ਕੰਮ ਵਾਲ਼ੀ ਥਾਂ ਤੇ….

(ਸਮਾਜ ਵੀਕਲੀ)

ਕੰਮ ਵਾਲ਼ੀ ਥਾਂ ਤੇ ਸੱਜਣੋਂ,
ਪਹੁੰਚੋ ਪਹਿਲਾਂ ਘੰਟੀ ਵੱਜਣੋ।
ਛੱਡੋ ਸ਼ਿਕਵੇ ਸ਼ਿਕਾਇਤਾਂ,
ਹਟੋ ਸਾਰਿਆਂ ਦੇ ਨਾਲ਼ ਗੱਜਣੋਂ।
ਕੰਮ ਵਾਲੀ….
ਪਿਆਰ ਨਾਲ ਰਿਹਾ ਕਰੋ,
ਮਾੜਾ ਮੋਟਾ ਕਿਹਾ ਕਰੋ,
ਥੋੜ੍ਹਾ ਬਹੁਤਾ ਸਿਹਾ ਕਰੋ।
ਮਿੱਠੇ ਬੋਲ ਬੋਲੋ ਸਦਾ ,
ਜੀਭ ਨੂੰ ਟੋਕੋ ਮਾੜਾ ਬੱਕਣੋ।
ਕੰਮ ਵਾਲ਼ੀ…..
ਭੁੱਲ ਜਾਓ ਪੁਰਾਣੇ ਹਾਦਸੇ,
ਫੜੋ ਮੰਜ਼ਿਲਾਂ ਦੇ ਰਾਸਤੇ।
ਨੇਕ ਬਣੋ ਮਾਨਵਤਾ ਵਾਸਤੇ।
ਹੰਕਾਰ ਕਦੇ ਨਾ ਆਣ ਦਿਓ,
ਤੇ ਮਨ ਨੂੰ ਰੋਕੋ ਭੱਜਣੋ।
ਕੰਮ ਵਾਲ਼ੀ….
ਨਿਮਰਤਾ ਦੇ ਧਾਰਨੀ ਬਣੋ,
ਸੱਚ ਦੀ ਆਵਾਜ਼ ਸੁਣੋ,
ਝੂਠ ਦੇ ਖ਼ਿਲਾਫ਼ ਤਣੋ।
ਕੁਦਰਤ ਦਾ ਆਨੰਦ ਮਾਣੋ,
ਨਾ ਪਿੱਛੇ ਰਹੋ ਪਿਆਰ ਵੰਡਣੋਂ।
ਕੰਮ ਵਾਲ਼ੀ….
ਰੁੱਖਾਂ ਵਾਂਗਰ ਛਾਂ ਕਰੋ,
ਦੁੱਖੀਆਂ ਦੇ ਦੁੱਖ ਹਰੋ।
ਗਿਆਨ ਵਾਲ਼ੀ ਗਾਗਰ ਭਰੋ।
ਸੋਚ ਨੂੰ ਉਚੇਰਾ ਰੱਖੋ,
ਤੌਬਾ ਕਰੋ ਹੱਥ ਅੱਡਣੋਂ।
ਕੰਮ ਵਾਲ਼ੀ…..
ਨਿੱਕੀ-ਨਿੱਕੀ ਗੱਲ ਉੱਤੇ,
ਚੁੱਕੋ ਨਾ ਫਜ਼ੂਲ ਮੁੱਦੇ,
ਊਠ ਨਾਲੋਂ ਬੋਰੇ ਕੁੱਦੇ।
ਰਿੱਧੀ ਖੀਰ ਦਾ ਪਤਾ ਨਹੀਂ,
ਕਦੋਂ ਰਹਿ ਜਾਵੇ ਪੱਕਣੋਂ।
ਕੰਮ ਵਾਲ਼ੀ…..
ਨਾ ਰੌਲੇ ਵਿੱਚ ਪਿਆ ਕਰੋ,
ਝਿੜਕਾਂ ਨਾ ਦਿਆਂ ਕਰੋ,
ਰੁੱਸ-ਰੁੱਸ ਵੀ ਨਾ ਬਿਹਾ ਕਰੋ।
ਜ਼ਿੰਦਗ਼ੀ ਜੇ ਜੀਣੀ ‘ਮਨਜੀਤ’,
ਨਾ ਮਰੋ ਪਹਿਲਾਂ ਮੁੱਕਣੋ।
ਕੰਮ ਵਾਲ਼ੀ….

ਮਨਜੀਤ ਕੌਰ ਧੀਮਾਨ
ਸਪਰਿੰਗ ਡੇਲ ਪਬਲਿਕ ਸਕੂਲ,
ਸ਼ੇਰਪੁਰ, ਲੁਧਿਆਣਾ। ਸੰ:9464633059

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਿਸ਼ਤੇ
Next articleਨਾਨਕ ਦੇ ਬੱਚੇ ਹੋ ਕੇ….