ਜੈਸਾ ਖਾਈਏ ਅੰਨ, ਵੈਸਾ ਹੋਵੇ ਮਨ।

ਬੂਟਾ ਸਿੰਘ ਭਦੌੜ
 ਬੂਟਾ ਸਿੰਘ ਭਦੌੜ
(ਸਮਾਜ ਵੀਕਲੀ) ਪੀਰਾਂ ਫ਼ਕੀਰਾਂ ਦੀ ਬਹੁਤ ਪੁਰਾਣੀ ਖੋਜ ਹੈ। ਲੰਮੇ ਸਮੇਂ ਤੋਂ ਇਸ ਖੋਜ ਨਾਲ ਸਾਇੰਸਦਾਨ ਵੀ ਸਹਿਮਤ ਹਨ, ਕਿ ਜਿਹੋ ਜਿਹਾ ਅਸੀਂ ਭੋਜਨ ਪਾਣੀ ਛਕਦੇ ਹਾਂ ।  ਸਾਡੇ ਮਨ ਉੱਤੇ  ਵੀ ਉਹੋ ਜਿਹਾ ਪ੍ਰਭਾਵ ਪੈਂਦਾ ਹੈ । ਪਹਿਲੀ ਗੱਲ ਤਾਂ ਜਿਸ ਪੈਸੇ ਦਾ ਅਸੀਂ  ਭੋਜਨ ਖਰੀਦਿਆ ਉਹ ਪੈਸੇ ਸਾਡੇ ਕੋਲ ਕਿਥੋਂ ਆਏ, ਕਿਸੇ ਦੇ ਚੋਰੀ ਕੀਤੇ ਨੇ ਤਾਂ, ਮਨ ਉੱਤੇ ਉਹੋ ਜਿਹਾ ਪ੍ਰਭਾਵ ਪੈਂਦਾ ਹੈ। ਲੁੱਟ ਖੋਹ ਕੀਤੀ ਹੈ ਤਾਂ, ਮਨ ਉੱਤੇ ਉਹੋ ਜਿਹਾ ਪ੍ਰਭਾਵ ਪੈਂਦਾ ਹੈ। ਭੋਲੇ ਭਾਲੇ ਇਨਸਾਨ ਨਾਲ ਠੱਗੀ ਮਾਰੀ ਹੈ ਤਾਂ, ਮਨ ਉੱਤੇ ਓਹੋ ਜਿਹਾ ਪ੍ਰਭਾਵ ਪੈਂਦਾ ਹੈ । ਥੋੜੀ ਜਿਹੀ ਮਿਹਨਤ ਨਾਲ ਵਾਧੂ ਪੈਸਾ ਕਮਾ ਲਿਆ ਤਾਂ, ਮਨ ਉੱਤੇ ਉਹੋ ਜਿਹਾ ਪ੍ਰਭਾਵ ਪੈਂਦਾ ਹੈ । ਸਖ਼ਤ ਮਿਹਨਤ ਕਰਕੇ ਪੈਸਾ ਕਮਾਇਆ ਹੈ, ਤਾਂ ਸਾਡੇ ਮਨ ਉੱਤੇ ਉਹੋ ਜਿਹਾ ਪ੍ਰਭਾਵ ਪੈਂਦਾ ਹੈ। ਉਸ ਤੋਂ ਬਾਅਦ ਜਦੋਂ ਘਰ ਵਿੱਚ ਔਰਤਾਂ ਭੋਜਨ ਤਿਆਰ ਕਰਦੀਆਂ ਨੇ ਉਹਨਾਂ ਦੇ ਖ਼ਿਆਲਾਤ ਕਿਹੋ ਜਿਹੇ ਹੁੰਦੇ ਹਨ, ਸਬਜ਼ੀ ਚੀਰਨ ਵੇਲੇ,ਸਬਜੀ ਬਣਾਉਣ ਵੇਲੇ ,ਆਟਾ ਗੁੰਨ੍ਹਣ ਵੇਲੇ, ਰੋਟੀ ਬਣਾਉਣ ਵੇਲੇ, ਉਹਨਾਂ ਨੂੰ ਕਾਮ ਵਿਆਪ ਰਿਹਾ ਤਾਂ ਖਾਣ ਵਾਲੇ ਦੇ ਮਨ ਉੱਤੇ ਉਹੋ ਜਿਹਾ ਪ੍ਰਭਾਵ ਪੈਂਦਾ ਹੈ, ਕ੍ਰੋਧ ਵਿਆਪ ਰਿਹਾ  ਤਾਂ ਖਾਣ ਵਾਲੇ ਦੇ ਮਨ ਉੱਤੇ ਉਹੋ  ਜਿਹਾ ਪ੍ਰਭਾਵ ਪੈਂਦਾ ਹੈ। ਸੰਗੀਤ ਦੀ ਧੁਨ ਵਿੱਚ ਮਸਤ ਹੋ, ਤਾਂ ਮਨ ਉੱਤੇ ਉਹੋ ਜਿਹਾ ਪ੍ਰਭਾਵ ਪੈਂਦਾ ਹੈ। ਬਿਲਕੁਲ ਸ਼ਾਂਤ ਮਨ ਹੈ, ਤਾਂ ਓਹੋ ਜਿਹਾ ਪ੍ਰਭਾਵ ਪੈਂਦਾ ਹੈ। ਸ੍ਰਿਸ਼ਟੀ ਦੇ ਸਿਰਜਣਹਾਰ ਦੀ ਯਾਦ ਵਿੱਚ ਉਸ ਦਾ ਸਿਮਰਨ ਕਰ ਕੇ ਖਾਣਾ ਬਣਾਇਆ ਹੈ, ਤਾਂ ਸਾਡੇ ਮਨ ਉੱਤੇ ਓਹੋ ਜਿਹਾ ਪ੍ਰਭਾਵ ਪੈਂਦਾ ਹੈ। ਕਿਉਂ ਕਿ ਅਸੀਂ ਖਿਆਲਾਂ ਨੂੰ ਪੀ ਰਹੇ ਹਾਂ, ਜਿਹੋ ਜਿਹੇ ਮਾਹੌਲ ਵਿਚ ਜੰਮੇ ਪਲੇ ਰਹਿੰਦੇ ਹਾਂ ਉਸ ਮਹੌਲ ਦਾ ਸਾਡੇ ਸਰੀਰ ਅਤੇ ਮਨ ਨੂੰ ਰੰਗ ਚੜਦਾ ਹੈ।ਅਸੀਂ ਕੱਲੇ ਨਹੀਂ, ਜਿਥੇ ਅਸੀਂ ਰਹਿੰਦੇ ਹਾਂ ,ਉਹ ਧਰਤੀ ਉਸ ਘਰ ਦੀਆਂ ਕੰਧਾਂ ਸਾਡੇ ਬੈੱਡ, ਸਾਡੇ ਸੋਫੇ ਸਭ ਚੀਜ਼ਾਂ ਸਾਡੇ ਖਿਆਲਾਂ ਨੂੰ ਸਾਡੇ ਵਿਚਾਰਾਂ ਨੂੰ ਪੀਂਦੀਆਂ ਨੇ। ਜਿੰਨਾਂ  ਨੇ ਆਪਣੇ ਆਪ ਨੂੰ ਖੋਜਣ ਦੀ ਕੋਸ਼ਿਸ਼ ਕੀਤੀ ਹੈ, ਉਹ ਸਾਡੇ ਘਰ ਦਾ ਭੋਜਨ ਪਾਣੀ ਛਕ ਕੇ, ਸਾਡੇ ਬੈੱਡਰੂਮ ਵਿੱਚ ਬੈਠਕੇ ਇਹ ਮਹਿਸੂਸ ਕਰ ਲੈਂਦੇ ਹਨ ਕਿ ਸਾਡੀ ਕਮਾਈ ਕਿਹੋ ਜਿਹੀ ਹੈ, ਸਾਡੇ ਖ਼ਿਆਲਾਤ ਕਿਹੋ ਜਿਹੇ ਹਨ। ਅਸੀਂ ਆਮ ਸੁਣਦੇ ਹਾਂ ਕਿ ਕਈ ਗੁਰੂ ਘਰਾਂ ਵਿੱਚ ਸ਼ਰਧਾ ਨਾਲ ਮੱਥਾ ਟੇਕਣ ਤੇ ਔਲਾਦ ਦੀ ਪ੍ਰਾਪਤੀ ਹੁੰਦੀ ਹੈ, ਕਿਤੇ ਬਿਮਾਰੀਆਂ ਤੋਂ ਛੁਟਕਾਰਾ ਮਿਲ਼ਦਾ ਹੈ, ਕਿਤੇ ਹੋਰ ਕਈ ਤਰ੍ਹਾਂ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਨੇ,ਇਸ ਦਾ ਕਾਰਨ ਇਹੀ ਹੁੰਦਾ ਹੈ ਕਿ ਉਸ ਜਗ੍ਹਾ ਤੇ ਕਿਸੇ ਬੁੱਧ ਨੂੰ, ਕਬੀਰ ਨੂੰ, ਨਾਨਕ ਨੂੰ,ਸੱਚ ਦੀ ਪ੍ਰਾਪਤੀ ਹੋਈ ਹੁੰਦੀ ਹੈ।ਉਸ ਦਰਗਾਹ ਦੀ ਧਰਤੀ ਨੇ ਉਹਨਾਂ ਦੇ ਖਿਆਲਾਂ ਨੂੰ ਪੀਤਾ ਹੁੰਦਾ ਹੈ। ਆਪਣੇ ਵਿੱਚ ਸਮਾਇਆ ਹੁੰਦਾ ਹੈ। ਉਹਨਾਂ ਖਿਆਲਾਂ ਦੀ ਸੁਗੰਧ ਸੈਂਕੜੇ ਸਾਲਾਂ ਬਾਅਦ ਮਹਿਕਾਂ ਵੰਡਦੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਅਭੁੱਲ ਯਾਦਾਂ
Next articleਚੁਟਕਲੇ————-