(ਸਮਾਜ ਵੀਕਲੀ)
ਹਰ ਕਦਮ ਤੇ ਭਾਵੇਂ ਮੇਰੇ ਰਾਹ ਵਿੱਚ ਔਕੜ ਖੜੀ ਹੈ, ਫਿਰ ਵੀ ਮੈਂ ਅੱਗੇ ਕਦਮ ਰੱਖਾਂਗਾ, ਮੇਰੀ ਇਹ ਅੜੀ ਹੈ।
ਸੱਚ ਬੋਲਣ ਵਾਲੇ ਖ਼ਬਰੇ ਕਿੱਥੇ ਗਾਇਬ ਹੋ ਗਏ ਨੇ,
ਝੂਠ ਬੋਲਣ ਵਾਲਿਆਂ ਦੀ ਚੜ੍ਹ ਮਚੀ ਅੱਜ ਕੱਲ੍ਹ ਬੜੀ ਹੈ।
ਰੱਬ ਦੇ ਰੰਗਾਂ ਦਾ ਇਸ ਜੱਗ ਵਿੱਚ ਹੈ ਕਿਸ ਨੇ ਭੇਤ ਪਾਇਆ,
ਔੜ ਲਾਂਦਾ ਹੈ ਕਦੇ ਉਹ ਤੇ ਕਦੇ ਲਾਂਦਾ ਝੜੀ ਹੈ।
ਆਪਣੇ ਜੀਵਨ ਦੇ ਬਿਤਾ ਕੇ ਸਾਲ ਪੰਜਾਹ ਜਾਣਿਆ ਹੈ,
ਇੱਥੇ ਧਨਵਾਨਾਂ ਤੇ ਬੇਈਮਾਨਾਂ ਦੀ ਚਲਦੀ ਬੜੀ ਹੈ।
ਮੇਰੇ ਕੋਲੋਂ ਆਸ ਰੱਖੇਗਾ ਕਿਵੇਂ ਸਤਿਕਾਰ ਦੀ ਉਹ,
ਮੇਰੇ ਚਾਵਾਂ ਦੀ ਕਲੀ ਜਿਸ ਦੇ ਦਗੇ ਸਦਕਾ ਸੜੀ ਹੈ।
ਕਿਸ ਤਰ੍ਹਾਂ ਭੁੱਲ ਜਾਵਾਂ ਮੈਂ ਉਹਨਾਂ ਨੂੰ ਕੇਵਲ ਤੇਰੇ ਕਰਕੇ,
ਜਿਹਨਾਂ ਨੇ ਔਖੇ ਦਿਨਾਂ ਦੇ ਵਿੱਚ ਮੇਰੀ ਬਾਂਹ ਫੜੀ ਹੈ।
ਲੋੜ ਸੀ ਜਦ ਤੇਰੀ ਗੋਡੇ, ਗੋਡੇ ਮੇਰੀ ਜ਼ਿੰਦਗੀ ਨੂੰ,
ਇੱਕ ਦਿਆਲੂ ਸਾਥੀ ਸਦਕਾ ਬੀਤ ਚੁੱਕੀ ਉਹ ਘੜੀ ਹੈ।
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ 9915803554
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly