HOME ਅਸ਼ੋਕ ਕੁਮਾਰ ਨਾਨੋਵਾਲ ਨੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜੁਝਾਰ ਸਿੰਘ ਸੇਠੀ ਦਾ...

ਅਸ਼ੋਕ ਕੁਮਾਰ ਨਾਨੋਵਾਲ ਨੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜੁਝਾਰ ਸਿੰਘ ਸੇਠੀ ਦਾ ਪੀਜੀਆਈ ਜਾ ਕੇ ਹਾਲ ਪੁੱਛਿਆ।

ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਪਿੰਡਾਂ ਦੀ ਸਿਆਸਤ ’ਚ ਅਪਣੱਤ ਦੀ ਮਿਸਾਲ ਪੇਸ਼ ਕਰਦਿਆਂ ਸੀਨੀਅਰ ਅਕਾਲੀ ਆਗੂ ਅਸ਼ੋਕ ਕੁਮਾਰ ਨਾਨੋਵਾਲ_ ਨੇ ਪੀ ਜੀ ਆਈ ਚੰਡੀਗੜ੍ਹ ਜਾ ਕੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਸੀਨੀਅਰ ਅਕਾਲੀ ਆਗੂ ਜੁਝਾਰ ਸਿੰਘ ਸੇਠੀ ਦੀ ਸਿਹਤ ਦਾ ਹਾਲ-ਚਾਲ ਪੁੱਛਿਆ। ਇੱਥੇ ਜ਼ਿਕਰਯੋਗ ਹੈ ਕਿ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਜੁਝਾਰ ਸਿੰਘ ਸੇਠੀ ਦੀ ਕਿਡਨੀ ’ਚ ਸਮੱਸਿਆ ਆ ਗਈ ਸੀ, ਜਿਸ ਕਾਰਨ ਉਹ ਪਿਛਲੇ ਕੁਝ ਦਿਨਾਂ ਤੋਂ ਪੀ ਜੀ ਆਈ ’ਚ ਦਾਖਲ ਹਨ। ਡਾਕਟਰਾਂ ਦੀ ਟੀਮ ਨੇ  ਉਨ੍ਹਾਂ ਦਾ ਓਪਰੇਸ਼ਨ ਸਫ਼ਲਤਾ ਪੂਰਵਕ ਕੀਤਾ  ਅਤੇ ਉਨ੍ਹਾਂ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ। ਅਸ਼ੋਕ ਕੁਮਾਰ ਨਾਨੋਵਾਲ ਨੇ ਹਸਪਤਾਲ ਪਹੁੰਚ ਕੇ ਸੇਠੀ ਪਰਿਵਾਰ ਨਾਲ ਮੁਲਾਕਾਤ ਕੀਤੀ ਤੇ ਇਲਾਜ ਸਬੰਧੀ ਡਾਕਟਰਾਂ ਤੋਂ ਜਾਣਕਾਰੀ ਲਈ। ਉਨ੍ਹਾਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਜੁਝਾਰ ਸਿੰਘ ਛੇਤੀ ਸਿਹਤਯਾਬ ਹੋ ਕੇ ਮੁੜ ਆਪਣੇ ਪਰਿਵਾਰ ਤੇ ਇਲਾਕੇ ਦੀ ਸੇਵਾ ’ਚ ਜੁਟ ਜਾਣ। ਨਾਨੋਵਾਲ ਨੇ ਕਿਹਾ, “ਜੁਝਾਰ ਸਿੰਘ ਸੇਠੀ ਨੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹੁੰਦਿਆਂ ਇਲਾਕੇ ਦੇ ਵਿਕਾਸ ਲਈ ਹਮੇਸ਼ਾ ਅੱਗੇ ਹੋ ਕੇ ਕੰਮ ਕੀਤਾ। ਗਲੀਆਂ-ਨਾਲੀਆਂ, ਪਾਣੀ ਦੇ ਪ੍ਰੋਜੈਕਟ ਤੇ ਸਕੂਲਾਂ ਦੀ ਹਾਲਤ ਸੁਧਾਰਨ ’ਚ ਉਨ੍ਹਾਂ ਦਾ ਵੱਡਾ ਯੋਗਦਾਨ ਰਿਹਾ। ਉਨ੍ਹਾਂ ਦੀ ਸਿਹਤ ਸਾਡੇ ਸਭ ਲਈ ਚਿੰਤਾ ਦਾ ਵਿਸ਼ਾ ਹੈ। ਅਸੀਂ ਸਾਰੇ ਉਨ੍ਹਾਂ ਦੀ ਲੰਮੀ ਉਮਰ ਤੇ ਤੰਦਰੁਸਤੀ ਦੀ ਕਾਮਨਾ ਕਰਦੇ ਹਾਂ।”ਪਰਿਵਾਰਕ ਮੈਂਬਰਾਂ ਜਗਜੀਤ ਸਿੰਘ ਗਿੱਲ,ਅਜਮੇਰ ਸਿੰਘ ਰੱਕੜ, ਗੁਰਸਿਮਰਨ ਸਿੰਘ ਸਹੋਤਾ, ਕੁਲਵਿੰਦਰ ਸਿੰਘ ਨੇ  ਅਸ਼ੋਕ ਕੁਮਾਰ ਨਾਨੋਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਦੁੱਖ ਦੀ ਘੜੀ ’ਚ ਹਮਦਰਦੀ ਦੇ ਦੋ ਬੋਲ ਵੀ ਦਵਾਈ ਦਾ ਕੰਮ ਕਰਦੇ ਹਨ। ਇਸ ਮੌਕੇ ਨਾਨੋਵਾਲ ਨੇ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ। ਇਲਾਕੇ ਦੇ ਮੋਹਤਬਰਾਂ ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਜਿਨ੍ਹਾਂ ਵਿੱਚ ਜੋਗਿੰਦਰ ਸਿੰਘ ਅਟਵਾਲ, ਸਤਨਾਮ ਸਿੰਘ ਡੀ ਐਸ ਪੀ, ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ ਦਿਲਾਵਰ ਸਿੰਘ ਦਿੱਲੀ,ਅਜਮੇਰ ਸਿੰਘ ਭਾਰਾਪੁਰ, ਸਤਨਾਮ ਸਿੰਘ ਸਹੂੰਗੜਾ,ਬਹਾਦਰ ਸਿੰਘ ਬਿਰਲ ਪੈਲੀ, ਅਵਤਾਰ ਸਿੰਘ ਭੋਲਾ ਨੀਲੇਵਾੜਾ, ਕਮਲ ਬਾਂਠ, ਮਾਸਟਰ ਨਿਰਮਲ ਸਿੰਘ,ਮਾਸਟਰ  ਦਵਿੰਦਰ ਸੋਢੀ  ਨੇ ਵੀ ਜੁਝਾਰ ਸਿੰਘ ਦੀ ਜਲਦ ਸਿਹਤਯਾਬੀ ਲਈ ਅਰਦਾਸ ਕੀਤੀ ਹੈ। ਸੋਸ਼ਲ ਮੀਡੀਆ ’ਤੇ ਵੀ ਲੋਕ ਉਨ੍ਹਾਂ ਦੀ ਤੰਦਰੁਸਤੀ ਲਈ ਸੰਦੇਸ਼ ਭੇਜ ਰਹੇ ਹਨ। ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੂੰ ਮਿਲਣ ਲਈ ਪੰਚਾਇਤ ਮੈਂਬਰਾਂ ਤੇ ਵਰਕਰਾਂ ਦਾ ਵੀ ਹਸਪਤਾਲ ਪਹੁੰਚਣ ਦਾ ਸਿਲਸਿਲਾ ਜਾਰੀ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਐੱਸ.ਐੱਮ.ਓ. ਵੱਲੋੰ ਆਸ਼ਾ ਦਿਵਸ ਮੌਕੇ ਵਧੀਆ ਕਾਰਗੁਜ਼ਾਰੀ ਲਈ ਆਸ਼ਾ ਵਰਕਰ ਸਨਮਾਨਿਤ
Next articleSAMAJ WEEKLY = 28/04/2026