HOME ਅਸੋਕਾ ਬੁੱਧ ਵਿਹਾਰ ਨਕੋਦਰ ਵਿਖੇ ਬੱਚਿਆਂ ਦਾ ਧੰਮ ਅਭਿਆਸ ਕਰਵਾਇਆ ਗਿਆ,

ਅਸੋਕਾ ਬੁੱਧ ਵਿਹਾਰ ਨਕੋਦਰ ਵਿਖੇ ਬੱਚਿਆਂ ਦਾ ਧੰਮ ਅਭਿਆਸ ਕਰਵਾਇਆ ਗਿਆ,

1

ਸਮਾਜ ਵੀਕਲੀ ਯੂ ਕੇ

ਨਕੋਦਰ- ਅੱਜ ਮਿਤੀ 26-10-2025 ਦਿਨ ਐਤਵਾਰ ਨੂੰ ਅਸੋਕਾ ਬੁੱਧ ਵਿਹਾਰ ਨਕੋਦਰ ਵਿਖੇ ਬੱਚਿਆਂ ਦਾ ਧੰਮ ਅਭਿਆਸ ਕਰਵਾਇਆ ਗਿਆ, ਜਿਸ ਵਿੱਚ ਉਹਨਾ ਨੂੰ ਨਮਨ ਕਰਨਾ , ਤਿ੍ਰਸਰਣ ਕੀ ਹੈ ਅਤੇ ਕਿਉ ਲੈਣੀ ਚਾਹੀਦੀ ਹੈ ਅਤੇ ਪੰਜਸ਼ੀਲ ਜੀਵਨ ਵਿੱਚ ਧਾਰਨ ਨਾਲ ਕੀ ਕੀ ਲਾਭ ਪ੍ਰਾਪਤ ਹੁੰਦੇ ਹਨ ਅਤੇ ਅਗਿਆਨ ਵਿੱਚ ਕਿਸੇ ਦੀ ਗੱਲ ਮੰਨ ਲੈਣ ਨਾਲ ਕੀ ਕੀ ਨੁਕਸਾਨ ਹੋ ਸਕਦੇ ਹਨ।

ਅੱਜ ਡਾਂ. ਅੰਬੇਡਕਰ ਟਿੳਂਸਨ ਸੈਂਟਰ, ਪਿੰਡ ਪੋਆਦੜਾ, ਤਲਵਣ ਤੋਂ ਬੱਚੇ ਅਸੋਕਾ ਬੁੱਧ ਵਿਹਾਰ ਵਿਖੇ ਡਾ. ਵਰਿੰਦਰ ਜੀ ਅਤੇ ਸਾਡੇ ਸਤਿਕਾਰ ਯੋਗ ਸਾਥੀ ਕਮਲ ਬਸਰਾ ਜੀ ਦੀ ਦੇਖ ਰੇਖ ਰਾਂਹੀ ਪਹੁੰਚੇ ਸਨ। ਉਹਨਾਂ ਦੇ ਨਾਲ ਬੱਚਿਆ ਦੇ ਅਧਿਆਪਕ ਜੀ ਵੀ ਸਨ॥ ਇਸ ਤੋਂ ਇਲਾਵਾ ਨਕੋਦਰ ਤੋੰ ਵੀ ਬੱਚੇ ਬੁੱਧ ਵਿਹਾਰ ਵਿਖੇ ਪਹੁੰਚੇ ਸਨ।

ਪੂਜਨੀਯ ਮਹਿਲਾ ਭਿੱਖੂ ਸੁਮਿਤਾ ਜੀ ਨੇ ਬੱਚਿਆ ਨੂੰ ਧੰਮ ਦਾਂ ਅਭਿਆਸ ਕਰਵਾਇਆ, ਮੈਡੀਟੇਸਨ ਕਰਵਾਈ ਅਤੇ ਬਾਬਾ ਸਾਹਿਬ ਜੀ ਦੇ ਜੀਵਨ ਅਤੇ ਮਿਸ਼ਨ ਸਬੰਧੀ ਸਿਖਿਆ ਦਿੱਤੀ॥
ਰਾਜ ਕੁਮਾਰ ਬੋਧ ਵਲੋ ਵੀ ਬੱਚਿਆਂ ਨੂੰ ਜੈ ਭੀਮ ਅਤੇ ਨਮੋ ਬੁਧਾਏ ਕਹਿਣ ਦੇ ਅਰਥ ਸਮਝਾਏ ਗਏ ਅਤੇ ਕਮਲ ਬਸਰਾ ਜੀ ਵਲੋ ਵੀ ਬੱਚਿਆਂ ਨੂੰ ਧੰਮ ਸਿਖਿਆ ਦਿੱਤੀ ਗਈ ਅਤੇ ਉਤਸਾਹ ਨਾਲ ਇਹਨਾਂ ਸਿੱਖਿਆਵਾਂ ਨੂੰ ਜੀਵਨ ਵਿੱਚ ਢਾਲਣ ਲਈ ਹੋਸਲਾ ਦਿੱਤਾ॥ ਸਭ ਬੱਚਿਆਂ ਨੂੰ ਖਾਣ ਲਈ ਫਰੂਟ ਦਾ ਵੀ ਪ੍ਰਬੰਧ ਕੀਤਾ ਗਿਆ।

ਜੈ ਭੀਮ ਨਮੋ ਬੁਧਾਏ

Previous articleOctober 27, 1951 – Ambedkar Visited Jalandhar
Next articleਯੂਕੇ ਵਿਜ਼ਾ ਫੀਸਾਂ ਵਿੱਚ ਵਾਧਾ — ਭਾਰਤੀ ਅਤੇ ਏਸ਼ੀਆਈ ਪਰਵਾਸੀਆਂ ਲਈ ਬਹੁਤ ਭਾਰੀ ਝਟਕਾ: ਇੰਡਿਅਨ ਵਰਕਰਜ਼ ਐਸੋਸੀਏਸ਼ਨ