ਤੇਰਾ ਮੇਰਾ ਇਸ਼ਕ

(ਸਮਾਜ ਵੀਕਲੀ)

ਅਹਿਸਾਸ ਜੇ ਬਿਆਨ ਹੋ ਜਾਵੇ ਸੱਜਣਾ
ਤਾਂ ਫਿਰ ਸੱਜਦਾ ਮੈਂ ਕਿਸ ਦਾ ਕਰਨਾ,
ਤੇਰਾ ਮੇਰਾ ਇਸ਼ਕ ਮੋਹਤਾਜ਼ ਨਹੀਂ ਹੈ
ਕਦੇ ਨਾ ਪੈਣਾ ਫਿੱਕਾ ਤੇ ਨਾ ਕਦੇ ਮਰਨਾ

ਬੜੇ ਪੱਲ ਮੈਂ ਤੇਰੇ ਨਾਲ ਰੱਲ ਬਿਤਾਏ ਨੇ
ਕਦੇ ਬੈਠਾ ਹੋਵਾਂ ਕੱਲੇ ਤੇ ਚੇਤੇ ਆਏ ਨੇ,
ਤੇਰੇ ਇਸ਼ਕ ਨੇ ਮੈਨੂੰ ਕਮਲਾ ਕੀਤਾ ਹੈ
ਇਸ ਵਿੱਚ ਰਝ ਕੇ ਰੱਬੀ ਸੁੱਖ ਕਮਾਏ ਨੇ

ਤੇਰਾ ਇਸ਼ਕ ਇੰਨ੍ਹਾਂ ਗੂੜ੍ਹਾ ਹੈ ਸੱਚ ਵਰਗਾ
ਜੋ ਕਦੇ ਲੁਕਾਇਆ ਵੀ ਲੁੱਕ ਨਹੀਂ ਸਕਦਾ,
ਦੂਰ ਹੋਣ ਦਾ ਕਦੇ ਵੀ ਸੁਪਣਾ ਨਾ ਆਵੇ
ਇਸ਼ਕ ਮਿਜਾਜ਼ੀ ਹਰ ਪੱਲ ਵੱਧਦਾ ਜਾਵੇ

ਤੇਰੇ ਹੁੰਦਿਆਂ ਕੋਈ ਹੋਰ ਨਾ ਸੋਚੀ ਆਵੇ
ਤੇਰੇ ਖਿਆਲਾਂ ਵਿੱਚ ਰਾਤ ਲੰਘ ਜਾਵੇ,
ਤੇਰਾ ਮੇਰਾ ਇਸ਼ਕ ਤੇ ਰੂਹਾਂ ਦਾ ਹਾਣੀ
ਜਿਸ ਨੂੰ ਕਦੇ ਨਾ ਕੋਈ ਵੱਖ ਕਰ ਪਾਵੇ

ਅਰਸ਼ ਨੇ ਰਿਸ਼ਤਿਆਂ ਵਿਚ ਸੌਦੇ ਤੇ ਨਾਲ
ਕਈ ਹੁਸਨਾਂ ਦੇ ਢੰਗ ਨੇੜੇ ਹੋਕੇ ਦੇਖੇ,
ਤੇਰੇ ਨਾਲ ਲਾਵਾਂ ਲੈਕੇ ਮੈਂ ਜਿੰਦਰ ਅੱਜ
ਗੁਰੂ ਨਾਨਕ ਦੀ ਕਿਰਪਾ ਦੇ ਰੰਗ ਵੇਖੇ ।।

ਅਵਤਾਰ ਸਿੰਘ ਢਿੱਲੋਂ
ਕਰੋਲ ਬਾਗ਼, ਨਵੀਂ ਦਿੱਲੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੁੱਝ ਨਹੀਂ ਕਹਿਣਾ…..
Next articleਆਰ ਢਾਂਗਾ,ਪਾਰ ਢਾਂਗਾ-