੇ ਜਾ ਸਕਦੇ ਹੋ।ਕਿਤੇ ਵੀ ਬੈਠੇ ਹੋਏ ਤੁਸੀ ਕਿਸੇ ਵੀ ਵਿਅਕਤੀ ਨਾਲ ਜਿੱਥੇ ਸੁਨੇਹੇ ਲਿਖਕੇ ਭੇਜ ਸਕਦੇ ਹੋ ਉੱਥੇ ਹੀ ਆਡੀੳ ਜਾਂ ਵੀਡੀੳ ਕਾਲ ਦੇ ਜ਼ਰੀਏ ਘੰਟਿਆਂ ਬੱਧੀ ਇੱਕ ਦੂਜੇ ਦੇ ਆਹਮੋ ਸਾਹਮਣੇ ਗੱਲਬਾਤ ਕਰ ਸਕਦੇ ਹੋ।

ਸਾਇੰਸ ਦੀ ਇਸ ਮਣਾ ਮੂਹੀ ਕੀਤੀ ਤਰੱਕੀ ਨੇ ਗਲੋਬਲ ਨੁੰ ਬਹੁਤ ਛੋਟਾ ਕਰ ਦਿੱਤਾ ਹੈ।ਤਕਨਾਲੋਜ਼ੀ ਦੇ ਸਦਕਾ ਹੀ ਦਿਨਾਂ ਮਹੀਨਿਆਂ ਦਾ ਲੰਬਾ ਪੈਡਾਂ ਹੁਣ ਕੁੱਛ ਹੀ ਘੰਟਿਆਂ ਵਿੱਚ ਤੈਅ ਹੋ ਜਾਦਾਂ ਹੈ।ਜਿਸ ਦਾ ਪਤਾ ਵੀ ਨੀ ਚਲਦਾ ਕਿ ਮੁਸਾਫਿਰ ਕਦੋਂ ਆਪਣੀ ਮੰਜ਼ਿਲ ਤੇ ਬਿਨਾਂ ਕਿਸੇ ਥਕਾਵਟ ਅਤੇ ਰੁਕਾਵਟ ਦੇ ਪਹੁੰਚ ਗਿਆ ਹੈ।ਸੰਚਾਰ ਦੀ ਇਸ ਮਣਾਮੂਹੀ ਤਰੱਕੀ ਜਿੱਥੇ ਸਾਨੂੰ ਬਹੁਤ ਕੁੱਝ ਸੌਖਾਲਾ ਕੀਤਾ ਹੈ ੳੁੱਥੇ ਹੀ ਸਾਡੇ ਕੋਲੋ ਬਹੁਤ ਸਾਰੇ ਮਿਲ ਕੇ ਬੈਠ ਗੱਲਾਂ ਅਤੇ ਹਾਸੇ ਠੱਠੇ ਕਰਨ ਵਰਗੇ ਰਿਸ਼ਤਿਆਂ ਨੂੰ ਦੂਰ ਵੀ ਕੀਤਾ ਹੈ।

ਜਿਵੇਂ ਕਿ ਪੁਰਾਤਨ ਸਮਿਆਂ ਵਿੱਚ ਭਾਵੇਂ ਸੰਚਾਰ ਦੇ ਬਹੁਤ ਹੀ ਸੀਮਤ ਜੇ ਸਾਧਨ ਹੁੰਦੇ ਸਨ ਪਰ ਸਾਰੇ ਹੀ ਰਿਸ਼ਤਿਆਂ ਨੂੰ ਸਰੀਰਕ ਤੌਰ ਤੇ ਆਪਸ ਵਿੱਚ ਸੂਤਲੀ ਦੇ ਉਸ ਅਟੁਟ ਧਾਗੇ ਦੀ ਤਰਾਂ ਮਜ਼ਬੂਤ ਬੰਧਨ ਵਿੱਚ ਪਰੋ ਕੇ ਰੱਖਦੇ ਸਨ।ਹਰ ਤਰਾਂ ਦੇ ਦੁੱਖ ਸੁੱਖ ਦੇ ਸੁਨੇਹੇ ਜਿਆਦਾਤਰ ਕਬੂਤਰਾਂ ਜਾਂ ਕਿਸੇ ਪੰਛੀ ਦੇ ਜ਼ਰੀਏ ਚਿੱਠੀ ਪੱਤਰੀ ਰਾਹੀਂ ਇੱਕ ਦੂਜੇ ਤੱਕ ਅਦਾਨ ਪ੍ਰਦਾਨ ਕੀਤੇ ਜਾਂਦੇ ਸਨ ਹੌਲੀ ਹੌਲੀ ਸਮੇਂ ਦੇ ਹਿਸਾਬ ਨਾਲ ਗਮੀ ਸ਼ਾਦੀ ਦੀ ਚਿੱਠੀ ਪੱਤਰੀ ਨਾਈ (ਰਾਜੇ) ਜਾਂ ਕਿਸੇ ਹੋਰ ਲਾਗੀ ਤੱਥੇ ਦੇ ਰਾਹੀਂ ਭੇਜੀ ਜਾਣ ਲੱਗੀ।ਜੋ ਕਿ ਆਵਾਜਾਈ ਦੇ ਸਾਧਨ ਨਾ ਹੋਣ ਕਰਕੇ ਹਫਤਿਆਂ ਬੱਧੀ ਇੱਕ ਦੂਜੇ ਤੱਕ ਪਹੁੰਚਦੀ ਸੀ ਤੇ ਉਸ ਦਾ ਜਵਾਬ ਵੀ ਵਾਪਸ ਉਸ ਦੇ ਹੱਥ ਹੀ ਆਉਦਾ ਸੀ।

ਹੌਲੀ ਹੌਲੀ ਜਿਵੇਂ ਜਿਵੇਂ ਆਵਾਜਾਈ ਦੇ ਸਾਧਨਾਂ ਵਿੱਚ ਵਾਧਾ ਹੁੰਦਾ ਗਿਆ ਉਸ ਦੇ ਨਾਲ ਨਾਲ ਹੀ ਚਿੱਠੀ ਪੱਤਰ ਭੇਜਣ ਦੇ ਤੌਰ ਤਰੀਕੇ ਵੀ ਬਦਲਦੇ ਗਏ।ਸ਼ੰਨ 1766 ਵਿੱਚ ਲੌਰਡ ਕਲਾਈਟ ਦੀ ਖੋਜ਼ ਦੁਆਰਾ ਜਦੋਂ ਪਹਿਲੀ ਵਾਰ ਡਾਕ ਵਿਵਸਥਾ ਦੀ ਸੁਰੂਆਤ ਹੋਈ ਤਾਂ ਚਿੱਠੀ ਪੱਤਰ ਦੇ ਅਦਾਨ ਪ੍ਰਦਾਨ ਇੱਕ ਥਾਂ ਤੋਂ ਦੂਜੀ ਥਾਂ ਥੋੜੀ ਜਲਦੀ ਨਾਲ ਹੋਣ ਲੱਗੇ ਪ੍ਰੰਤੂ 1774 ਵਿੱਚ ਵਾਰਿੰਗ ਹਿੰਸਟਸ ਨੇ ਇਸ ਡਾਕ ਅਵਸ਼ਥਾ ਨੂੰ ਹੋਰ ਮਜ਼ਬੂਤ ਕੀਤਾ ਪਰ ਪੂਰਨ ਤੌਰ ਤੇ 1834 ਤੋਂ 1864 ਤੱਕ ਡਾਕ ਤੇ ਤਾਰ ਵਿਭਾਗ ਹੋਂਦ ਵਿੱਚ ਆਏ ਉਸ ਸਮੇਂ ਡਾਕਘਰਾਂ ਵਿੱਚ ਫਿਕੇ ਨੀਲੇ ਰੰਗ ਦੇ ਦੇ ਕਾਗਜ਼ ਵਾਲੇ ਲਿਫਾਫੇ ਅਤੇ ਪੀਲੇ ਰੰਗ ਦੇ ਕਾਰਡ ਜੋ ਕਿ ਚਿੱਠੀ iਲ਼ਖਣ ਲਈ ਵਰਤੇ ਜਾਂਦੇ ਵਿਸ਼ੇਸ ਰੂਪ ਵਿੱਚ ਪ੍ਰਚੱਲਤ ਹੋਏ ਸਮੇਂ ਦੀ ਰਫਤਾਰ ਦੇ ਨਾਲ ਖਤਾਂ ਦਾ ਅਦਾਨ ਪ੍ਰਦਾਨ ਜਲਦੀ ਹੋਣ ਲੱਗ ਪਿਆ।

ਚਿੱਠੀ ਲਿਖਣ ਵਾਲੇ ਉਹ ਫਿੱਕੇ ਨੀਲੇ ਅਤੇ ਪੀਲੇ ਰੰਗ ਦੇ ਕਾਰਡ ਅਤੇ ਲਿਫਾਫੇ ਜਦੋਂ ਡਾਕਘਰ ਵਿੱਚੋ ਂਪੱਚੀ ਅਤੇ ਪੰਜਾਹ ਪੈਸੇ ਦੇ ਮਿਲਦੇ ਸਨ ਤਾਂ ਢੇਰਾਂ ਦੇ ਢੇਰ ਵਿਕਦੇ ਸਨ। ਡਾਕਘਰ ਵਿੱਚੋਂ ਲਿਆ ਕਿ ਕਿਸੇ ਪੜੇ੍ਹ ਲਿਖੇ ਵਿਅਕਤੀ ਦੁਆਰਾ ਲਿਖਵਾਏ ਜਾਂਦੇ ਸਨ। ਚਿੱਠੀ ਦੀ ਸੁਰੁਆਤ ਵਿੱਚ ਲਿਖੇ ਜਾਂਦੇ ਉਹ ਕੁੱਝ ਕ ਸ਼ਬਦ ਜੋ ਜ਼ਜਬਾਤਾਂ ਨਾਲ ਜੁੜੇ ਅੱਜ ਵੀ ਅਭੁੱਲ ਯਾਦ ਦੇ ਝਰੋਖੇ ਬਣ ਚੁੱਕੇ ਹਨ।ਜਿੰਨਾਂ ਵਿੱਚ ਲਿਖਿਆ ਹੁੰਦਾ ਸੀ “ਲਿਖਤੁਮ ਸੁਰਿੰਦਰ ਸਿੰਘ ਅੱਗੇ ਮਿਲੇ ਸਤਿਕਾਰ ਯੋਗ ਮਾਮਾ ਜੀ ਇੱਥੇ ਅਸੀਂ ਸਾਰੇ ਰਾਜ਼ੀ ਖੁਸੀ ਹਾਂ ਉਮੀਦ ਕਰਦੇ ਹਾਂ ਕਿ ਤੁਸੀ ਵੀ ਸਾਰੇ ਠੀਕ ਠਾਕ ਹੋਵੋਗੇ ਚਿੱਠੀ ਵਿੱਚਕਾਰ ਸਾਰਾ ਵਿਸਥਾਰ i

ਲ਼ਖਣ ਤੋਂ ਬਾਅਦ ਅਖੀਰ ਵਿੱਚ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਚਿੱਠੀ ਪੜ੍ਹਦੇ ਸੁਣਦiਆਂ ਨੁੂੰ ਪੈਰੀ ਪੈਣਾ ਅਤੇ ਸਤਿ ਸ੍ਰੀ ਅਕਾਲ ਬੱਚਿਆਂ ਨੂੰ ਪਿਆਰ”ਹੁਣ ਮੈਂ ਚਿੱਠੀ ਬੰਦ ਕਰਨ ਲੱਗਿਆਂ ਹਾਂ ਕੋਈ ਗਲਤੀ ਹੋਵੇ ਤਾਂ ਮਾਫ ਕਰਨਾ।(ਤੁਹਾਡਾ ਆਪਣਾ ਸੁਰਿੰਦਰ)। ਇਹਨਾਂ ਲਿਖੇ ਹੋਏ ਖਤਾਂ ਨੂੰ ਪਿੰਡਾਂ ਦੀਆਂ ਸਾਝੀਆਂ ਥਾਵਾਂ ਤੇ ਟੰਗੇ ਲਾਲ ਰੰਗ ਦੇ ਡਾਕ ਬਕਸੇ ਵਿੱਚ ਚਾਂਈ ਚਾਂਈ ਪਾ ਕੇ ਆਉਦੇਂ ਤੇ ਡਾਕਖਾਨੇ ਵਿੱਚ ਡਾਕ ਵਿਭਾਗ ਕਰਮਚਾਰੀ ਵੱਲੋਂ ਠਾਹ ਕਰਕੇ ਲਾਈ ਜਾਂਦੀ ਮੋਹਰ ਦਾ ਵੀ ਵੱਖਰਾ ਹੀ ਅੰਦਾਜ਼ ਹੁੰਦਾ।ਫੌਜੀਆਂ ਵੱਲੋਂ ਫੌਜ਼ ਵਿੱਚ ਦੂਰ ਦੁਰਾਡੇ ਖੇਤਰਾਂ ਵਿੱਚ ਬੈਠੇ ਲਿਖੇ ਜਾਂਦੇ ਖਤਾਂ ਵਿੱਚ ਬਾਰਡਰਾਂ ਦੀਆਂ ਗੱਲਾਂ ਬੜੇ ਹੀ ਉਤਸੁਕਤਾਂ ਨਾਲ ਸੁਨਣ ਦਾ ਵੀ ਬਹੁਤ ਅਨੰਦ ਆਉਦਾ ਸੀ।ਕਈ ਵਾਰ ਜਦੋਂ ਘਰ ਡਾਕੀਆ ਹਲਦੀ ਲੱਗੀ ਚਿੱਠੀ ਦੇ ਕੇ ਜਾਂਦਾ ਤਾਂ ਉਸ ਤੋਂ ਅੰਦਾਜ਼ਾ ਲੱਗ ਜਾਂਦਾ ਸੀ ਕਿ ਕੋਈ ਖੁਸ਼ੀ ਵਾਲਾ ਪ੍ਰੋਗਰਾਮ ਹੈ।

ਕਈ ਵਾਰ ਗਮੀ ਦੀ ਚਿੱਠੀ ਵਾਲਾ ਕਾਰਡ ਇੱਕ ਨੁਕਰ ਤੋਂ ਪਾਟਿਆ ਹੁੰਦਾ ਪਹੁੰਚਦਾ ਤਾਂ ਕਿਸੇ ਗਮ ਦਾ ਸ਼ੰਦੇਸ ਦਾ ਹਿਸਾਬ ਲੱਗ ਜਾਂਦਾ ਸੀ। ਰੇਡੀਓ ਤੇ ਸਾਰਾ ਦਿਨ ਚਲਦੇ ਪ੍ਰਸਾਰਣ ਵਿੱਚੋਂ ਜੋ ਵੀ ਪ੍ਰੋਗਰਾਮ ਵਧੀਆ ਲਗਦਾ ਫਿਰ ਉਸ ਦੇ ਬਾਰੇ ਪੀਲੇ ਰੰਗ ਦੇ ਕਾਰਡ ਤੇ ਲਿਖ ਕੇ ਭੇਜਣਾ ਤੇ ਭੇਜੇ ਹੋਏ ਖਤ ਨੂੰ ਖਤ ਕੇ ਲੀਏ ਸ਼ੁਕਰੀਆ ਪ੍ਰੋਗਰਾਮ ਵਾਲੇ ਦਿਨ ਬੜੀ ਉਤਸੁਕਤਾ ਨਾਲ ਉਡੀਕਣਾ ਕਿ ਆਪ ਜੀ ਦਾ ਖਤ ਮਿਲਿਆ ਸਾਡੇ ਪ੍ਰਸਾਰਣ ਦੇ ਪ੍ਰੋਗਰਾਮ ਆਪ ਨੂੰ ਚੰਗੇ ਲੱਗੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਦਿਲੀ ਜ਼ਜਬਾਤਾਂ ਨਾਲ ਜੁੜੇ ਇਹ ਖਤ ਜ਼ਿੰਦਗੀ ਦੀਆਂ ਅਮੁਲ ਯਾਦਾਂ ਬਣ ਗਈਆਂ ਹਨ ਡਾਕ ਵਿਭਾਗ ਵੱਲੋਂ ਭਾਵੇਂ ਅੱਜ ਵੀ ਉਸੇ ਤਰਾਂ ਆਪਣੀਆਂ ਸੇਵਾਵਾਂ ਨਿਰੰਤਰ ਜਾਰੀ ਹਨ ਪਰ ਹੁਣ ਜਿਆਦਾਤਰ ਸਰਕਾਰੀ ਚਿੱਠੀ ਪੱਤਰ ਹੀ ਆਉਦੇਂ ਜਾਂਦੇ ਹਨ।

ਇਹਨਾਂ ਖਤਾਂ ਤੇ ਸ਼ੁਪਰਫਾਸਟ ਸੰਚਾਰ ਤਕਨਾਲੋਜ਼ੀ ਨੇ ਆਪਣਾ ਰਾਜ਼ ਕਾਇਮ ਕਰ ਲਿਆ ਅਤੇ ਚਿੱਠੀ ਲਿਖਣ ਵਾਲੀਆਂ ਕਲਮਾਂ ਨੂੰ ਵੀ ਸ਼ਾਇਦ ਜੰਗਾਲ ਲੱਗ ਗਿਆ ਹੈ।ਜੰਗਾਲ ਲੱਗੀਆਂ ਸਾਂਭ ਕੇ ਰੱਖ ਰੱਖੀਆਂ ਇਹ ਕਲਮਾਂ ਵੱਲ ਜਦੋਂ ਝਾਤ ਮਾਰੀਦੀ ਤਾਂ ਅੱਖਾਂ ਸਾਹਮਣੇ ਮੂੜੇ੍ਹ ਤੇ ਬੈਠ ਕੇ ਪੜਦੇ ਖਤਾਂ ਦੀ ਤਸਵੀਰ ਆਪ ਮੁਹਾਰੇ ਘੁੰਮਣ ਲੱਗ ਪੈਂਦੀ ਹੈ।

ਲਿਖਤੁਮ :ਜਗਦੀਸ਼ ਸਿੰਘ ਪੱਖੋ (ਸਿਹਤ ਇੰਸਪੈਕਟਰ)
ਪਿੰਡ ਤੇ ਡਾਕਖਾਨਾ ਪੱਖੋ ਕਲਾਂ ਤਹਿ ਤਪਾ (ਬਰਨਾਲਾ)
ਮੋਬਾਇਲ ਨੰਬਰ: 98151-07001

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleNew Omicron subvariants make up over 35% of US Covid cases
Next articleਪਿੰਡ ਪੂਨੀਆਂ ਦੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਕੋਟੀਆ ਤੇ ਬੂਟ ਵੰਡੇ ਗਏ ।