(ਸਮਾਜ ਵੀਕਲੀ)- ਪੰਜਾਬ ਬੁੱਧਿਸਟ ਸੁਸਾਇਟੀ (ਰਜਿ:) ਪੰਜਾਬ ਅਤੇ ਸਹਿਯੋਗੀ ਸੰਸਥਾਵਾਂ ਵਲੋਂ ਅਸੋਕਾਂ ਵਿਜੈ ਦਸਮੀ ਅਤੇ ਬੁੱਧ ਧੰਮ ਦੀਖਸਾ ਦਿਵਸ ਤਕਸਿਲਾ ਮਹਾਂ ਬੁੱਧ ਵਿਹਾਰ ਕਾਦੀਆਂ, ਵਿਖੇ ਧੁਮ-ਧਾਮ ਨਾਲ ਮਨਾਇਆ ਗਿਆ। ਇਸ ਮੋਕੇ ਭਿਖਸੂ ਪ੍ਰਗਿਆ ਬੋਧੀ ਅਤੇ ਭਿਖਸੂ ਦਰਸਨਦੀਪ ਜੀ ਨੇ ਪ੍ਰਵਚਨ ਕਰਦਿਆ ਕਿਹਾ ਕਿ ਬੁੱਧ ਦੀਆਂ ਸਿਖਿਆਵਾਂ ਉੱਪਰ ਚੱਲ ਕੇ ਅਸੀਂ ਮਨ ਦੀ ਸਾਂਤੀ ਪ੍ਰਾਪਤ ਕਰ ਸਕਦੇ ਹਾਂ। ਐਡਵੋਕੇਟ ਹਰਭਜਨ ਸਾਪਲਾਂ, ਪ੍ਰਧਾਨ ਪੰਜਾਬ ਬੁੱਧਿਸਟ ਸੁਸਾਇਟੀ (ਰਜਿ:) ਨੇ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਡਕਰ ਨੇ 14 ਅਕਤੂਬਰ 1956 ਨੂੰ ਬੁੱਧ ਧੰਮ ਦੀਖਸਾ ਲਈ ਅਤੇ ਲੱਖਾਂ ਲੋਕਾਂ ਨੂੰ ਬੁੱਧ ਧੰਮ ਨਾਲ ਜੋੜਿਆ ਸੀ ਜਿਸ ਦੀ ਅੱਜ ਅਸੀਂ 67ਵੀ ਵਰੇ੍ਹਗੰਢ ਮਨਾ ਰਹੇ ਹਾਂ। ਇਸ ਮੋਕੇ ਮੁਖ ਮਹਿਮਾਨ ਸ੍ਰੀ ਧਨਪਤ ਰੱਤੂ ਇੰਗਲੈਡ ਨੇ ਕਿਹਾ ਕਿ 2200 ਸਾਲ ਪਹਿਲਾ ਅੱਜ ਦੇ ਹੀ ਦਿਨ ਸ਼ਮਰਾਟ ਅਸ਼ੋਕ ਨੇ ਵੀ ਸਾਂਤੀ ਸਥਾਪਿਤ ਕੀਤੀ ਅਤੇ ਯੁੱਧ ਦਾ ਰਾਸਤਾ ਤਿਆਗ ਦਿੱਤਾ ਸੀ ਅਤੇ ਬੁੱਧ ਧੰਮ ਅਪਨਾ ਲਿਆ ਸੀ।ਇਸ ਮੋਕੇ ਪ੍ਰੀਅਕਾਂ ਸੋਧੀ ਨੂੰ ਜੱਜ ਬਨਣ ਤੇ ਸਨਮਾਨਿਤ ਕੀਤਾ ਗਿਆ, ਜਿਸਦਾ ਸਨਮਾਨ ਚਿੰਨ੍ਹ ਉਹਨਾਂ ਦੇ ਪਿਤਾ ਸ੍ਰੀ ਨੇਤਾ ਸੋਧੀ ਨੇ ਪ੍ਰਾਪਤ ਕੀਤਾ। ਡਾ. ਚਰਨਜੀਤ ਵਲੋਂ ਅੱਖਾਂ ਦਾ ਮੁਫਤ ਚੈਕ ਅਪ ਕੈਂਪ ਲਗਾਇਆ ਗਿਆ ਅਤੇ ਦਵਾਈਆ ਅਤੇ ਐਨਕਾਂ ਵੀ ਮੁਫਤ ਦਿਤੀਆ ਗਈਆਂ।ਇਸ ਮੋਕੇ ਤੇ ਹਜਾਂਰਾ ਸਰਧਾਲੂ ਹਾਜਰ ਹੋਏ।ਇਸ ਖੁਸੀ ਦੇ ਮੋਕੇ ਤੇ ਸ੍ਰੀ ਰਾਮਦਾਸ ਗੁਰੁ, ਮਨੋਜ ਕੁਮਾਰ, ਗੁਰਮੀਤ ਸਿੰਘ, ਪ੍ਰਿਸੀਪਲ ਪਰਮਜੀਤ ਜੱਸਲ, ਚਹਨ ਸਾਪਲਾਂ ਹਰਭਜਨ ਲਾਲ, ਨੈਣਦੀਪ, ਵਿਨੋਦ ਗੋਤਮ, ਰਾਮ ਨਰਾਇਣ ਬੌਧ, ਐਡਵੋਕੇਟ ਉਕਾਂਰ ਬਸਰਾਂ ਡਾ. ਹਰਦੀਪ ਸਿੱਧੂ ਪਾਲੀ ਭਾਸ਼ਾ ਦੇ ਖੋਜੀ, ਬੰਸੀ ਲਾਲ ਪ੍ਰੇਮੀ ਗੁਰੂਪ੍ਰਸਾਦ, ਵਰਿੰਦਰ ਕੁਮਾਰ ਲਾਖਾ, ਡਾ. ਪ੍ਰਮੇਸਰ ਸਿੰਘ ਮੋਰੀਆਂ, ਪ੍ਰਗਣ ਸਿੰਘ ਬਿਲਗਾ, ਪ੍ਰਲਾਦ ਬੌਧ ਅਤੇ ਸ੍ਰੀਮਤੀ ਮਨਜੀਤ ਕੋਰ ਸਾਪਲਾਂ, ਕਾਂਤਾ ਕੁਮਾਰੀ ਟੀਚਰ, ਅਰਾਧਨਾ ਅਤੇ ਸਵਰੂਪ ਕੁਮਾਰੀ ਅਤੇ ਹੋਰ ਬਹੁਤ ਸਾਰੇ ਉਪਾਸਕ ਹਾਜਰ ਸਨ।ਇਸ ਇਤਹਾਸਕ ਦਿਨ ਤੇ ਸ੍ਰੀ ਸੋਹਨ ਲਾਲ ਸਾਪਲਾਂ ਜਰਮਨੀ, ਰਾਮ ਪਾਲ ਰਾਹੀ ਇੰਗਲੈਂਡ, ਉਸੋਰਾਜ ਕਾਨਾਡਾ ਅਤੇ ਸਾਮ ਲਾਲ ਜੱਸਲ ਨੇ ਨਿਊਜੀਲੈਂਡ ਤੋ ਸਮੂਹ ਸੰਗਤਾ ਨੂੰ ਵਧਾਈ ਸ਼ੰਦੇਸ ਭੇਜੇ। ਪ੍ਰੋਗਰਾਮ ਦੇ ਅੰਤ ਵਿਚ ਅਤੁਟ ਲੰਗਰ ਵਰਤਾਇਆ ਗਿਆ।
ਜਾਰੀ ਕਰਤਾ
ਐਡਵੋਕੇਟ ਹਰਭਜਨ ਸਾਪਲਾਂ, ਪ੍ਰਧਾਨ
ਪੰਜਾਬ ਬੁੱਧਿਸਟ ਸੁਸਾਇਟੀ (ਰਜਿ:) ਪੰਜਾਬ
ਮੋਬਇਲ ਨੰ: 98726-66784