ਬੰਗਾ : (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਪਿਛਲੇ ਚਾਰ ਦਹਾਕਿਆਂ ਤੋਂ ਇਲਾਕੇ ਵਿਚ ਮੈਡੀਕਲ ਸੇਵਾਵਾਂ ਦੇ ਰਹੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮੈਡੀਕਲ ਸੇਵਾਵਾਂ ਵਿਚ ਵਾਧਾ ਕਰਦੇ ਚਮੜੀ ਦੇ ਰੋਗਾਂ ਦੇ ਇਲਾਜ ਦੀ ਇੱਕ ਨਵੀਂ ਹਫਤਾਵਾਰੀ ਉ.ਪੀ.ਡੀ. ਸੇਵਾ 25 ਅਗਸਤ ਦਿਨ ਐਤਵਾਰ ਤੋਂ ਆਰੰਭ ਹੋ ਰਹੀ ਹੈ । ਜਿਸ ਵਿੱਚ ਚਮੜੀ ਦੀਆਂ ਬਿਮਾਰੀਆਂ ਦੇ ਪ੍ਰਸਿੱਧ ਮਾਹਿਰ ਸੁਪਰਸ਼ਪੈਲਿਸਟ ਡਾਕਟਰ ਕਰਨ ਛਾਬੜਾ ਐਮ. ਡੀ. (ਸਕਿਨ) ਹਸਪਤਾਲ ਢਾਹਾਂ ਕਲੇਰਾਂ ਵਿਖੇ ਹਰ ਐਤਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਮਰੀਜ਼ਾਂ ਦਾ ਤਸੱਲੀਬਖਸ਼ ਚੈਕਐਪ ਤੇ ਇਲਾਜ ਕਰਨਗੇ । ਇਹ ਜਾਣਕਾਰੀ ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਦਿੱਤੀ । ਉਹਨਾਂ ਨੇ ਦੱਸਿਆ ਕਿ ਡਾਕਟਰ ਕਰਨ ਛਾਬੜਾ ਨੇ ਆਪਣੀ ਉੱਚ ਵਿਦਿਆ ਸਰਕਾਰੀ ਮੈਡੀਕਲ ਕਾਲਜ (ਸੈਕਟਰ 32) ਚੰਡੀਗੜ੍ਹ ਅਤੇ ਏਮਜ਼ ਦਿੱਲੀ ਤੋਂ ਪ੍ਰਾਪਤ ਕੀਤੀ ਹੈ । ਉਹ ਪੰਜਾਬ ਇੰਸੀਚਿਊਟ ਆਫ ਮੈਡੀਕਲ ਸਾਇੰਸ ਜਲੰਧਰ (ਪਿਮਜ਼) ਵਿਖੇ ਚਮੜੀ ਰੋਗਾਂ ਦੇ ਸਹਾਇਕ ਪ੍ਰੌਫੈਸਰ ਦੀਆਂ ਸੇਵਾਵਾਂ ਵੀ ਪ੍ਰਦਾਨ ਕਰ ਰਹੇ ਹਨ । ਡਾਕਟਰ ਸਾਹਿਬ ਹਰ ਤਰ੍ਹਾਂ ਦੇ ਚਮੜੀ ਰੋਗ, ਜਿਵੇਂ ਚਮੜੀ ਦੀ ਐਲਰਜੀ, ਹਰ ਤਰ੍ਹਾਂ ਦੀ ਖਾਰਸ਼, ਫੰਗਲ ਇੰਨਫੈਕਸ਼ਨ, ਫੁਲਵਹਿਰੀ (ਸਫੈਦ ਦਾਗ) ਦਾ ਇਲਾਜ, ਬੱਚਿਆਂ ਨੌਜਵਾਨਾਂ ਅਤੇ ਲੜਕੀਆਂ ਦੇ ਚਿਹਰੇ ਦੇ ਕਿੱਲ੍ਹਾਂ ਫਿੰਸੀਆਂ, ਆਇਲੀ ਸਕਿਨ ਦਾ ਇਲਾਜ, ਪੁਰਾਣੇ ਚਰਮ ਰੋਗ, ਚੰਬਲ, ਮੋਹਕੇ, ਸੱਟਾਂ ਦੇ ਨਿਸ਼ਾਨ, ਫੋੜੇ-ਫਿੰਸੀਆਂ ਦਾ ਇਲਾਜ, ਧੱਫ਼ੜਾਂ ਦਾ ਇਲਾਜ, ਸਿਰ ਦੇ ਵਾਲਾਂ ਦੇ ਝੜਨ/ਡਿੱਗਣ ਦਾ ਇਲਾਜ, ਚਿਹਰੇ ਦੇ ਅਣਚਾਹੇ ਵਾਲਾਂ ਦਾ ਇਲਾਜ, ਚਿਹਰੇ ਦੀ ਖੂਬਸੂਰਤੀ ਵਧਾਉਣ ਲਈ ਵਿਸ਼ੇਸ਼ ਇਲਾਜਾਂ ਦਾ ਆਧੁਨਿਕ ਥੈਰਾਪੀਆਂ ਨਾਲ ਚਮੜੀ ਰੋਗਾਂ ਦਾ ਇਲਾਜ ਕਰਨ ਦੇ ਮਾਹਿਰ ਸੁਪਰਸ਼ਪੈਲਿਸਟ ਡਾਕਟਰ ਹਨ । ਉਹਨਾਂ ਨੇ ਸਮੂਹ ਇਲਾਕਾ ਵਾਸੀਆਂ ਨੂੰ ਦਿਨ ਐਤਵਾਰ ਦੀ ਚਮੜੀ ਰੋਗਾਂ ਦੀ ਉ ਪੀ ਡੀ ਸੇਵਾ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਦੀ ਅਪੀਲ ਵੀ ਕੀਤੀ । ਇਸ ਮੌਕੇ ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਡਾਕਟਰ ਕਰਨ ਛਾਬੜਾ ਐਮ. ਡੀ., ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਮੈਡਮ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ ਵੀ ਹਾਜ਼ਰ ਹਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly