ਸਮਾਜ ਵੀਕਲੀ ਯੂ ਕੇ
ਨਕੋਦਰ- ਅੱਜ ਮਿਤੀ 04-12-2025 ਨੂੰ ਬੁੱਧ ਉਪਾਸਕਾਂ ਵਲੋਂ ਅਸ਼ੋਕਾ ਬੁੱਧ ਵਿਹਾਰ ਨਕੋਦਰ ਵਿਖੇ ਬਹੁਤ ਹੀ ਸਰਧਾ ਪੂਰਵਕ ਪੂਰਨਮਾ ਦਿਵਸ਼ ਮਨਾਇਆ ਗਿਆ, ਜੋ ਕਿ ਬੋਧ ਉਪਸਕਾਂ ਲਈ ਬਹੁਤ ਹੀ ਉੱਤਮ ਦਿਨ ਵਜੋ ਮਨਾਇਆ ਜਾਂਦਾ ਹੈ।
ਇਸ ਦਿਨ ਚੰਦਰਮਾ ਦਾ ਪੂਰਾ ਪ੍ਰਕਾਸ਼ ਧਰਤੀ ਤੇ ਪੈਂਦਾ ਹੈ ਅਤੇ ਧਰਤੀ ਉੋਪਰ ਰਾਤ ਨੂੰ ਵੀ ਪ੍ਰਕਾਸ਼ ਰਹਿੰਦਾ ਹੈ।
ਤਥਾਗਤ ਬੁੱਧ ਦੀ ਸਿਖਿਆ ਹਨੇਰੇ ਤੋਂ ਪ੍ਰਕਾਸ਼ ਵੱਲ ਲੈ ਕੇ ਜਾਣ ਵਾਲੀ ਹੈ ਭਾਵ ਕਿ ਅਗਿਆਨ ਤੋਂ ਗਿਆਨ ਵੱਲ ਨੂੰ ਜਾਣ ਵਾਲੀ ਸਿੱਖਿਆ।
ਭੰਤੇ ਸੁਮਿਤਾ ਜੀ ਨੇ ਘਰ ਘਰ ਜਾ ਕੇ ਬੁੱਧ ਵਿਹਾਰ ਵਿੱਚ ਪੂਰਨਮਾ ਮਨਾਉਣ ਲਈ ਸਭ ਉਪਾਸਕਾਂ ਨੂੰ ਬੇਨਤੀ ਕੀਤੀ ਤਾਂ ਜੋ ਉਹ ਬਾਬਾ ਸਾਹਿਬ ਜੀ ਦੇ ਮਾਰਗ ਤੇ ਚੱਲ ਸਕਣ।
ਤ੍ਰਿਸਰਣ ਅਤੇ ਪੰਜਸੀਲ ਤੋੰ ਬਾਅਦ ਭੰਤੇ ਜੀ ਨੇ ਧੰਮ ਉਪਦੇਸ਼ ਦਿੱਤੇ ਅਤੇ ਬਾਅਦ ਵਿੱਚ ਰਮੇਸ਼ ਰੱਤੂ ਜੀ ਵਲੋ ਇਸ ਪੂਰਨਮਾ ਦਾ ਇਤਿਹਾਸ ਸਮਝਾਇਆ ਗਿਆ।
ਰਾਜ ਕੁਮਾਰ ਬੋਧ ਜੀ ਵਲੋੰ ਵੀ ਉਪਾਸਕਾਂ ਨੂੰ ਪੂਰਨਮਾ ਦੇ ਦਿਨ ਤੇ ਮੰਗਲ ਕਾਮਨਾਵਾਂ ਦਿੱਤੀਆ ਗਈਆ ਅਤੇ 20 ਦਿਸੰਬਰ ਤੋਂ ਅਸ਼ੋਕਾ ਬੁੱਧ ਵਿਹਾਰ ਵਿਖੇ ਲੱਗ ਰਹੇਂ ਸ਼ਰਾਮਨੇਰ ਸਿਵਰ ਵਾਰੇ ਸੂਚਨਾ ਦਿੱਤੀ ਅਤੇ ਸਭ ਨੂੰ ਇਸ ਸ਼ਿਵਰ ਤੋੰ ਪੁੰਨ ਪ੍ਰਾਪਤ ਕਰਨ ਲਈ ਬੇਨਤੀ ਕੀਤੀ।
ਧੰਮ ਚਰਚਾ ਤੋਂ ਬਾਅਦ ਸਭ ਉਪਾਸਕਾਂ ਨੂੰ ਖੀਰ ਦਾ ਲੰਗਰ ਵਰਤਾਇਆ ਗਿਆ। ਸਭ ਲਈ ਮੰਗਲ ਕਾਮਨਾਵਾਂ ਕੀਤੀਆ ਗਈਆ। ਜੈ ਭੀਮ ਨਮੋ ਬੁਧਾਏ
ਰਾਜ ਕੁਮਾਰ ਬੋਧ
ਪ੍ਰਧਾਨ ਵਿਸ਼ਵ ਬੋਧ ਸੰਘ ਪੰਜਾਬ(ਰਜਿ)




