ਏਕਮ ਪਬਲਿਕ ਸਕੂਲ ਮਹਿਤਪੁਰ ਦੇ ਐਥਲੀਟ ਨੈਸ਼ਨਲ ਲੈਵਲ ਤੇ ਦਿਖਾਉਣਗੇ ਆਪਣੇ ਜੌਹਰ

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਪਿਛਲੇ ਦਿਨੀਂ ਸੀ. ਬੀ. ਐੱਸ. ਸੀ. ਵਲੋਂ ਕਰਵਾਈ ਗਈ ਕਲੱਸਟਰ ਲੈਵਲ ਦੀ ਐਥਲੈਟਿਕ ਮੀਟ ਵਿੱਚ ਏਕਮ ਪਬਲਿਕ ਸਕੂਲ ਮਹਿਤਪੁਰ ਦੇ ਲੜਕੇ ਲੜਕੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਿੱਤ ਹਾਸਿਲ ਕਰਕੇ ਨੈਸ਼ਨਲ ਲੈਵਲ ਤੇ ਆਪਣਾ ਸਥਾਨ ਪੱਕਾ ਕੀਤਾ ਗਿਆ ਸੀ। ਇਹ ਜਾਣਕਾਰੀ ਸਕੂਲ ਡਾਇਰੈਕਟਰ ਸਰਦਾਰ ਨਿਰਮਲ ਸਿੰਘ ਅਤੇ ਪ੍ਰਿੰਸੀਪਲ ਸ਼੍ਰੀਮਤੀ ਅਮਨਦੀਪ ਕੌਰ ਵਲੋਂ ਸਾਂਝੇ ਤੌਰ ਤੇ ਦਿੱਤੀ ਗਈ। ਉਨ੍ਹਾਂ ਕਿਹਾ ਕਿ ਏਕਮ ਪਬਲਿਕ ਸਕੂਲ ਮਹਿਤਪੁਰ ਦੀ ਐਥਲੀਟ ਅਨਮੋਲਪ੍ਰੀਤ ਕੌਰ ਅੰਡਰ 14 ਲੜਕੀਆਂ ਦੇ ਦੌੜ ਮੁਕਾਬਲੇ ਵਿੱਚ 100 ਮੀਟਰ ਰੇਸ ਵਿੱਚ ਅਤੇ ਤਰਨਵੀਰ ਸਿੰਘ ਅੰਡਰ 19 ਲੜਕਿਆਂ ਦੇ ਦੌੜ ਮੁਕਾਬਲੇ ਵਿੱਚ 200 ਮੀਟਰ ਰੇਸ ਵਿੱਚ ਨੈਸ਼ਨਲ ਪੱਧਰ ਤੇ ਭਾਗ ਲੈਣਗੇ, ਜੋ ਕਿ ਸੰਤ ਅਤੁੁਲਆਨੰਦ ਕਾਨਵੈਂਟ ਸਕੂਲ ਖੌਰਾਜਪੁਰ, ਹਰੂੂਆ , ਵਾਰਾਨਸੀ ਵਿਖੇ ਹੋ ਰਹੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਨੈਸ਼ਨਲ ਪੱਧਰ ਤੇ ਸਕੂਲ ਦੇ ਤਿੰਨ ਵਿਦਿਆਰਥੀਆਂ ਵਲੋਂ ਆਪਣਾ ਸਥਾਨ ਪੱਕਾ ਕੀਤਾ ਗਿਆ ਸੀ। ਪਰੰਤੂ ਅਗਮਜੋਤ ਸਿੰਘ ਕਿਸੇ ਕਾਰਨ ਕਰਕੇ ਇਸ ਨੈਸ਼ਨਲ ਐਥਲੈਟਿਕ ਮੀਟ ਵਿੱਚ ਭਾਗ ਨਹੀਂ ਲਵੇਗਾ। ਸਕੂਲ ਪ੍ਰਿੰਸੀਪਲ, ਮੈਡਮ ਅਮਨਦੀਪ ਕੌਰ ਨੇ ਟੀਮ ਦੇ ਕੋਚ ਪਰਮਿੰਦਰ ਸਿੰਘ ਅਤੇ ਬੱਚਿਆਂ ਦੇ ਮਾਤਾ ਪਿਤਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਕੂਲ ਨੂੰ ਉਮੀਦ ਹੈ ਕਿ ਇਹ ਬੱਚੇ ਨੈਸ਼ਨਲ ਲੈਵਲ ਜਿੱਤ ਕੇ ਇੰਨਟਰਨੈਸ਼ਨਲ ਲੈਵਲ ਤੇ ਨਾਮਣਾ ਖੱਟਣਗੇ। ਆਪਣੀ ਗੱਲਬਾਤ ਨੂੰ ਜਾਰੀ ਰੱਖਦੇ ਹੋਏ ਉਨ੍ਹਾਂ ਅੱਗੇ ਕਿਹਾ ਕਿ ਭਵਿੱਖ ਵਿੱਚ ਵੀ ਏਕਮ ਪਬਲਿਕ ਸਕੂਲ ਅਜਿਹੇ ਹੋਰ ਵਿਦਿਆਰਥੀਆਂ ਨੂੰ ਅੱਗੇ ਲੈ ਕੇ ਆਉਣ ਲਈ ਵਚਨਬੱਧ ਰਹੇਗਾ। ਇਸ ਮੌਕੇ ਸਕੂਲ ਡਾਇਰੈਕਟਰ ਸਰਦਾਰ ਨਿਰਮਲ ਸਿੰਘ ਅਤੇ ਪ੍ਰਧਾਨ ਸਰਦਾਰ ਦਲਜੀਤ ਸਿੰਘ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।

 

Previous article‘ ਪ੍ਰਾਧੀਨਤਾ ਹੈ ਪਾਪ ‘
Next articleਰਸਾਤਲ ਵੱਲ ਜਾ ਰਹੀ ਨੌਜਵਾਨੀ