ਲਖੀਮਪੁਰ ਖੀਰੀ (ਯੂਪੀ) (ਸਮਾਜ ਵੀਕਲੀ):ਲਖੀਮਪੁਰ ਖੀਰੀ ਜ਼ਿਲ੍ਹੇ ਦੇ ਤਿਕੁਨੀਆ ਇਲਾਕੇ ’ਚ ਹੋਈ ਹਿੰਸਾ ’ਚ ਚਾਰ ਕਿਸਾਨਾਂ ਸਮੇਤ ਅੱਠ ਲੋਕਾਂ ਦੀ ਮੌਤ ਹੋਣ ਦੀ ਘਟਨਾ ਦੇ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਦੇ ਡੇਂਗੂ ਪੀੜਤ ਹੋਣ ਦੀ ਪੁਸ਼ਟੀ ਹੋਣ ਮਗਰੋਂ ਉਸ ਨੂੰ ਅੱਜ ਦੁਪਹਿਰ ਜ਼ਿਲ੍ਹਾ ਜੇਲ੍ਹ ਤੋਂ ਜ਼ਿਲ੍ਹਾ ਹਸਪਤਾਲ ਤਬਦੀਲ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਬੀਤੇ ਦਿਨ ਆਸ਼ੀਸ਼ ਮਿਸ਼ਰਾ ਉਰਫ਼ ਮੋਨੂੰ ਨੂੰ ਪੁਲੀਸ ਹਿਰਾਸਤ ਤੋਂ ਵਾਪਸ ਜੇਲ੍ਹ ਭੇਜਣਾ ਪਿਆ ਕਿਉਂਕਿ ਜਾਂਚ ਟੀਮ ਨੇ ਉਸ ਨੂੰ ਬੁਖਾਰ ਹੋਣ ਕਾਰਨ ਪੁੱਛ-ਪੜਤਾਲ ਲਈ ਮੈਡੀਕਲ ਤੌਰ ’ਤੇ ਅਯੋਗ ਪਾਇਆ ਸੀ।
ਏਐੱਸਪੀ ਤੇ ਤਿਕੁਨੀਆ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਦੇ ਮੈਂਬਰ ਅਰੁਣ ਕੁਮਾਰ ਸਿੰਘ ਨੇ ਅੱਜ ਆਸ਼ੀਸ਼ ਮਿਸ਼ਰਾ ਦੇ ਡੇਂਗੂ ਪੀੜਤ ਹੋਣ ਦੀ ਪੁਸ਼ਟੀ ਕੀਤੀ। ਅੱਜ ਸਵੇਰੇ ਲਖੀਮਪੁਰ ਖੀਰੀ ਦੇ ਮੁੱਖ ਮੈਡੀਕਲ ਅਫਸਰ ਡਾ. ਸ਼ੈਲੇਂਦਰ ਭਟਨਾਗਰ ਨੇ ਡਾਕਟਰਾਂ ਦੇ ਪੈਨਲ ਨਾਲ ਜ਼ਿਲ੍ਹਾ ਜੇਲ੍ਹ ਪਹੁੰਚ ਕੇ ਆਸ਼ੀਸ਼ ਮਿਸ਼ਰਾ ਦੀ ਜਾਂਚ ਕੀਤੀ। ਇਸ ਤੋਂ ਬਾਅਦ ਆਸ਼ੀਸ਼ ਮਿਸ਼ਰਾ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਾਲੇ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ ਗਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly