HOME ਐਸੋਸੀਏਟ ਅਧਿਆਪਕ ਯੂਨੀਅਨ ਪੰਜਾਬ ਵਲੋਂ ਪੁਰਾਣੀ ਕਮੇਟੀ ਭੰਗ ਨਵੀਂ ਕਮੇਟੀ ਦਾ ਗਠਨ,...

ਐਸੋਸੀਏਟ ਅਧਿਆਪਕ ਯੂਨੀਅਨ ਪੰਜਾਬ ਵਲੋਂ ਪੁਰਾਣੀ ਕਮੇਟੀ ਭੰਗ ਨਵੀਂ ਕਮੇਟੀ ਦਾ ਗਠਨ, ਅਨੁਭਵ ਗੁਪਤਾ ਬਣੇ ਪੰਜਾਬ ਪ੍ਰਧਾਨ

ਫੋਟੋ ਅਜਮੇਰ ਦੀਵਾਨਾ

ਹੁਸ਼ਿਆਰਪੁਰ  (ਸਮਾਜ ਵੀਕਲੀ)  (ਤਰਸੇਮ ਦੀਵਾਨਾ ) ਐਸੋਸੀਏਟ ਅਧਿਆਪਕ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਕੀਤੀ ਗਈ ਜਿਸ ਵਿੱਚ ਪੰਜਾਬ ਭਰ ਵਿੱਚੋਂ ਜਿਲਾ ਕਮੇਟੀਆਂ ਨੇ ਭਾਗ ਲਿਆ ਸਭ ਤੋਂ ਪਹਿਲਾਂ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਵਾਲੀ ਪਾਲਿਸੀ ਤੇ ਵਿਚਾਰ ਚਰਚਾ ਕੀਤੀ ਗਈ ਤੇ ਪੇ ਸਕੇਲ ਨੂੰ ਪੂਰਨ ਤੌਰ ਤੇ ਲਾਗੂ ਕਰਵਾਉਣ ਲਈ ਤਿੱਖੇ ਸੰਘਰਸ਼ ਲਈ ਅਹਿਦ ਲਿਆ ਗਿਆ। ਅੱਗੇ ਪੁਰਾਣੇ ਜਥੇਬੰਦਕ ਸੰਗਠਨ ਨੂੰ ਭੰਗ ਕਰਨ ਦਾ ਮਤਾ ਪੇਸ਼ ਕੀਤਾ ਗਿਆ ਜਿਸ ਨੂੰ ਸਮੂਹਿਕ ਤੌਰ ਤੇ ਪੁਰਾਣੀ ਕਮੇਟੀ ਕਮੇਟੀ ਨੂੰ ਭੰਗ ਕਰਨ ਲਈ ਹਾਜ਼ਰ ਹੋਏ ਜਿਲਾ ਪ੍ਰਧਾਨ ਤੇ ਸਟੇਟ ਕਮੇਟੀ ਮੈਂਬਰਾਂ ਨੇ ਸਹਿਮਤੀ ਜਤਾਈ ਉਪਰੰਤ ਸਟੇਜ਼ ਸਕੱਤਰ ਜੁਝਾਰ ਸਿੰਘ ਸੰਗਰੂਰ ਵਲੋਂ ਐਸੋਸੀਏਟ ਅਧਿਆਪਕ ਯੂਨੀਅਨ ਪੰਜਾਬ ਦੇ ਨਵੇਂ ਸੰਗਠਨ ਲਈ ਪੰਜਾਬ ਪ੍ਰਧਾਨ ਦੇ ਆਹੁਦੇ ਲਈ ਅਨੁਭਵ ਗੁਪਤਾ ਦੇ ਨਾਮ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਜਿਸ ਨੂੰ ਹਾਜ਼ਰ ਮੈਬਰਾਨ ਵਲੋਂ ਪੂਰਨ ਤੌਰ ਤੇ ਸਹਿਮਤੀ ਪ੍ਰਗਟਾਈ ਗਈ ਤੇ ਜਨਰਲ ਸਕੱਤਰ ਲਈ ਬੀਰਦਵਿੰਦਰ ਸਿੰਘ  ਮਲੇਰਕੋਟਲਾ ਤੇ ਗੁਰਦੀਪ ਸਿੰਘ ਅੰਟਾਲ ਵਿੱਤ ਸਕੱਤਰ ਲਈ  ਕੁਲਦੀਪ ਸਿੰਘ ਢਿੱਲੋਂ ਦੇ ਨਾਮ ਤੇ ਸਹਿਮਤੀ ਬਣੀ ।  ਮੀਟਿੰਗ ਵਿੱਚ  ਸੰਦੀਪ ਸਿੰਘ ਬਾਜੇਚਁਕ ਗੁਰਦਾਸਪੁਰ ਰਣਜੀਤ ਸਿੰਘ ਅੰਮ੍ਰਿਤਸਰ  ਅਸ਼ੋਕ ਕੁਮਾਰ ਫਿਰੋਜ਼ਪੁਰ  ਜਸਵੀਰ ਸਿੰਘ ਤਰਨਤਾਰਨ ਮਨੀਸ਼ ਕੁਮਾਰ ਪਠਾਨਕੋਟ ਕਰਮਵੀਰ  ਜਲੰਧਰ ਹਰਦੀਪ ਕੌਰ ਲੁਧਿਆਣਾ ਰੁਪਿੰਦਰ ਕੌਰ ਗਿੱਲ ਅੰਮ੍ਰਿਤਸਰ ਸੁਖਬੀਰ ਸਿੰਘ ਸ੍ਰੀ ਫਤਹਿਗੜ੍ਹ ਸਾਹਿਬ ਗੁਰਦੀਪ ਅੰਟਾਲ ਪਟਿਆਲਾ ਗੁਰਸੇਵਕ ਬਁਲੋਂ, ਗੁਰਵਿੰਦਰ ਸਿੰਘ ਬਠਿੰਡਾ ਹਰਜਿੰਦਰ ਕੌਰ ਰਤਨ, ਰਵਿੰਦਰ ਸਿੰਘ ਸ.ਭ.ਸ. ਨਗਰ ਪਰਮਜੀਤ ਕੌਰ, ਦਿਲੌਰ ਸਿੰਘ ਸ੍ਰੀ ਮੁਕਤਸਰ ਸਾਹਿਬ ਬਲਵਿੰਦਰ ਸਿੰਘ ਹੁਸ਼ਿਆਰਪੁਰ ਬਲਕਾਰ ਪੂਨੀਆ ਪਟਿਆਲਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleNCERT Modules on Partition: Distortions Galore
Next articleਸੰਤ ਬਾਬਾ ਮੇਲਾ ਰਾਮ ਜੀ ਦੀ 72ਵੀਂ ਬਰਸੀ ਨੂੰ ਸਮਰਪਿਤ ਧਾਰਮਿਕ ਸਮਾਗਮ 27,28 ਅਗਸਤ ਨੂੰ : ਸੰਤ ਕੁਲਵੰਤ ਰਾਮ ਭਰੋਮਜਾਰਾ