ਸਮਾਜ ਵੀਕਲੀ ਯੂ ਕੇ
ਨਕੋਦਰ- ਅੱਜ ਮਿਤੀ 17-05-2026 ਨੂੰ ਤ੍ਰਿਰਤਨ ਬੋਧ ਮਹਾਂਸੰਘ ਵਲੋੰ ਇੱਕ ਦਿਨਾਂ ਮੈਡੀਟੇਸ਼ਨ ਕੈਂਪ ਅਸੋਕਾ ਬੁੱਧ ਵਿਹਾਰ ਨਕੋਦਰ ਵਿਖੇ ਲਗਾਇਆ ਗਿਆ। ਜਿਸ ਵਿੱਚ ਤਿੰਨ ਧੰਮਾਚਾਰੀਆ ਨੇ ਮੈਡੀਟੇਸ਼ਨ ਕਰਨ ਦੀ ਵਿਧੀ ਵਾਰੇ ਪ੍ਰੈਕਟਿਸ ਕਰਵਾਈ ਅਤੇ ਇਹ ਵੀ ਦੱਸਿਆ ਕਿ ਇਸ ਨੂੰ ਕਰਨ ਨਾਲ ਮਨੁੱਖ ਦੇ ਜੀਵਨ ਵਿੱਚ ਕੀ ਕੀ ਚੰਗੇ ਪ੍ਰਵਰਤਨ ਆਉਂਦੇ ਹਨ ਅਤੇ ਕਿਸ ਪ੍ਰਕਾਰ ਉਹ ਆਪਣੇ ਮਨ ਦਾ ਮਾਲਿਕ ਬਣ ਕੇ ਤ੍ਰਿਸ਼ਨਾ ਮੁਕਤ ਜੀਵਨ ਜੀ ਸਕਦਾ ਹੈ।
ਇਹ ਮੈਡੀਟੇਸ਼ਨ ਕੈਂਪ ਸਵੇਰੇ 10 ਵਜੇ ਤੋਂ ਸ਼ਾਮ ਦੇ 05:00 ਵਜੇ ਤੱਕ ਲਗਾਇਆ ਗਿਆ।
TBMS ਟੀਮ ਵਲੋਂ ਪੰਜਾਬ ਵਿੱਚ ਇਸ ਪ੍ਰਕਾਰ ਦੇ ਇੱਕ, ਦੋ ਅਤੇ ਤਿੰਨ ਦਿਨ ਦੇ ਸਿਵਰ ਲਗਾਉਣ ਲਈ ਤਿਆਰੀ ਅਰੰਭ ਕੀਤੀ ਹੈ।
ਇਸ ਸਿ੍ਵਰ ਦਾ ਸਾਰਾ ਪ੍ਰਬੰਧ ਰਾਜ ਕੁਮਾਰ ਬੋਧ (ਪ੍ਰਧਾਨ ਵਿਸ਼ਵ ਬੋਧ ਸੰਘ) ਪਂਜਾਬ ਵਲੋਂ ਕੀਤਾ ਗਿਆ ਅਤੇ ਆਏ ਹੋੲੈ ਧੰਮ ਬੰਧੂਆਂ ਲਈ ਅਤੇ ਧੰਮਾਚਾਰੀਆ ਲਈ ਭੋਜਨ ਦੀ ਸਾਰੀ ਵਿਵਸਥਾ ਕੀਤੀ ਗਈ ਜੋ ਕਿ ਸਭ ਨੈ ਰਲ ਮਿਲ ਬਹੁਤ ਹੀ ਪਿਆਰ ਨਾਲ ਖਾਧਾ।
ਇਸ ਸਿਵਰ ਵਿੱਚ ਫਗਵਾੜੇ, ਜਲੰਧਰ, ਬਠਿੰਡਾ ਅਤੇ ਨਕੋਦਰ ਤੋਂ ਧੰਮ ਦਾ ਲਾਭ ਲੈਣ ਲਈ ਸਭ ਨੇ ਰਲ ਮਿਲ ਮੈਡੀਟੇਸ਼ਨ ਕੀਤੀ।
ਆਖੀਰ ਤੇ ਰਾਜ ਕੁਮਾਰ ਬੋਧ ਜੀ ਨੇ ਆਏ ਹੋੲੈ ਧੰਮਾਚਾਰੀਆ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਲਾਇਆ ਕਿ ਇਸ ਤਰ੍ਹਾਂ ਦੇ ਧੰਮ ਸਿਵਰ ਭਵਿੱਖ ਵਿੱਚ ਲੱਗਦੇ ਰਹਿਣਗੇ। ਇਸ ਸਿਵਰ ਵਿੱਚ ਸਭ ਨੂੰ ਬਹੁਤ ਕੁਝ ਨਵਾਂ ਸਿਖਣ ਲਈ ਮਿਲਿਆ ਅਤੇ ਮੈਡੀਟੇਸ਼ਨ ਦਾ ਸਭ ਨੇ ਅਭਿਆਸ ਕੀਤਾ।
ਜੈ ਭੀਮ ਨਮੋ ਬੁਧਾਏ ਜੀ




