(ਸਮਾਜ ਵੀਕਲੀ)
ਸਿਆਣਿਆਂ ਦੀ ਕਹਾਵਤ ਹੈ , ” ਜਦ ਤੱਕ ਸਵਾਸ , ਤਦ ਤੱਕ ਆਸ। ” ਇਹ ਗੱਲ ਬਹੁਤ ਹੀ ਸਹੀ ਹੈ ਅਤੇ ਜ਼ਿੰਦਗੀ ‘ਤੇ ਪੂਰੀ ਤਰ੍ਹਾਂ ਢੁੱਕਦੀ ਹੈ ; ਕਿਉਂਕਿ ਜਿਹੜਾ ਮਨੁੱਖ ਆਸ ਛੱਡ ਜਾਂਦਾ ਹੈ ਉਸ ਲਈ ਜ਼ਿੰਦਗੀ ਜਿਉਣ ਦਾ ਕੋਈ ਮਨੋਰਥ ਨਹੀਂ ਰਹਿ ਜਾਂਦਾ। ਅਜਿਹੇ ਮਨੁੱਖ ਦੀ ਜ਼ਿੰਦਗੀ ਨਿਰਾਸ਼ਾ ਵਿੱਚ ਪਈ ਰਹਿੰਦੀ ਹੈ।ਅਸੀਂ ਜ਼ਿੰਦਗੀ ਵਿੱਚ ਇੱਕ ਉਤਸ਼ਾਹ , ਇੱਕ ਉਮੰਗ ਜਗਾਈ ਰੱਖਣੀ ਹੁੰਦੀ ਹੈ , ਜੋ ਜ਼ਿੰਦਗੀ ਨੂੰ ਜਿਊਣ ਲਈ ਪ੍ਰੇਰਿਤ ਕਰਦੀ ਹੈ। ਆਸ ਛੋਟੀ ਜਾਂ ਵੱਡੀ ਨਹੀਂ ਹੁੰਦੀ।
ਆਸ ਤਾਂ ਆਸ ਹੁੰਦੀ ਹੈ। ਚੰਗੇ ਦਿਨ ਆਉਣ ਦੀ ਆਸ , ਵਿਦਿਆਰਥੀਆਂ ਨੂੰ ਪੇਪਰਾਂ ਵਿੱਚੋਂ ਪਾਸ ਹੋ ਜਾਣ ਦੀ ਆਸ , ਨੌਕਰੀ ਮਿਲ ਜਾਣ ਦੀ ਆਸ , ਵਿਆਹ ਹੋ ਜਾਣ ਦੀ ਆਸ , ਜ਼ਿੰਦਗੀ ਦੀ ਖੁਸ਼ੀ – ਖੁਸ਼ਹਾਲੀ ਦੀ ਆਸ , ਤਰੱਕੀ ਦੀ ਆਸ , ਘੁੰਮਣ – ਫਿਰਨ ਦੀ ਆਸ , ਚੰਗੇ ਦਿਨ ਆਉਣ ਦੀ ਆਸ , ਦੋਸਤਾਂ – ਮਿੱਤਰਾਂ ਨਾਲ ਸਮਾਂ ਬਿਹਤਰ ਢੰਗ ਨਾਲ ਗੁਜ਼ਾਰਨ ਦੀ ਆਸ , ਰਿਸ਼ਤਿਆਂ ਨੂੰ ਸੁਧਾਰਨ ਦੀ ਆਸ , ਰਿਸ਼ਤਿਆਂ ਦੇ ਸੁਧਰਨ ਦੀ ਆਸ।
ਆਸ ਆਸ ਹੁੰਦੀ ਹੈ। ਜਦੋਂ ” ਆਸ ” ਨਾਂ ਦਾ ਇਹ ਸ਼ਬਦ ਜ਼ਿੰਦਗੀ ਵਿੱਚੋਂ ਖੰਭ ਲਾ ਕੇ ਕਿਧਰੇ ਉੱਡ – ਪੁੱਡ ਜਾਂਦਾ ਹੈ ਤਾਂ ਮਨੁੱਖ ਮਨੁੱਖ ਨਾ ਹੋ ਕੇ ਇੱਕ ਜ਼ਿੰਦਾ ਲਾਸ਼ ਬਣ ਜਾਂਦਾ ਹੈ ; ਕਿਉਂਕਿ ਉਸ ਦੀਆਂ ਭਾਵਨਾਵਾਂ , ਉਸ ਦੀਆਂ ਉਮੰਗਾਂ ਤੇ ਉਤਸ਼ਾਹ ਨੂੰ ਕਦੇ ਬਲ ਨਹੀਂ ਮਿਲਦਾ।ਉਹ ਨਿਰਾਸ਼ਾਵਾਦੀ ਮਨੁੱਖ ਬਣ ਜਾਂਦਾ। ਇਸ ਲਈ ਸਾਨੂੰ ਜ਼ਿੰਦਗੀ ਵਿੱਚ ਆਸ ਰੱਖਣੀ ਚਾਹੀਦੀ ਹੈ : ਖ਼ੁਸ਼ੀ ਦੀ , ਖੁਸ਼ਹਾਲੀ ਵੀ , ਚੰਗੇ ਦੀ ,ਚੰਗਾ ਸਮਾਂ ਆਉਣ ਦੀ।ਸਾਨੂੰ ਕਦੇ ਵੀ ਨਿਰਾਸ਼ਾ ਦੀ ਭੱਠੀ ਵਿੱਚ ਆਪਣੇ ਜੀਵਨ ਨੂੰ ਨਹੀਂ ਝੋਕ ਦੇਣਾ ਚਾਹੀਦਾ। ਆਸ ਨਾਲ ਹੀ ਜ਼ਿੰਦਗੀ ਹੈ। ਆਸ ਤੋਂ ਬਿਨਾਂ ਸਭ ਕੁਝ ਵਿਅਰਥ ਹੈ ; ਕਿਉਂਕਿ ਜਦ ਤੱਕ ਸਵਾਸ , ਤਦ ਤੱਕ ਆਸ…
ਮੈਡਮ ਰਜਨੀ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly