ਪਿੰਡ ਭਲੂਰ ਦੇ ਅਸ਼ਵਨੀ ਕੁਮਾਰ ਕੌੜਾ  ਨਮਿੱਤ ਹੋਇਆ ਸ਼ਰਧਾਂਜਲੀ ਸਮਾਗਮ

ਭਾਈ ਹਰਮਨਦੀਪ ਸਿੰਘ ਦੇ ਜੱਥੇ ਨੇ ਕੀਤਾ ਵੈਰਾਗਮਈ ਕੀਰਤਨ
ਬਾਘਾਪੁਰਾਣਾ/ਭਲੂਰ 22 ਫਰਵਰੀ (ਬੇਅੰਤ ਗਿੱਲ) ਪਿੰਡ ਭਲੂਰ ਦੇ ਅਗਾਂਹਵਧੂ ਪਰਿਵਾਰਾਂ ਵਿਚ ਸ਼ਾਮਿਲ ਸ੍ਰੀ ਅਸ਼ਵਨੀ ਕੁਮਾਰ ਕੌੜਾ ਸਪੁੱਤਰ ਅਮਰਨਾਥ ਕੌੜਾ ਪਿਛਲੇ ਦਿਨੀਂ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਸਨ। ਉਨ੍ਹਾਂ ਨਮਿੱਤ ਰੱਖੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਗੁਰਦੁਆਰਾ ਸਰੋਵਰ ਸਾਹਿਬ ਵਿਖੇ ਪਾਏ ਗਏ। ਇਸ ਮੌਕੇ ਭਾਈ ਹਰਮਨਦੀਪ ਸਿੰਘ ਵੱਡਾ ਘਰ ਦੇ ਕੀਰਤਨੀ ਜੱਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ ਅਤੇ ਸੰਗਤਾਂ ਨੂੰ ਗੁਰਬਾਣੀ ਅਨੁਸਾਰ ਜੀਵਨ ਜਿਉਣ ਦੀ ਪ੍ਰੇਰਨਾ ਦਿੱਤੀ ਗਈ। ਦੱਸ ਦੇਈਏ ਕਿ ਸ੍ਰੀ ਅਸ਼ਵਨੀ ਕੁਮਾਰ ਕੌੜਾ ਦੇ ਸਪੁੱਤਰ ਪਿਛਲੇ ਸਮੇਂ ਤੋਂ ਵਿਦੇਸ਼ਾਂ ਦੀ ਧਰਤੀ ਉੱਪਰ ਸ਼ਾਨਦਾਰ ਜੀਵਨ ਬਤੀਤ ਕਰ ਰਹੇ ਹਨ ਅਤੇ ਆਪਣੇ ਪਿੰਡ ਦੇ ਲੋਕਾਂ ਨਾਲ ਰੂਹ ਤੋਂ ਜੁੜੇ ਹੋਏ ਹਨ। ਪਰਿਵਾਰ ਦਾ ਪਿੰਡ ਵਿੱਚ ਚੰਗਾ ਸਹਿਜ- ਚਾਰ ਬਣਿਆ ਹੈ।ਇਸ ਮੌਕੇ ਅੰਤਿਮ ਅਰਦਾਸ ਉਪਰੰਤ ਸ੍ਰੀ ਅਸ਼ਵਨੀ ਕੁਮਾਰ ਕੌੜਾ ਨਮਿੱਤ ਸ਼ਰਧਾਂਜਲੀ ਸਮਾਗਮ ਹੋਇਆ, ਜਿਸ ਦੌਰਾਨ ਆਈਆਂ ਸੰਗਤਾਂ ਨੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਵੀ ਭੇਂਟ ਕੀਤੇ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬਾਨ ਦਿਲਜੀਤ ਸਿੰਘ ਨੇ ਗੁਰਬਾਣੀ ਅਨੁਸਾਰ ਵਿਚਾਰਾਂ ਦੀ ਸਾਂਝ ਪਾਈ ਅਤੇ ਬਾਅਦ ਵਿੱਚ ਪ੍ਰਧਾਨ ਬੋਹੜ ਸਿੰਘ ਨੇ ਸ੍ਰੀ ਅਸ਼ਵਨੀ ਕੁਮਾਰ ਫੌਜੀ ਦੇ ਜੀਵਨ ਉੱਪਰ ਚਾਨਣਾ ਪਾਉਂਦਿਆਂ ਦੱਸਿਆ ਕਿ ਉਨ੍ਹਾਂ ਨੇ 36 ਸਾਲ ਫ਼ੌਜ ਦੀ ਨੌਕਰੀ ਕਰਦਿਆਂ ਆਪਣੇ ਪਰਿਵਾਰ ਦਾ ਸ਼ਾਨਦਾਰ ਪਾਲਣ ਪੋਸ਼ਣ ਕੀਤਾ। ਉਨ੍ਹਾਂ ਨੇ ਫ਼ੌਜ ਵਿਚ ਪਹਿਲਾਂ 16 ਸਾਲ, ਫ਼ਿਰ 20 ਸਾਲ, ਕੁੱਲ 36 ਵਰ੍ਹੇ ਬੜੀ ਸੁਹਿਰਦਤਾ ਨਾਲ ਨੌਕਰੀ ਕੀਤੀ। ਇਸ ਦੌਰਾਨ ਉਨ੍ਹਾਂ ਆਪਣੀ ਬੇਟੀ ਕੋਮਲ ਰਚਨਾ ਅਤੇ ਬੇਟੇ ਹਰੀਸ਼ ਕੁਮਾਰ ਹੈਪੀ ਨੂੰ ਜਿੱਥੇ ਚੰਗੀ ਵਿੱਦਿਆ ਹਾਸਿਲ ਕਰਵਾਈ, ਉੱਥੇ ਉਨ੍ਹਾਂ ਨੂੰ ਚੰਗੀ ਜ਼ਿੰਦਗੀ ਜਿਉਣ ਦੀ ਨੈਤਿਕ ਸਿੱਖਿਆ ਵੀ ਦਿੱਤੀ। ਪ੍ਰਧਾਨ ਬੋਹੜ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਮਮਤਾ ਰਾਣੀ ਨੇ ਸਾਰੀ ਜ਼ਿੰਦਗੀ ਆਪਣੇ ਪਰਿਵਾਰ ਲਈ ਵੱਡੀ ਘਾਲਣਾ ਘਾਲਦਿਆਂ ਆਪਣੇ ਇਰਦ ਗਿਰਦ ਦੇ ਲੋਕਾਂ ਨਾਲ ਮਿੱਠਤ ਤੇ ਏਕਤਾ ਕਾਇਮ ਰੱਖੀ। ਇਸ ਮੌਕੇ ਉਨ੍ਹਾਂ ਦੇ ਬੇਟੇ ਹਰੀਸ਼ ਕੁਮਾਰ ਹੈਪੀ, ਨੂੰਹ ਰਾਣੀ ਨਗ਼ਮਾ ਕੌੜਾ, ਬੇਟੀ ਕੋਮਲ ਰਚਨਾ, ਪਤਨੀ ਮਮਤਾ ਰਾਣੀ ਨਾਲ ਵੱਡੀ ਗਿਣਤੀ ਵਿਚ ਲੋਕਾਂ ਨੇ ਦੁੱਖ ਦਾ ਇਜ਼ਹਾਰ ਕੀਤਾ। ਦੱਸ ਦੇਈਏ ਕਿ ਇਸ ਸਮਾਗਮ ਦੀਆਂ ਰਸਮਾਂ ਵਿਚ ਭੀਮ ਕੁਮਾਰ ਤਲਵਾੜ, ਗੁਰਚਰਨ ਤਲਵਾੜ ਅਤੇ ਦੀਪੂ ਤਲਵਾੜ ਹੋਰਾਂ ਦੀਆਂ ਸੇਵਾਵਾਂ ਨੂੰ ਸ਼ਲਾਘਾਯੋਗ ਕਹਿਣਾ ਬਣਦਾ ਹੈ। ਘਰ ਦੇ ਇਕਲੌਤੇ ਪੁੱਤਰ ਹਰੀਸ਼ ਕੁਮਾਰ ਹੈਪੀ ਦੇ ਮਜ਼ਬੂਰੀਵੱਸ ਵਿਦੇਸ਼ਾਂ ਤੋਂ ਨਾ ਆਉਣ ਦੀ ਹਾਲਤ ਵਿੱਚ ਉਕਤ ਤਲਵਾੜ ਪਰਿਵਾਰ ਨੇ ਸਾਰੀਆਂ ਸੇਵਾਵਾਂ ਬਾਖੂਬੀ ਨਿਭਾਈਆਂ। ਵਾਹਿਗੁਰੂ ਮਿਹਰ ਕਰਨ ਅਜਿਹੇ ਰਿਸ਼ਤੇ ਕਾਇਮ ਰਹਿਣ। ਇਸ ਮੌਕੇ ਕੋਮਲ ਰਚਨਾ, ਖ਼ੁਸੂ ਤਲਵਾੜ, ਖੇਮਨ ਤਲਵਾੜ, ਅਭੀਜੀਤ ਕੌੜਾ, ਇਮੂ ਕੌੜਾ, ਛਿੰਦਰਪਾਲ ਕੌੜਾ ਤੇ ਹੋਰ ਪਰਿਵਾਰਕ ਮੈਂਬਰਾਂ ਦਾ ਜ਼ਿਕਰ ਹੈ। ਇਸ ਮੌਕੇ ਸਰਬਜੀਤ ਸੋਨੀ, ਸਰੋਜ ਰਾਣੀ, ਸਤਨਾਮ ਵਿਜੇਜੀਤ, ਸਿ਼ਖਾ ਮੈਂਗੀ, ਸਮਰਜੀਤ ਮੈਂਗੀ, ਅੰਜਲੀ ਮੈਂਗੀ, ਗਿੰਦਰਪਾਲ ਸਹਿਗਲ, ਭਿੰਦਰਪਾਲ ਸਹਿਗਲ, ਦੀਪੂ ਸਹਿਗਲ, ਰਿੰਕੂ ਸਹਿਗਲ, ਰਾਣੀ ਸਹਿਗਲ, ਮੌਂਗਾ ਸਾਬ੍ਹ, ਕਿਰਨ ਮੌਂਗਾ ਜ਼ੀਰਾ, ਅਕਸ਼ਿਤ ਮੌਂਗਾ, ਮੀਨਾਕਸ਼ੀ ਮੌਂਗਾ, ਸ਼ੁਭਦੀਪ, ਰਾਜੀਵ ਕੁਮਾਰ ਜੇਠੀ, ਪਵਨ ਕੁਮਾਰ ਜੇਠੀ, ਅਨੰਦ ਗੋਪਾਲ, ਡਾ ਭੋਲਾ ਸਿੰਘ, ਭੀਮ ਕੁਮਾਰ ਤਲਵਾੜ, ਗੁਰਚਰਨ ਤਲਵਾੜ, ਦੀਪੂ ਤਲਵਾੜ, ਤਰਸੇਮ ਲਾਲ ਪਲਤਾ, ਨੀਲਮ ਰਾਣੀ, ਹਰਬੰਸ ਲਾਲ ਪਲਤਾ, ਅਮਰਜੀਤ ਕੌਰ, ਕਰਮਜੀਤ ਰਮਨ, ਪ੍ਰੀਤੀ ਬਾਲਾ, ਸੁਖਨੰਦਨ ਰਾਣੀ, ਵਰਨ ਕੁਮਾਰ ਹੈਪੀ ਹਾਂਡਾ, ਚਿਮਨ ਲਾਲ ਹਾਂਡਾ, ਸੋਨਾ ਮੈਨੀ, ਸਹਿਜਪਾਲ, ਸੰਤੋਸ਼ ਰਾਣੀ, ਰਾਜ ਰਾਣੀ, ਵਿਜੇ ਕੁਮਾਰ ਮੈਣਾ, ਰਾਣੋ, ਸੁਰਿੰਦਰਪਾਲ, ਦਰਸ਼ਨਾ ਦੇਵੀ ਤੋਂ ਇਲਾਵਾ ਪਿੰਡ ਵਾਸੀ ਅਰਸ਼ਵਿੰਦਰ ਸਿੰਘ ਉਰਫ ਅਰਸ਼ ਵਿਰਕ, ਸੁਖਮੰਦਰ ਸਿੰਘ ਬਰਾੜ, ਸਾਬਕਾ ਸਰਪੰਚ ਬੋਹੜ ਸਿੰਘ ਢਿੱਲੋਂ, ਐਨ ਆਰ ਆਈ ਕੰਵਲਜੀਤ ਸਿੰਘ ਖੋਸਾ, ਭਾਈ ਜਗਰੂਪ ਸਿੰਘ ਖ਼ਾਲਸਾ,ਕੁਲਵਿੰਦਰ ਕੈਫੇ, ਦਰਸ਼ਨ ਸਿੰਘ ਖਾਲਸਾ, ਜਰਨੈਲ ਸਿੰਘ ਖ਼ਾਲਸਾ, ਬਲਵਿੰਦਰ ਸਿੰਘ ਬਰਾੜ, ਕੁਲਵਿੰਦਰ ਸਿੰਘ ਕਿੰਦਾ ਖੋਸਾ, ਬਿੰਦਾ ਸਿੰਘ, ਸੇਬੀ ਸਿੰਘ, ਸ਼ੇਰ ਸਿੰਘ ਬਰਾੜ, ਅਤੇ ‘ਨੌਜਵਾਨ ਸਾਹਿਤ ਸਭਾ ਭਲੂਰ’ ਦੀ ਤਰਫੋਂ ਬੇਅੰਤ ਗਿੱਲ ਤੇ ਅਨੰਤ ਗਿੱਲ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous article ਏਹੁ ਹਮਾਰਾ ਜੀਵਣਾ ਹੈ -519
Next articleOdisha CM felicitates two female athletes