ਅਸ਼ੋਕ ਭੌਰਾ ਜੀ ਸਮੁੱਚੀ ਦੁਨੀਆਂ ਵਿੱਚ ਮਾਂ ਬੋਲੀ ਦਾ ਛੱਟਾ ਦੇ ਰਹੇ ਹਨ-ਅਮਰੀਕ ਸਿੰਘ ਤਲਵੰਡੀ

ਲੁਧਿਆਣਾ/ ਬਲਬੀਰ ਸਿੰਘ ਬੱਬੀ 
(ਸਮਾਜ ਵੀਕਲੀ) ਪੰਜਾਬੀ ਮਾਂ ਬੋਲੀ ਅੱਜ ਸਮੁੱਚੀ ਦੁਨੀਆਂ ਦੇ ਵਿੱਚ ਪੁੱਜ ਗਈ ਹੈ ਦੁਨੀਆਂ ਦੇ ਅਲੱਗ ਅਲੱਗ ਹਿੱਸਿਆਂ ਦੇ ਵਿੱਚ ਜਿੱਥੇ ਪੰਜਾਬੀ ਗਏ ਹਨ ਉਹਨਾਂ ਨੇ ਸਖਤ ਮਿਹਨਤ ਦੇ ਨਾਲ ਜਿੱਥੇ ਆਪ ਨੂੰ ਸਥਾਪਿਤ ਕੀਤਾ ਹੈ ਉਥੇ ਹੀ ਪੰਜਾਬੀ ਮਾਂ ਬੋਲੀ ਦੀ ਸਥਾਪਤੀ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਹੈ। ਪੰਜਾਬੀ ਪੱਤਰਕਾਰੀ ਦੇ ਵਿੱਚ ਵਿਚਰ ਰਹੇ ਅਨੇਕਾਂ ਪੱਤਰਕਾਰ ਆਪੋ ਆਪਣੇ ਅਨੁਸਾਰ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਲਈ ਯੋਗਦਾਨ ਪਾ ਰਹੇ ਹਨ। ਪੰਜਾਬੀ ਪੱਤਰਕਾਰ ਤੇ ਅਹਿਮ ਲੇਖਕ ਐੱਸ ਅਸ਼ੋਕ ਭੌਰਾ ਜਿਨਾਂ ਦਾ ਨਾਮ ਸਮੁੱਚੀ ਦੁਨੀਆਂ ਵਿੱਚ ਹੀ ਪੰਜਾਬੀਆਂ ਤੋਂ ਇਲਾਵਾ ਹੋਰ ਲੋਕ ਵੀ ਬੜੇ ਚਾਅ ਨਾਲ ਲੈਂਦੇ ਹਨ। ਅਸ਼ੋਕ ਭੌਰਾ ਜੀ ਪੱਤਰਕਾਰੀ ਰਾਹੀਂ ਪੰਜਾਬੀ ਮਾਂ ਬੋਲੀ ਦੇ ਵਿਹੜੇ ਵਿੱਚ ਆਏ ਜਿਨਾਂ ਨੇ ਅਲੱਗ ਜਿਹੀ ਪੱਤਰਕਾਰੀ ਸ਼ੁਰੂ ਕੀਤੀ ਤੇ ਫਿਰ ਕਲਮ ਦੇ ਨਾਲ ਅਜਿਹੀ ਯਾਰੀ ਲਈ ਕਿ ਇਨਾਂ ਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਇੱਕ ਨਹੀਂ ਅਨੇਕਾਂ ਪਾਸਿਆਂ ਤੋਂ ਕੀਤੀ। ਅੱਜ ਕੱਲ ਅਸ਼ੋਕ ਭੌਰਾ ਅਮਰੀਕਾ ਵਿੱਚ ਰਹਿ ਰਹੇ ਹਨ ਪਰ ਉਹ ਸਮੁੱਚੀ ਦੁਨੀਆਂ ਦੇ ਵਿੱਚ ਹੀ ਪੰਜਾਬੀ ਮਾਂ ਬੋਲੀ ਦਾ ਛੱਟਾ ਦੇਣ ਵਾਲੀਆਂ ਅਹਿਮ ਸ਼ਖਸੀਅਤਾਂ ਵਿੱਚੋਂ ਇੱਕ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਮਾਂ ਬੋਲੀ ਦੇ ਵੱਡੇ ਲੇਖਕ ਅਮਰੀਕ ਸਿੰਘ ਤਲਵੰਡੀ ਨੇ ਉਸ ਵੇਲੇ ਸਾਂਝੇ ਕੀਤੇ ਜਦੋਂ ਜਗਰਾਉਂ ਦੇ ਵਿੱਚ ਹੋਏ ਇੱਕ ਸਾਹਿਤਕ ਸਮਾਗਮ ਤੇ ਦੌਰਾਨ ਪੰਜਾਬੀ ਦੇ ਪ੍ਰਸਿੱਧ ਲੇਖਕ ਪੱਤਰਕਾਰ ਐਸ ਅਸ਼ੋਕ ਭੌਰਾ ਜੀ ਉੱਥੇ ਪੁੱਜੇ ਤੇ ਤਲਵੰਡੀ ਜੀ ਨੇ ਉਹਨਾਂ ਦੇ ਮਾਣ ਦੇ ਵਿੱਚ ਚੰਦ ਸ਼ਬਦਾਂ ਨਾਲ ਉਨਾਂ ਦਾ ਸਵਾਗਤ ਕੀਤਾ।
   ਇੱਥੇ ਵਰਨਣ ਯੋਗ ਹੈ ਕਿ ਐਸ ਅਸ਼ੋਕ ਭੌਰਾ ਜੋ ਜਿਲਾ ਨਵਾਂ ਸ਼ਹਿਰ ਦੇ ਭੌਰਾ ਪਿੰਡ ਤੋਂ ਹਨ ਪੰਜਾਬੀ ਪੱਤਰਕਾਰੀ ਦੇ ਵਿੱਚ ਚਾਰ ਪੰਜ ਦਹਾਕਿਆਂ ਤੋਂ ਕੰਮ ਕਰਦੇ ਆ ਰਹੇ ਹਨ। ਇਨਾਂ ਦੀਆਂ ਲਿਖਤਾਂ ਤੇ ਹੋਰ ਸਾਹਿਤਕ ਸਮੱਗਰੀ ਨੂੰ ਪੰਜਾਬ ਦੇ ਪ੍ਰਮੁੱਖ ਅਖਬਾਰ ਅਜੀਤ ਤੋਂ ਇਲਾਵਾ ਦੁਨੀਆਂ ਦੇ ਹੋਰ ਮੁਲਕਾਂ ਵਿੱਚ ਛਪ ਰਹੇ ਪੰਜਾਬੀ ਅਖਬਾਰ ਰਸਾਲਿਆਂ ਵਿੱਚ ਉਹਨਾਂ ਨੂੰ ਮਾਣ ਨਾਲ ਛਾਪਿਆ ਜਾ ਰਿਹਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਵਿਚਾਰਾ ਮਜਨੂੰ
Next articleਆਪ ਨੇ ਸਾਬਕਾ ਬੀਜੇਪੀ ਮੰਤਰੀ ਦੇ ਪੁੱਤਰ ਮਹਿੰਦਰ ਭਗਤ, ਬੀਜੇਪੀ ਨੇ ਆਪ ਦੇ ਸਾਬਕਾ ਵਿਧਾਇਕ ਸਤੀਸ਼ ਅੰਗੂਰਾਲ ਨੂੰ ਦਿੱਤੀ ਜਿਮਨੀ ਚੋਣ ਦੀ ਟਿਕਟ