HOME ਬੱਚੇ ਦੇ ਜਨਮ ਸੰਬੰਧੀ ਸਮਾਗਮ ‘ਚ,ਰਿਸਤੇਦਾਰਾਂ ਨੂੰ ਕਿਤਾਬਾਂ ਦਾ ਸ਼ਗਨ

ਬੱਚੇ ਦੇ ਜਨਮ ਸੰਬੰਧੀ ਸਮਾਗਮ ‘ਚ,ਰਿਸਤੇਦਾਰਾਂ ਨੂੰ ਕਿਤਾਬਾਂ ਦਾ ਸ਼ਗਨ

3

ਬੰਗਾ   (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾਂ ) ਸਾਡੇ ਸਮਾਜ ਅੰਦਰ ਖੁਸ਼ੀ ਗ਼ਮੀ ਦੇ ਮੌਕਿਆਂ ਤੇ ਕੱਪੜੇ ਅਤੇ ਹੋਰ ਵਸਤਾਂ ਦੇਣ ਦੀ ਰਸਮ ਪ੍ਰਚਲਿਤ ਹੈ lਅਜੋਕੇ ਸਮੇਂ ਵਿੱਚ ਉਪਭੋਗਤਾਵਾਦ ਨੇ ਇਸ ਵਿੱਚ ਹੋਰ ਵੀ ਵਾਧਾ ਕਰ ਦਿੱਤਾ ਹੈ l ਸਾਡੀ ਸੋਚ ਨੂੰ ਮੰਡੀ ਨੇ ਉਲਝਾ ਕੇ ਰੱਖ ਦਿੱਤਾ ਹੈ l ਲੋਕ ਨਾ ਚਾਹੁੰਦੇ ਹੋਏ ਵੀ ਮਜ਼ਬੂਰਨ ਕਈ ਨਵੇਂ ਰਸਮਾਂ, ਰਿਵਾਜਾਂ ਵਿੱਚ ਫਸ ਕੇ ਰਹਿ ਗਏ ਹਨl ਅਜਿਹੇ ਮਾਹੌਲ ਦੇ ਚੱਲਦਿਆਂ ਵੀ ਕੁੱਝ ਲੋਕ ਨਵੀਆਂ ਪਿਰਤਾਂ ਪਾ ਰਹੇ ਹਨ l ਸਮਾਜ ਨੂੰ ਸੇਧ ਦੇਣ ਲਈ ਲੀਕ ਤੋਂ ਹਟ ਕੇ ਕਾਰਜ ਕਰ ਰਹੇ ਹਨ l ਜਿਸ ਨਾਲ ਸਮਾਜ ਵਿੱਚ ਚੇਤਨਾ ਦੇ ਪੱਧਰ ਵਿੱਚ ਵਾਧਾ ਹੋਵੇ ਅਤੇ ਲੋਕ ਨਿੱਤ ਦੇ ਮਸਲਿਆਂ ਦੇ ਕਾਰਨਾਂ ਦੇ ਸਨਮੁੱਖ ਹੋਣ l ਆਲੇ ਦੁਆਲੇ ਵਾਪਰ ਰਹੀਆਂ ਘਟਨਾਵਾਂ ਪ੍ਰਤੀ ਵਿਗਿਆਨਕ ਦ੍ਰਿਸ਼ਟੀਕੋਣ ਅਪਣਾਉਣ ਦੇ ਯੋਗ ਹੋ ਜਾਣl ਅਜਿਹੇ ਯਤਨਾਂ ਤਹਿਤ ਇੰਜ. ਜਸਵੀਰ ਸਿੰਘ ਮੋਰੋਂ ਵਲੋਂ ਆਪਣੇ ਦੋਹਤੇ ਪ੍ਰਭ ਦੀਦਾਰ ਦੇ ਜਨਮ ਸੰਬੰਧੀ ਕਰਵਾਏ ਗਏ ਸਮਾਗਮ ਦੌਰਾਨ ਆਏ ਹੋਏ ਰਿਸ਼ਤੇਦਾਰਾਂ ਨੂੰ ਸ਼ਗਨ ਦੇ ਤੌਰ ਤੇ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ ਗਿਆ l ਇਹ ਸਮਾਗਮ ਸ੍ਰੀ ਧੰਨਾ ਰਾਮ ਪਾਲ ਦੇ ਸਮੂਹ ਪਰਿਵਾਰ ਵਲੋਂ ਆਯੋਜਤ ਕੀਤਾ ਗਿਆ lਇਸ ਸਮਾਗਮ ਵਿੱਚ ਸ੍ਰੀ ਚਰਨ ਦਾਸ, ਇੰਜ ਪਰਮਜੀਤ,ਸ੍ਰੀ ਹਰਮੇਸ਼ ਸਿੰਘ,ਸ੍ਰੀ ਰਵਿੰਦਰ ਰਵੀ,ਸ੍ਰੀ ਤਰਸੇਮ ਲਾਲ, ਸ੍ਰੀ ਸੁੱਖ ਚੰਦ,ਸ੍ਰੀ ਰਵਿੰਦਰ ਕੁਮਾਰ, ਸਾਬਕਾ ਸਰਪੰਚ ਸਿਮਰਪਾਲ, ਸ੍ਰੀਮਤੀ ਰੇਸ਼ਮ ਕੌਰ,ਆਸ਼ਾ ਰਾਣੀ, ਅਨੀਤਾ,ਮਧੂ ਬਾਲਾ,ਜੋਤੀ ਪਾਲ, ਮਨਪ੍ਰੀਤ ਕੌਰ,ਰੇਸ਼ਮ ਸਿੰਘ, ਸ੍ਰੀ ਬਰਿਜ ਲਾਲ, ਮਾਸਟਰ ਅਵਤਾਰ ਆਦਿ ਵਿਸ਼ੇਸ਼ ਤੌਰ ਸ਼ਾਮਿਲ ਹੋਏl ਕਿਤਾਬਾਂ ਦਾ ਸ਼ਗਨ ਮਿਲਣ ਤੇ ਹੋਈ ਹੈਰਾਨੀ ਅਤੇ ਖੁਸ਼ੀ ਚਰਚਾ ਵਿੱਚ ਤਬਦੀਲ ਹੋ ਗਈl ਇਸ ਕਾਰਜ ਦੀ ਸਭਨਾਂ ਵਲੋਂ ਸ਼ਲਾਘਾ ਕੀਤੀ ਗਈl

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਵਿਰਾਸਤੀ ਕੰਪਲੈਕਸ ਭੇਂਟ ਕੀਤਾ
Next articleਸਿਖਲਾਈ ਕੈਂਪ ਲਾ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਆ