ਆਸ਼ੀ ਈਸਪੁਰੀ ਦੀ ਗਿਆਰਵੀਂ ਪੁਸਤਕ ਮੇਰਾ ਰੁਬਾਈਨਾਮਾ ਕੀਤੀ ਗਈ ਲੋਕ ਅਰਪਣ ਹਰਜਿੰਦਰ ਸਿੰਘ ਅਟਵਾਲ ਅਤੇ ਪ੍ਰੇਮ ਪ੍ਰਕਾਸ਼ ਨੂੰ ਦਿੱਤੀ ਸ਼ਰਧਾਂਜਲੀ

ਜਲੰਧਰ  (ਸਮਾਜ ਵੀਕਲੀ)   (ਸਤਨਾਮ ਸਿੰਘ ਸਹੂੰਗੜਾ) ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ (ਰਜਿ.) ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ (ਰਜਿ.) ਦੇ ਸਹਿਯੋਗ ਨਾਲ਼ ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਖੇ ਇਕ ਸ਼ਾਨਦਾਰ ਸਾਹਤਿਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਸੰਧੂ ਵਰਿਆਣਵੀ, ਜਗਦੀਸ਼ ਰਾਣਾ, ਆਸ਼ੀ ਈਸਪੁਰੀ, ਸ਼ਵਿੰਦਰ ਸੰਧੂ, ਗੀਰਦੀਪ ਸਿੰਘ ਸੈਣੀ ਅਤੇ ਲੈਕਚਰਾਰ ਬਲਬੀਰ ਕੌਰ ਰਾਏਕੋਟੀ ਵਿਰਾਜਮਾਨ ਹੋਏ। ਪ੍ਰੋਗਰਾਮ ਦੇ ਸ਼ੁਰੂ ਵਿੱਚ ਪਿਛਲੇ ਦਿਨੀਂ ਪ੍ਰਲੋਕ ਸਿਧਾਰ ਗਏ ਲੇਖਕਾਂ ਪ੍ਰੋ.ਹਰਜਿੰਦਰ ਸਿੰਘ ਅਟਵਾਲ ਅਤੇ ਪ੍ਰੇਮ ਪ੍ਰਕਾਸ਼ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਲੈਕ.ਬਲਬੀਰ ਕੌਰ ਰਾਏਕੋਟੀ ਨੇ ਪੁਸਤਕ ਬਾਰੇ ਵਿਸਥਾਰ ਵਿੱਚ ਪਰਚਾ ਪੜ੍ਹਦਿਆਂ ਕਿਹਾ ਕਿ ਸਾਹਿਤ ਦੀ ਵਿਧਾ ਰੁਬਾਈ ਤੇ ਕਿਤਾਬ ਪ੍ਰਕਾਸ਼ਿਤ ਕਰ ਕੇ ਵਧੀਆ ਉਪਰਾਲਾ ਕੀਤਾ ਹੈ ਤੇ ਆਸ਼ੀ ਰੁਬਾਈ ਲਿਖਣ ਵਾਲੇ ਵੱਡੇ ਲੇਖਕਾਂ ਵਿੱਚ ਸ਼ੁਮਾਰ ਹੋ ਗਿਆ ਹੈ। ਪ੍ਰੋ.ਸੰਧੂ ਵਰਿਆਣਵੀ, ਗੁਰਦੀਪ ਸਿੰਘ ਸੈਣੀ ਅਤੇ ਸਵਿੰਦਰ ਸੰਧੂ ਨੇ ਆਸ਼ੀ ਨੂੰ ਵਧਾਈਆਂ ਦਿੰਦਿਆਂ ਹੋਇਆਂ ਆਪਣੀਆਂ ਰਚਨਾਵਾਂ ਵੀ ਸਾਂਝੀਆਂ ਕੀਤੀਆਂ। ਜਗਦੀਸ਼ ਰਾਣਾ ਨੇ ਕਿਹਾ ਕਿ ਆਸ਼ੀ ਬਹੁਵਿਧਾਵੀ ਸ਼ਾਇਰ ਹੈ ਤੇ ਹੰਸ ਰਾਜ ਹੰਸ, ਸਾਬਰ ਕੋਟੀ ਤੇ ਹੋਰ ਪ੍ਰਸਿੱਧ ਗਾਇਕਾਂ ਨੇ ਆਸ਼ੀ ਦੇ ਲਿਖੇ ਗੀਤ ਗਾਏ ਹਨ। ਪ੍ਰਸਿੱਧ ਗੀਤਕਾਰ ਹਰਵਿੰਦਰ ਸਿੰਘ ਵੀਰ (ਤੂਤਕ ਤੂਤਕ ਤੂਤਕ ਤੂਤੀਆਂ) ਨੇ ਵੀ ਆਸ਼ੀ ਨੂੰ ਵਧਾਈਆਂ ਦਿੱਤੀਆਂ। ਆਸ਼ੀ ਈਸਪੁਰੀ ਨੇ ਲੋਕ ਅਰਪਣ ਹੋਈ ਪੁਸਤਕ ਚੋਂ ਆਪਣੀਆਂ ਤਿੰਨ ਰਚਨਾਵਾਂ ਸੁਣਾ ਕੇ ਖ਼ੂਬ ਤਾੜੀਆਂ ਬਟੋਰੀਆਂ। ਇਸ ਮੌਕੇ ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ ਵਲੋਂ ਆਸ਼ੀ ਈਸਪੁਰੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਉਪਰੰਤ ਹੋਏ ਕਵੀ ਦਰਬਾਰ ਵਿੱਚ ਸਵਿੰਦਰ ਸੰਧੂ, ਜਗਦੀਸ਼ ਰਾਣਾ, ਕੁਲਵਿੰਦਰ ਗਾਖਲ, ਤਰਸੇਮ ਜਲੰਧਰੀ, ਫਗਵਾੜਵੀ, ਹਰਜਿੰਦਰ ਜਿੰਦੀ, ਲਾਲੀ ਕਰਤਾਰਪੁਰੀ,ਸੁਰਜੀਤ ਸਾਜਨ, ਸੋਹਣ ਸਹਿਜਲ, ਉਰਮਿਲਜਿਤ ਸਿੰਘ, ਅਵਤਾਰ ਸਿੰਘ ਬੈਂਸ, ਅਸ਼ੋਕ ਟਾਂਡੀ, ਦਰਸ਼ਨ ਸਿੰਘ ਨੰਦਰਾ, ਮੋਹਨ ਸਿੰਘ ਮੋਤੀ, ਦਿਲਵਰ ਸ਼ੌਕਤ, ਸੋਢੀ ਸੱਤੋਵਾਲੀ ਅਤੇ ਮੁਖਤਿਆਰ ਸਿੰਘ ਸ਼ਿਵਾਂਨ, ਨਗੀਨਾ ਸਿੰਘ ਬਲੱਗਣ ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਖ਼ੂਬ ਰੰਗ ਬੰਨ੍ਹਿਆ। ਇਸ ਮੌਕੇ ਜਿੱਥੇ ਨਾਵਲਕਾਰ ਗੁਰਨਾਮ ਸਿੰਘ ਭੱਲਾ ਅਤੇ ਜਗਦੀਸ਼ ਡਾਲੀਆ ਨੇ ਆਪਣੇ ਵਿਚਾਰ ਸਾਂਝੇ ਕੀਤੇ। ਓਥੇ ਹੀ ਕਰਨਲ ਜਗਬੀਰ ਸਿੰਘ ਸੰਧੂ, ਰਸ਼ਪਾਲ ਸਿੰਘ ਬੱਧਣ, ਬਹਾਦਰ ਸਿੰਘ ਚੱਢਾ, ਪੰਥਕ ਕਥਾਵਾਚਕ ਕੁਲਵਿੰਦਰ ਸਿੰਘ ਘੁੰਮਣ, ਗੁਰਚਰਨ ਚੀਮਾ, ਗੀਤਾ ਵਰਮਾ ਅਤੇ ਆਸ਼ੀ ਈਸਪੁਰੀ ਦੀ ਜੀਵਨ ਸਾਥਣ ਸ਼੍ਰੀਮਤੀ ਬਲਬੀਰ ਕੌਰ ਅਤੇ ਬੇਟੀਆਂ ਸੁਖਦੀਪ ਕੌਰ ਅਤੇ ਲਵਦੀਪ ਕੌਰ (ਸਰਪੰਚ ਪਿੰਡ ਕੁਤਬੇਵਾਲ) ਅਤੇ ਜਵਾਈ ਪ੍ਰੋ. ਕ੍ਰਾਂਤੀ ਕੁਮਾਰ ਗਿੱਦੜਾ ਵਿਸ਼ੇਸ਼ ਤੌਰ ਤੇ ਉਪਸਥਿਤ ਰਹੇ, ਅੰਤ ਵਿੱਚ ਆਸ਼ੀ ਈਸਪੁਰੀ ਵਲੋਂ ਪ੍ਰਧਾਨਗੀ ਮੰਡਲ ਵਿਚ ਹਾਜ਼ਿਰ ਪ੍ਰੋ.ਸੰਧੂ ਵਰਿਆਣਵੀ, ਜਗਦੀਸ਼ ਰਾਣਾ, ਬਲਬੀਰ ਕੌਰ ਰਾਏਕੋਟੀ, ਗੁਰਦੀਪ ਸਿੰਘ ਸੈਣੀ ਅਤੇ ਹਰਵਿੰਦਰ ਸਿੰਘ ਵੀਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਰੂੰਮੀ ਵੈਲਫੇਅਰ ਕਮੇਟੀ ( ਲੁਧਿਆਣਾ ) 
Next articleਨਗਰ ਨਿਗਮ ਹੁਸ਼ਿਆਰਪੁਰ ਕਰ ਰਿਹੈ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ – ਕਮਿਸ਼ਨਰ ਨਗਰ ਨਿਗਮ