(ਸਮਾਜ ਵੀਕਲੀ)
ਪਾਈ ਬਾਤ ਦਾ ਮੁੱਲ ਹੈ ਜਿਵੇਂ ਹੁੰਗਾਰੇ ਨਾਲ
ਸਿਖ ਲਿਵਾਗੇ ਜਿਉਂਣਾ ਸੱਜਣਾਂ ਲਾਰੇ ਨਾਲ
ਇਕ ਮਿਆਨ ਦੇ ਅੰਦਰ ਦੋ ਤਲਵਾਰਾਂ ਸਨ
ਛੱਡ ਆਪਣੇ ਰਲੀਆਂ ਜਾਂ ਹਤਿਆਰੇ ਨਾਲ
ਚੰਦ ਦੀ ਆਪਣੀ ਥਾਂ ਤੇ ਸੂਰਜ ਦੀ ਆਪਣੀ
ਰਾਤ ਲੰਘਾਉਣੀ ਸਿੱਖ ਲਈ ਅਸੀਂ ਤਾਰੇ ਨਾਲ
ਮੌਤ ਕੰਬ ਗਈ ਹੋਣੀ ਉਸ ਤੋਂ ਡਰ ਡਰ ਕੇ
ਉਸ ਨੇ ਜਦੋਂ ਨਿਭਾਤੀ ਯਾਰੀ ਆਰੇ ਨਾਲ
ਛੱਡ ਕੇ ਸੁਖ ਸੀ ਗੰਮ ਨੂੰ ਯਾਰ ਬਣਾ ਬੈਠਾ
ਸੀ ਯਾਰੀ ਥਰਮਾਂਮੀਟਰ ਵਾਂਗੂੰ ਪਾਰੇ ਨਾਲ
ਥੁੱਕ ਨਾਲ ਵੱੜੇ ਪਕਾਵਣ ਨਾਲੋਂ ਚੰਗਾ ਸੀ
ਜੇ ਕੱਚਾ ਕੋਠਾ ਹੀ ਲਿਪ ਲੈਦਾ ਗਾਰੇ ਨਾਲ
ਪੱਥਰ ਦਿਲ ਤੂੰ ਮਹਿਲ ਵੀ ਤੇਰਾ ਪੱਥਰ ਦਾ
ਕੀ ਮੁਕਾਬਲਾ ਕਰ ਲੳ ਸਾਡੇ ਢਾਰੇ ਨਾਲ
ਢਿੱਡ ਭਰਿਆ ਤੇ ਨੀਤ ਤੋਂ ਜਿਹੜਾ ਭੁਖਾ ਹੈ
ਕਿਥੋਂ ਦੱਸ ਰਜ਼ਾ ਲਏਗਾ ਇਨੂੰ ਚਾਰੇ ਨਾਲ
ਜ਼ਹਿਰ ਵੀ ਹੋ ਸਕਦਾ ਸਵਾਦ ਇਹ ਮਿਠੇ ਦਾ
ਚੰਦੀ,ਸਿਖ ਜਾ ਤੋੜ ਨਿਭਾਉਣੀ ਖਾਰੇ ਨਾਲ
ਪੱਤਰਕਾਰ ਹਰਜਿੰਦਰ ਸਿੰਘ ਚੰਦੀ
ਮਹਿਤਪੁਰ 9814601638
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly