ਖੋਤੇ ਤੋਂ ਡਿੱਗਿਆ

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ

(ਸਮਾਜ ਵੀਕਲੀ) ਅੱਜ ਅਰਵਿੰਦ ਨੇ ਆਪਣੇ ਆਫਿਸ ਵਿੱਚ ਜਲਦੀ ਜਾਣਾ ਸੀ ਲੇਕਿਨ ਉਸਦੇ ਆਪਣੇ ਹੀ ਉੱਠਣ ਵਿੱਚ ਦੇਰ ਹੋ ਗਈ। ਇਸ ਲਈ ਜਾਣ ਦੀ ਤਿਆਰੀ ਕਰਨ ਲੱਗਿਆਂ ਉਸ ਨੂੰ ਹਰ ਗੱਲ ਤੇ ਚਿੜ ਆਉਣ ਲੱਗੀ। ਜਦੋਂ ਉਹ ਤਿਆਰ ਹੋ ਕੇ ਜਾਣ ਲੱਗਿਆ ਤਾਂ ਉਸ ਨੇ ਆਪਣੀ ਪਤਨੀ, ਸੁਲੇਖਾ ਨੂੰ ਆਪਣੇ ਵਾਸਤੇ ਇੱਕ ਰੁਮਾਲ ਲਿਆਉਣ ਵਾਸਤੇ ਕਿਹਾ ਲੇਕਿਨ ਉਸ ਵੇਲੇ ਕੋਈ ਵੀ ਧੋਇਆ ਹੋਇਆ ਰੁਮਾਲ ਮੌਜੂਦ ਨਹੀਂ ਸੀ। ਇਹ ਜਾਣ ਕੇ ਉਸ ਦਾ ਗੁੱਸਾ ਸੱਤਵੇਂ ਅਸਮਾਨ ਤੇ ਚੜ ਗਿਆ। ਲੇਕਿਨ ਉਹ ਗੁੱਸੇ ਨੂੰ ਪੀ ਗਿਆ ਕਿਉਂਕਿ ਅਜੇ ਉਹਦਾ ਨਵਾਂ ਨਵਾਂ ਵਿਆਹ ਹੋਇਆ ਸੀ ਅਤੇ ਉਹ ਕੁਝ ਕਹਿ ਕੇ ਆਪਸੀ ਸੰਬੰਧ ਖਰਾਬ ਨਹੀਂ ਸੀ ਕਰਨਾ ਚਾਹੁੰਦਾ। ਉਹ ਅਫਰਾ ਤਫਰੀ ਵਿੱਚ ਆਪਣੇ ਆਫਿਸ ਲਈ ਚਲ ਪਿਆ। ਆਫਿਸ ਵਿੱਚ ਉਸ ਨੇ ਇੱਕ ਜਰੂਰੀ ਮੀਟਿੰਗ ਅਟੈਂਡ ਕਰਨੀ ਸੀ। ਉਹ ਆਪਣੀ ਕਾਰ ਬੜੀ ਤੇਜ਼ੀ ਨਾਲ ਚਲਾ ਰਿਹਾ ਸੀ। ਜਿਵੇਂ ਹੀ ਉਹ ਬਿਨਾਂ ਹਾਰਨ ਵਜਾਏ ਖੱਬੇ ਪਾਸੇ ਮੁੜਨ ਲੱਗਿਆ, ਉਹ ਇੱਕ ਸਾਈਕਲ ਸਵਾਰ ਨਾਲ ਟਕਰਾ ਗਿਆ। ਉਸ ਨੇ ਐਮਰਜਸੀ ਬਰੇਕ ਲਗਾਈ ਅਤੇ ਖੁਦ ਉਸ ਦੀ ਗੱਡੀ ਉਲਟਦੇ ਉਲਟਦੇ ਬੱਚੀ। ਉਹ ਆਪਣੀ ਕਾਰ ਵਿੱਚੋਂ ਉਤਰਿਆ ਅਤੇ ਸਾਈਕਲ ਸਵਾਰ ਨੂੰ ਕੰਨ ਤੇ ਦੋ ਥੱਪੜ ਮਾਰ ਦਿੱਤੇ। ਆਸ ਪਾਸ ਦੇ ਲੋਕ ਇਹ ਸਾਰਾ ਕੁਝ ਦੇਖ ਰਹੇ ਸੀ, ਉਹ ਉਥੇ ਇਕੱਠੇ ਹੋ ਗਏ ਅਤੇ ਅਰਵਿੰਦ ਨੂੰ ਹੀ ਕਸੂਰਵਾਰ ਕਹਿਣ ਲੱਗੇ। ਤੁਰੰਤ ਹੀ ਉਸਨੂੰ ਆਪਣੀ ਗਲਤੀ ਮਹਿਸੂਸ ਹੋ ਗਈ। ਉਸ ਨੂੰ ਸਮਝ ਵਿੱਚ ਆ ਗਿਆ ਕਿ ਆਪਣੀ ਪਤਨੀ ਵੱਲੋਂ ਰੁਮਾਲ ਨਾ ਲਿਆਣ ਕਰਕੇ ਉਸ ਨੂੰ ਜੋ ਗੁੱਸਾ ਆਇਆ ਸੀ ਉਸ ਕਰਕੇ ਹੀ ਉਹ ਬਿਨਾਂ ਸੋਚੇ ਸਮਝੇ ਆਪਣੀ ਕਾਰ ਚਲਾ ਰਿਹਾ ਸੀ ਅਤੇ ਕਾਰ ਦਾ ਸਾਈਕਲ ਸਵਾਰ ਨਾਲ ਟਕਰਾਣਾ ਉਸਦਾ ਨਤੀਜਾ ਹੈ। ਤੁਰੰਤ ਉਹਦੇ ਦਿਮਾਗ ਵਿੱਚ ਗੱਲ ਆਈ,,,, ਖੋਤੇ ਤੋਂ ਡਿੱਗਿਆ ਅਤੇ ਘੁਮਾਰ ਤੇ ਗੁੱਸਾ,,,! ਵਾਲੀ ਗੱਲ ਹੋ ਗਈ ਸੀ।

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 90 45
ਰੋਹਤਕ 124001(ਹਰਿਆਣਾ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖਡੂਰ ਸਾਹਿਬ ਤੋਂ ਨਵੇਂ ਬਣੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਪੰਜ ਜੁਲਾਈ ਨੂੰ ਚੁੱਕਣਗੇ ਸਹੁੰ, ਚਾਰ ਦਿਨ ਦੀ ਮਿਲੀ ਪੈਰੋਲ
Next articleਕਵੀ ਦਾ ਜਨਮ