ਆਸ਼ਾ ਵਰਕਰਜ਼ ਤੇ ਫੈਸਿਲੀਟੇਟਰ ਵਰਕਰਾਂ 58 ਨੂੰ ਫ਼ਾਰਗ ਕਰਨ ਦੇ ਵਿਰੋਧ ਵਿੱਚ ਕਰਨਗੀਆਂ ਇੱਕ ਹਫ਼ਤੇ ਦੀ ਮੁਕੰਮਲ ਹੜਤਾਲ – ਰਾਣੀ ਸਿੱਧੂ / ਬਲਵਿੰਦਰ ਕੌਰ ਟਿੱਬਾ

ਸਿਵਲ ਸਰਜਨ ਰਾਹੀਂ ਪੰਜਾਬ ਸਰਕਾਰ ਨੂੰ ਭੇਜਿਆ ਨੋਟਿਸ
ਫਗਵਾੜਾ (ਸਮਾਜ ਵੀਕਲੀ) (ਬੀ.ਕੇ.ਰੱਤੂ) ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਸਾਝਾ ਮੋਰਚਾ ਪੰਜਾਬ ਦੇ ਸੱਦੇ ਤੇ ਜਿਲਾ ਕਪੂਰਥਲਾ ਵੱਲੋਂ ਰਾਣੀ ਸਿੱਧੂ ਅਤੇ ਬਲਵਿੰਦਰ ਕੌਰ ਟਿੱਬਾ ਦੀ ਅਗਵਾਈ ਵਿੱਚ ਸਿਵਲ ਸਰਜਨ ਕਪੂਰਥਲਾ ਨੂੰ ਮੰਗ ਪੱਤਰ ਸੌਂਪਿਆ ਗਿਆ ਜਿਸ ਵਿਚ ਪੰਜਾਬ ਸਰਕਾਰ ਨੇ ਪੰਜਾਬ ਭਰ ਦੀਆ ਆਸਾ ਵਰਕਰਜ਼ ਫੈਸੀਲਿਟੇਟਰਜ਼ ਤੇ ਜੋ ਸਿਹਤ ਮਹਿਕਮੇ ਵਿੱਚ ਕੰਮ ਕਰਨ ਦੀ ਉਮਰ ਹੱਦ 58 ਸਾਲ ਦੀ ਪਾਲਿਸੀ ਤਿਆਰ ਲਾਗੂ ਕੀਤੀ ਗਈ ਹੈ ਉਸ ਦੀ ਨਿਖੇਧੀ ਕਰਦਿਆਂ ਆਖਿਆ ਕਿ ਸਾਝੇ ਫਰੰਟ ਵੱਲੋ ਨਿਮਰਤਾ ਸਹਿਤ ਬੇਨਤੀ ਕੀਤੀ ਗਈ ਸੀ। ਇਸ ਮਾਮਲੇ ਸਬੰਧੀ ਪੰਜਾਬ ਵਿੱਚ 06 ਜੂਨ 2024 ਤੱਕ ਚੋਣ ਜਾਬਤਾ ਲਾਗੂ ਹੋਣ ਕਰਕੇ ਹਾਲ ਦੀ ਘੜੀ ਇਹ ਮਾਮਲਾ 12-05-2024 ਮਾਨਯੋਗ ਸਿਹਤ ਮੰਤਰੀ ਪੰਜਾਬ ਡਾ ਬਲਵੀਰ ਸਿੰਘ ਜੀ ਨਾਲ ਮਾਸ ਡੈਪੂਟੇਸ਼ਨ ਮਿਲਣ ਤੋ ਬਾਅਦ ਇਸ ਪ੍ਰਕਿਰਿਆ ਨੂੰ ਪੈਡਿੰਗ ਰੱਖ ਲਿਆ ਗਿਆ ਸੀ। ਚੋਣ ਜਾਬਤਾ ਖਤਮ ਹੋਣ ਤੋਂ ਉਪਰੰਤ ਸਾਝੇ ਫਰੰਟ ਵੱਲੋ ਪੰਜਾਬ ਦੇ ਮਾਨਯੋਗ ਸਿਹਤ ਮੰਤਰੀ ਪੰਜਾਬ ਡਾ ਬਲਵੀਰ ਸਿੰਘ ਜੀ ਦੇ ਨਾਮ ਤੇ ਮੰਗਾ ਪ੍ਰਤੀ ਸੇਵਾ ਮੁਕਤ ਸਮੇ ਕੰਮ ਕਰਨ ਦੀ ਉਮਰ ਹੱਦ 58ਸਾਲ ਤੋ 65 ਸਾਲ ਕੀਤੀ ਜਾਵੇ ਜੀ, ਸੇਵਾ ਮੁਕਤ ਸਮੇ ਵਰਕਰਾਂ ਨੂੰ 5 ਲੱਖ ਰੁਪਏ  ਸਹਾਇਤਾ ਰਾਸ਼ੀ ਦਿੱਤੀ ਜਾਵੇ,ਸੇਵਾ ਮੁਕਤ ਸਮੇ ਹਰ ਵਰਕਰਜ਼ ਨੂੰ ਪ੍ਰਤੀ ਮਹੀਨਾ 10 ਹਜਾਰ ਰੁਪਏ ਪੈਨਸ਼ਨ ਸਕੀਮ ਲਾਗੂ ਕੀਤਾ ਜਾਵੇ ਜੀ,ਸੇਵਾ ਮੁਕਤ ਤੋਂ ਫਾਰਗ ਹੋਣ ਸਮੇ ਖਾਲੀ ਹੋਈ ਜਗਾ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਪਹਿਲ ਦਿੱਤੀ ਜਾਵੇ ਜੀ, ਪੰਜਾਬ ਵਿੱਚ ਆਸਾ ਵਰਕਰਜ਼ ਨੂੰ ਜੱਚਾ -ਬੱਚਾ ਦੀ ਮੌਤ ਘਟਾਉਣ ਲਈ ਭਰਤੀ ਕੀਤਾ ਗਿਆ ਸੀ। ਪ੍ਰੰਤੂ ਹੁਣੇ ਇੰਨਸੈਟਿਵ ਵਧਾਉਣਾ ਦੀ ਬਜਾਏ ਭੱਤੇ ਘਟਾਏ ਗਏ ਹਨ
ਜਿੰਨਾ ਵਿੱਚ ਗਰਭਵਤੀ ਔਰਤ ਦੀ ਰਜਿਸਟਰੇਸ਼ਨ ,ਜਰਨਲ ਕੈਟਾਗਿਰੀ ਦੇ ਸਾਰੇ ਕੰਮ ਗਰਭਵਤੀ ਦੀ ਆਇਰਨ, ਡਾੱਟਸ ਦੀ ਕੈਟਾਗਿਰੀ ਟੂ ਦੇ ਮਰੀਜਾ ਦੀ ਦਵਾਈ ਖੁਆਉਣ ਵਾਲੇ ਸਾਰੇ ਕਾਲਮਾ ਦਾ ਇੰਨਸੈਟਿਵ ਖਤਮ ਕਰ ਦਿੱਤਾ ਗਿਆ ਹੈ ਜੀ, ਇਹਨਾਂ ਡਿਮਾਂਡ ਲਈ ਮੰਤਰੀ ਸਾਹਿਬ ਜੀ ਨੂੰ 03-06-2024 ਨੂੰ ਈ-ਮੇਲ ਰਾਹੀਂ ਪੈਨਲ ਮੀਟਿੰਗ ਦੀ ਬੇਨਤੀ ਕੀਤੀ ਗਈ ਸੀ। ਉਸ ਦਾ ਕੋਈ ਵੀ ਜਬਾਬ ਨਹੀ ਆਇਆ।ਮਜਬੂਰ  ਹੋ ਕਿ ਇਹ  ਸਾਰੀਆਂ ਮੰਗਾਂ ਮਨਾਉਣ ਲਈ ਦੁਬਾਰਾ ਤੋਂ 18-06-24 ਨੂੰ ਪੰਜਾਬ ਦੇ  ਸਾਰੇ ਸਿਵਲ ਸਰਜਨਾਂ ਨੂੰ ਨੋਟਿਸ ਦਿੱਤੇ ਗਏ ਜੇਕਰ ਫਿਰ  ਵੀ ਸਿਹਤ ਮਹਿਕਮੇ ਵੱਲੋ  ਮੀਟਿੰਗ ਤਹਿ ਨਹੀ ਹੁੰਦੀ ਤਾ ਆਸ਼ਾ ਵਰਕਰ ਫੈਸਿਲੀਟੇਟਰਜ  ਪੰਜਾਬ  ਭਰ ਵਿੱਚ  ਸਾਂਝੇ  ਮੋਰਚੇ ਚਾਰ ਜੱਥੇਬੰਦੀਆ  ਦੇ ਕਨਵੀਨਰ  ਮਨਦੀਪ ਕੌਰ  ਬਿਲਗਾ ਡੀ.ਐਮ. ਐਫ,ਅਮਰਜੀਤ ਕੌਰ  ਰਣ ਸਿੰਘ  ਵਾਲਾ , ਰਾਣੋ ਖੇੜੀ ਗਿੱਲਾ  ,ਸਰੋਜ ਬਾਲਾ ਵੱਲੋ 21-06-24   ਤੋ 28-06-24 ਤੱਕ ਸਿਹਤ ਵਿਭਾਗ  ਦੇ ਸਾਰੇ ਕੰਮ  ਠੱਪ ਕਰਕੇ ਪੰਜਾਬ  ਦੇ  ਸਾਰੇ ਐਸ.ਐਮ.ਓ ਦੇ ਦਫਤਰਾਂ ਅੱਗੇ ਰੋਸ ਪ੍ਰਦਰਸ਼ਨ  ਕੀਤੇ ਜਾਣਗੇ ਇਸ ਦੇ ਨਿਕਲਣ  ਵਾਲੇ ਸਿੱਟਿਆਂ ਦੀ ਪੰਜਾਬ ਸਰਕਾਰ  ਆਪ ਖੁਦ  ਜਿੰਮੇਵਾਰ   ਹੋਵੇਗੀ ਇਸ ਮੋਕੇ ਸਿਮਰਨਜੀਤ ਕੌਰ ,ਨਿਰਮਲ ਕਪੂਰਥਲਾ,ਕੰਚਨ ਕਾਲਾ ਸੰਘਿਆਂ ਅਤੇ ਹੋਰ ਆਗੂ ਵੀ ਸ਼ਾਮਲ  ਹੋਏ
ਤਸਵੀਰ ਸਮੇਤ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਜ਼ਿਲ੍ਹਾ ਟਾਸਕ ਫੋਰਸ ਵੱਲੋਂ ਬਲਾਚੌਰ ਵਿਖੇ ਬਾਲ ਮਜ਼ਦੂਰੀ ਸਬੰਧੀ ਵੱਖ-ਵੱਖ ਢਾਬਿਆਂ ਅਤੇ ਦੁਕਾਨਾਂ ‘ਤੇ ਕੀਤੀ ਗਈ ਰੇਡ
Next articleਆਮ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ – ਸਿਹਤ ਮੰਤਰੀ ਡਾ. ਬਲਬੀਰ ਸਿੰਘ ਸਿਹਤ ਮੰਤਰੀ ਵੱਲੋਂ ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਦਾ ਦੌਰਾ