ਸੁਖਬੀਰ ਸਿੰਘ ਬਾਦਲਦੁਆਰਾ ਤਿਆਰ ਚੋਣ ਮੈਨੀਫੈਸਟੋ ਹਰ ਘਰ ਤੱਕ ਪਹੁੰਚਾਵੇਗੇ -ਖੋਜੇਵਾਲ
ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਪਿੰਡ ਨੱਥੂ ਚਾਹਲ ਦੇ ਡੇਰਿਆਂ ਤੇ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਮੀਟਿੰਗ ਵਿਚ ਰਣਜੀਤ ਸਿੰਘ ਖੋਜੇਵਾਲ ਨੂੰ ਮੈਂਬਰ ਪੀ.ਏ.ਸੀ ਬਣਨ ਤੇ ਦਲਵਿੰਦਰ ਸਿੰਘ ਸਿੱਧੂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਕਿਸਾਨਾ ਲਈ 10ਰੁਪਏ ਪ੍ਰਤੀ ਲੀਟਰ ਤੇ ਛੋਟ ਦੇਣ ਅਤੇ ਮਾਤਾ ਖੀਵੀ ਜੀ ਸਕੀਮ ਤਹਿਤ ਨੀਲੇ ਕਾਰਡ ਧਾਰਕਾਂ ਦੇ ਮੁਖੀ ਬੀਬੀ ਨੂੰ 2000 ਰੁਪਿਆ ਮਹੀਨਾ ਦੇਣ ਦਾ ਅਤੇ ਹੋਰ ਸਕੀਮਾਂ ਬਾਰੇ ਜਾਣੂ ਕਰਵਾਇਆ ਗਿਆ।
ਇਸ ਮੌਕੇ ਤੇ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵਲੋਂ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਤਿਆਰ ਕੀਤਾ ਮਿੰਨੀ ਚੋਣ ਮੈਂਨਿਫੇਸਟੋ ਘਰ ਘਰ ਪਉਚਾਵੇਗੇ। ਉਹਨਾਂ ਕਿਹਾ ਕਿ ਲੋਕਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਤਿ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
ਇਸ ਮੌਕੇ ਸ.ਦਲਜੀਤ ਸਿੰਘ ਬਸਰਾ ਸਾਬਕਾ ਚੇਅਰਮੈਨ ਬਲਾਕ ਸੰਮਤੀ, ਜਰਨੈਲ ਸਿੰਘ ਨੱਥੂ ਚਾਹਲ ਸਾਬਕਾ ਮੈਂਬਰ ਬਲਾਕ ਸੰਮਤੀ, ਸੁਖਜਿੰਦਰ ਸਿੰਘ ਮੰਗਾ, ਪਰਮਿੰਦਰ ਸਿੰਘ ਬੋਬੀ ਵਾਲੀਆ, ਚਰਨਜੀਤ ਸਿੰਘ ਸਿੱਧੂ,ਕਮਲਜੀਤ ਸਿੰਘ ਵਾਲੀਆ,ਰਫੀ,ਲਿਆਕਤ ਅਲੀ,ਜੂਬਾ,ਸ਼ੌਕਤ ਅਲੀ,ਜਮਾਤ ਅਲੀ,ਸੈਫ ਅਲੀ,ਸ਼ਪਾਇਆ,ਮੌਜ ਅਲੀ ,ਲਖੂ, ਸ਼ਮੂ,ਪੀਂਦਾ,ਕਰਨ ,ਜਗੁ ਜੱਗਾ,ਜੋਬਨਜੀਤ ਸਿੰਘ ਜੌਹਲ,ਅਕਾਸ਼ਦੀਪ ਸਿੰਘ ਆਹਲੂਵਾਲੀਆ ਆਦਿ ਅਕਾਲੀ ਆਗੂ ਤੇ ਪਿੰਡ ਵਾਸੀ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly