HOME ਅਸ਼ੋਕਾ ਬੁੱਧ ਵਿਹਾਰ ਨਕੋਦਰ ਵਿਖੇ ਸ਼ਰਾਮਨੇਰੀ ਪ੍ਰਵੱਜਿਆ ਅਤੇ ਜਨਮ ਦਿਨ ਮਨਾਇਆ ਗਿਆ

ਅਸ਼ੋਕਾ ਬੁੱਧ ਵਿਹਾਰ ਨਕੋਦਰ ਵਿਖੇ ਸ਼ਰਾਮਨੇਰੀ ਪ੍ਰਵੱਜਿਆ ਅਤੇ ਜਨਮ ਦਿਨ ਮਨਾਇਆ ਗਿਆ

1

ਸਮਾਜ ਵੀਕਲੀ ਯੂ ਕੇ

ਨਕੋਦਰ- ਮਿਤੀ 22-12-2025 ਦਿਨ ਐਤਵਾਰ ਨੂੰ ਵਿਸ਼ਵ ਬੋਧ ਸੰਘ ਪੰਜਾਬ (ਰਜਿ.) ਕਮੇਟੀ ਵਲੋਂ ਇੱਕ ਮਹਿਲਾ ਨੂੰ ਸ਼ਰਾਮਨੇਰੀ ਵਜੋੰ ਪ੍ਰਵੱਜਿਆ ਦਿਵਾਈ ਗਈ। ਇਹ ਪ੍ਰਵੱਜਿਆ ਮਹਿਲਾ ਭੰਤੇ ਸੁਮੀਤਾ ਜੀ ਵਲੋਂ ਕਰਵਾਈ ਗਈ।
ਸਭ ਤੋਂ ਪਹਿਲਾ ਵਾਲ ਕੱਟਣ ਦੀ ਰਸ਼ਮ ਹੋਈ ਜੋ ਕਿ ਅਸੋਕਾ ਬੁੱਧ ਵਿਹਾਰ ਨਕੋਦਰ ਵਿਖੇ ਕੀਤੀ ਗਈ।
ਭੰਤੇ ਸੁਮੀਤਾ ਜੀ ਨੇ ਤਥਾਗਤ ਬੁੱਧ ਜੀ ਦੀ ਸਿੱਖਿਆ ਅਨੁਸਾਰ ਸਿਰ ਦੇ ਵਾਲਾਂ ਨੂੰ ਗੰਦਗੀ ਦਾ ਢੇਰ ਦੱਸਦੇ ਹੋਏ, ਮਹਿਲਾ ਦੇ ਵਾਲ ਕੱਟੇ। ਫਿਰ ਰਾਜ ਕੁਮਾਰ ਬੋਧ ਅਤੇ ਉਪਾਸਕਾ ਸੁਰਜੀਤ ਕੋਰ ਵਲੋ ਮਹਿਲਾ ਸ਼ਰਾਮਨੇਰੀ ਨੂੰ ਚੀਵਰ ਤੇ ਭਿਖਿਆ ਪਾਤਰ ਦਾ ਦਾਨ ਦਿੱਤਾ ਗਿਆ। ਹਾਲਾਕਿ ਚੀਵਰ ਅਤੇ ਭਿੱਖਿਆ ਪਾਤਰ ਭੰਤੇ ਸੁਮੀਤਾ ਜੀ ਕੋਲ ਮੋਜੂਦ ਸੀ।
ਮਹਿਲਾ ਉਪਾਸਕ ਤੋਂ ਸ਼ਰਾਮਨੇਰੀ ਵਿੱਚ ਦੀਕਸ਼ਤ ਹੋਈ ਸ਼ਰਾਮਨੇਰੀ ਦਾ ਨਾਮ ਉਪਸੰਪਦਾ ਵੀ ਕੀਤੀ ਗਈ , ਜਿਸ ਵਿੱਚ ਉਸ ਦਾ ਨਾਮ ਸਭ ਉਪਾਸਕਾਂ ਦੀ ਸਹਿਮਤੀ ਨਾਲ ਸ਼ੰਘ ਮਿੱਤਰਾ ਰੱਖਿਆ ਗਿਆ। ਅੱਜ ਉਸ ਦਾ ਨਵਾਂ ਜਨਮ ਹੋਇਆ ਹੈ। ਉਸ ਦੇ ਜੀਵਨ ਦੇ ਸਾਰੇ ਰਿਸ਼ਤੇ, ਨਾਤੇ, ਪ੍ਰਾਪਰਟੀ ਨਾਲੋਂ ਉਸ ਦਾ ਰਿਸ਼ਤਾ ਖਤਮ ਹੋ ਗਿਆ ਹੈ। ਅੱਜ ਤੋੰ ਧੰਮ ਹੀ ਉਸ ਦੀ ਸਭ ਤੋਂ ਵੱਡਾ ਰਤਨ ਹੈ। ਇਸ ਪ੍ਰਕਾਰ ਉਸ ਨੇ ਪ੍ਰਤਿਗਿਆ ਲਈ ਹੈ। ਸਭ ਉਪਾਸਕਾਂ ਨੇ ਮਹਿਲਾ ਉਪਾਸਕਾਂ ਤੋਂ ਸ਼ਰਾਮਨੇਰੀ ਬਣੀ ਮਹਿਲਾ ਨੂੰ ਬੁੱਧ, ਧੰਮ ਤੇ ਸੰਘ ਦੀ ਸਰਣ ਵਿੱਚ ਆਜੀਵਨ ਰਹਿਣ ਲਈ ਮੰਗਲ ਕਾਮਨਾਵਾਂ ਦਿੱਤੀਆ।

ਇਸ ਪ੍ਵਵੱਜਿਆ ਤੋਂ ਉਪਰੰਤ ਬੇਟੀ ਏਂਜਲ ਪੁੱਤਰੀ ਰਾਜ ਕੁਮਾਰ ਬੋਧ ਦਾ ਜਨਮ ਦਿਨ ਬੋਧ ਰੀਤੀ ਨਾਲ ਬੁੱਧ ਵਿਹਾਰ ਵਿਖੇ ਮਨਾਇਆ ਗਿਆ।
ਸਭ ਤੋਂ ਪਹਿਲਾ ਭੰਤੇ ਸੁਮੀਤਾ ਜੀ ਵਲੋਂ ਬੇਟੀ ਅਤੇ ਉਪਾਸਕ ਸੰਘ ਨੂੰ ਤ੍ਰਿਸਰਣ ਅਤੇ ਪੰਜਸ਼ੀਲ ਦਿੱਤੇ ਗਏ॥ ਬੁੱਧ ਵੰਦਨਾ, ਧੰਮ ਵੰਦਨਾ ਅਤੇ ਸੰਘ ਵੰਦਨਾ ਦੇ ਗੁਣਾਂ ਨੂੰ ਧਾਰਨ ਕਰਨ ਲਈ ਉਚਾਰਣ ਕੀਤਾ। ਬਾਅਦ ਵਿੱਚ ਅਸ਼ਟ ਜੈ ਮੰਗਲ ਗਾਥਾ ਨੂੰ ਪੜਿਆ ਗਿਆ ਜਿਸ ਵਿੱਚ ਤਥਾਗਤ ਬੁੱਧ ਜੀ ਦੀ ਜਿੱਤ ਨੂੰ ਯਾਦ ਕਰਦੇ ਹੋਏ ਬੇਟੀ ਏਂਜਲ ਲਈ ਮੰਗਲ ਕਾਮਨਾਵਾਂ ਦਿੱਤੀਆ ਗਈਆ।
ਮੰਗਲ ਕਾਮਨਾਵਾਂ ਦਿੰਦੇ ਹੋਏ ਉਪਾਸਕਾਂ ਵਲੋਂ ਬੇਟੀ ਏਂਜਲ ਤੇ ਉਪਾਸਕਾਂ ਵਲੋਂ ਫੁੱਲਾਂ ਦੀ ਵਰਖਾ ਕੀਤੀ ਗਈ। ਇਹ ਦ੍ਰਿਸ਼ ਸਭ ਦੇ ਮਨਾਂ ਨੂੰ ਬਹੁਤ ਹੀ ਅਨੰਦ ਦੇ ਰਿਹਾ ਸੀ।
ਬੇਟੀ ਏਂਜਲ ਨਾਲ ਉਸ ਦੀ ਸਹੇਲੀ ਅੰਜਲੀ ਜੋ ਕਿ ਪਹਿਲੀ ਵਾਰ ਬੁੱਧ ਵਿਹਾਰ ਆਈ ਸੀ.. ਇਹ ਸੰਸਕਾਰ ਦੇਖ ਕੇ ਬਹੁਤ ਹੀ ਅਨੰਦਿਤ ਹੋਈ। ਉਸ ਤੋਂ ਬਾਅਦ ਬੱਚਿਆ ਦੀ ਖੁਸ਼ੀ ਲਈ ਕੇਕ ਕੱਟਿਆ ਗਿਆ ਜੋ ਕਿ ਬੇਟੀ ਏਂਜਲ ਦੇ ਜਨਮ ਦਿਨ ਤੇ ਸਾਬਕਾ ਐਮ. ਸੀ ਤਾਰਾ ਰਾਮ ਜੱਖੂ ਜੀ ਵਲੋਂ ਬੇਟੀ ਲਈ ਲਿਆਦਾਂ ਗਿਆ। ਸਭ ਨੇ ਇਸ ਨੂੰ ਬਹੁਤ ਹੀ ਖੁਸੀ ਨਾਲ ਮਨਾਇਆ।

ਵਿਸ਼ਵ ਬੋਧ ਸੰਘ ਪੰਜਾਬ ਦੇ ਪ੍ਰਧਾਨ ਰਾਜ ਕੁਮਾਰ ਬੋਧ ਵਲੋ ਸਭ ਉਪਾਸਕਾਂ ਨੂੰ ਬੇਨਤੀ ਕੀਤੀ ਗਈ ਕਿ ਆਪਣੇ ਖੁਸ਼ੀ ਅਤੇ ਗਮੀ ਵਾਲੇ ਪ੍ਰੋਗਰਾਮ ਸਾਨੂੰ ਆਪਣੇ ਰਹਿਬਰਾਂ ਦੀ ਵਿਚਾਰ ਧਾਰਾ ਦਾ ਪ੍ਰਚਾਰ ਕਰਦੇ ਹੋਏ ਮਨਾਉਣੇ ਚਾਹੀਦੇ ਹਨ॥ ਬਾਬਾ ਸਾਹਿਬ ਡਾ. ਅੰਬੇਡਕਰ ਜੀ ਵਲੋਂ ਦਿਖਾਏ ਮਾਰਗ ਤੇ ਚੱਲ ਕੇ ਸਾਨੂੰ ਆਪਣੇ ਮਹਾਂਪੁਰਸ਼ਾ ਦਾ ਆਖਰੀ ਸੁਪਨਾ ਪੂਰਾ ਕਰਨਾ ਚਾਹੀਦਾ ਹੈ ਜਿਸ ਵਿੱਚ ਉਹ ਸਾਰੇ ਭਾਰਤ ਨੂੰ ਪ੍ਰਬੁੱਧ ਭਾਰਤ ਦੇਖਣਾ ਚਾਹੁਂਦੇ ਸਨ।

ਇਸ ਪ੍ਰੋਗਰਾਮ ਵਿੱਚ ਅਸ਼ੋਕਾ ਬੁੱਧ ਵਿਹਾਰ ਦੇ ਪ੍ਰਧਾਨ ਬਾਰੂ ਰਾਮ ਜੀ, ਸਾਬਕਾ ਪ੍ਰਧਾਨ ਪ੍ਰੀਤਮ ਬਸਰਾ ਜੀ, ਮਾਸਟਰ ਯਸਪਾਲ ਜੀ ਬੱਚਿਆ ਸਮੇਤ ਅਤੇ ਹੋਰ ਬੱਚੇ ਸਾਮਲ ਸਨ। ਸਾਰਿਆ ਨੇ ਸ਼ਰਾਮਨੇਰੀ ਸੰਘ ਮਿੱਤਰਾਂ ਨੂੰ ਅਤੇ ਬੇਟੀ ਏਂਜਲ ਨੂੰ ਸੁਖੀ ਮਨ ਦੇ ਨਾਲ ਮੰਗਲ ਮੈਤਰੀ ਦਿੱਤੀ ਅਤੇ ਬਾਅਦ ਵਿੱਚ ਕੇਕ ਅਤੇ ਖੀਰ ਸਭ ਨੂੰ ਖਾਣ ਲਈ ਦਿੱਤੀ ਗਈ। ਸਭ ਉਪਾਸਕਾਂ ਲਈ ਵਿਸ਼ਵ ਬੋਧ ਸੰਘ ਪਂਜਾਬ ਦੀ ਸਾਰੀ ਟੀਮ ਵਲੋਂ ਬਹੁਤ ਬਹੁਤ ਮੰਗਲ ਕਾਮਨਾਵਾਂ.. ਸਾਧੂਵਾਦ…

ਸਭ ਦਾ ਮੰਗਲ ਹੋ
ਰਾਜ ਕੁਮਾਰ ਬੋਧ

Previous articleਉਤਰਾਖੰਡ ਵਿੱਚ ਵੱਡਾ ਹਾਦਸਾ: ਕਾਰ ਕੰਟਰੋਲ ਗੁਆ ਬੈਠੀ ਅਤੇ ਨਦੀ ਵਿੱਚ ਡਿੱਗ ਗਈ; ਸਰਕਾਰੀ ਅਧਿਆਪਕ ਯੂਨੀਅਨ ਦੇ ਪ੍ਰਧਾਨ ਸਮੇਤ ਤਿੰਨ ਅਧਿਆਪਕਾਂ ਦੀ ਮੌਤ
Next articleTrump’s G20 Boycott: A Strategic Miscalculation