HOME ਆਰੀਆ ਸਮਾਜ ਦੇ 44ਵੇਂ ਸਾਲਾਨਾ ਪੰਜ ਦਿਨ ਚੱਲਣ ਵਾਲੇ ਉਤਸਵ ਦੇ ਤੀਸਰੇ...

ਆਰੀਆ ਸਮਾਜ ਦੇ 44ਵੇਂ ਸਾਲਾਨਾ ਪੰਜ ਦਿਨ ਚੱਲਣ ਵਾਲੇ ਉਤਸਵ ਦੇ ਤੀਸਰੇ ਦਿਨ ਵੇਦਾਂ ਦੀ ਦਿੱਤੀ ਜਾਣਕਾਰੀ

1
ਅਚਾਰੀਆ ਧੰਨ ਕੁਮਾਰ ਸ਼ਾਸ਼ਤਰੀ ਪ੍ਰਵਚਨ ਕਰਦੇ ਹੋਏ।

ਸਾਰੇ ਧਰਮ ਗ੍ਰੰਥ ਇਨਸਾਨੀਅਤ ਅਤੇ ਪ੍ਰੇਮ ਭਾਈਚਾਰੇ ਦਾ ਦਿੰਦੇ ਹਨ ਸੰਦੇਸ਼- ਅਚਾਰੀਆ ਧੰਨ ਕੁਮਾਰ ਸ਼ਾਸ਼ਤਰੀ

ਬੰਗਾ   (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਆਰੀਆ ਸਮਾਜ ਦੇ 150 ਸਾਲ ਪੂਰੇ ਹੋਣ ‘ਤੇ ਸਮਰਪਿਤ ਆਰੀਆ ਸਮਾਜ ਬੰਗਾ ਦਾ 44ਵਾਂ ਸਲਾਨਾ ਉਤਸਵ ਅਤੇ ਧਰਮ ਰਕਸ਼ਾ ਮਹਾਯੱਗ ਅਤੇ ਸਨਾਤਨ ਸੰਸਕ੍ਰਿਤੀ ਸੰਮੇਲਨ ਆਰੀਆ ਪ੍ਰਤੀਨਿਧੀ ਸਭਾ ਪੰਜਾਬ ਦੀ ਸਰਪ੍ਰਸਤੀ ਹੇਠ ਅਤੇ ਪੂਜਨੀਕ ਸ਼ਾਦੀ ਲਾਲ ਮਹਿੰਦਰੂ ਦੀ ਪ੍ਰੇਰਨਾ ਸਦਕਾ ਆਰੀਆ ਸਮਾਜ ਮੰਦਰ ਗੜ੍ਹਸ਼ੰਕਰ ਚੌਂਕ ਬੰਗਾ ਵਿਖੇ ਚੱਲਣ ਵਾਲੇ ਪੰਜ ਦਿਨਾਂ ਸਮਾਗਮ ਦੇ ਤੀਸਰੇ ਦਿਨ ਆਰੀਆ ਜਗਤ ਦੇ ਉੱਚ ਕੋਟੀ ਦੇ ਵਿਦਵਾਨ ਆਚਾਰੀਆ ਧਨਕੁਮਾਰ ਜੀ ਸ਼ਾਸਤਰੀ ਬਾਗਪਤ, ਯੂ.ਪੀ. ਵਾਲਿਆਂ ਨੇ ਵੇਦਾਂ ਵਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਸਾਰੇ ਧਰਮ ਗ੍ਰੰਥ ਆਪਸੀ ਭਾਈਚਾਰੇ, ਪ੍ਰੇਮ ਭਾਵਨਾ ਅਤੇ ਇਨਸਾਨੀਅਤ ਦਾ ਸੰਦੇਸ਼ ਦਿੰਦੇ ਹਨ ਜਿਸ ਦਿਨ ਸਾਡੇ ਅੰਦਰ ਪ੍ਰੇਮ ਪੈਦਾ ਹੋ ਗਿਆ ਸਭ ਆਪਣੇ ਲੱਗਣ ਲੱਗ ਪੈਣਗੇ। ਵੈਰ ਵਿਰੋਧ ਖਤਮ ਹੋ ਜਾਣਗੇ। ਇਸ ਲਈ ਮੇਰਾ ਮੇਰਾ ਨੂੰ ਤਿਆਗ ਕੇ ਤੇਰਾ ਤੇਰਾ ਕਹਿਣਾ ਸ਼ੁਰੂ ਕਰ ਦਿਉ, ਬੜੇ ਸੁਖੀ ਰਹੋਗੇ। ਇਸ ਮੌਕੇ ਪੰਡਿਤ ਸ਼ਾਮ ਲਾਲ ਆਰੀਆ ਨੇ ਸਭ ਦਾ ਧੰਨਵਾਦ ਕੀਤਾ ਤੇ ਸਭ ਨੂੰ ਆਰੀਆ ਸਮਾਜ ਨਾਲ ਜੁੜਨ ਦਾ ਸੰਦੇਸ਼ ਦਿੱਤਾ। ਇਸ ਮੌਕੇ ਪੰ. ਅਮਿਤ ਸ਼ਾਸਤਰੀ, ਆਰੀਆ ਮਹਾਪ੍ਰਚਾਰਕ, ਆਰੀਆ ਪ੍ਰਤੀਨਿਧੀ ਸਭਾ, ਪੰਜਾਬ ਅਤੇ ਪੰ. ਸੁਰੇਸ਼ ਸ਼ਾਸਤਰੀ ਆਰੀਆ, ਹਿਮਾਚਲ ਪ੍ਰਦੇਸ਼, ਭਜਨੋਪਦੇਸ਼ ਪੰ. ਸੁਖਪਾਲ ਆਰੀਆ, ਸਹਾਰਨਪੁਰ ਪ੍ਰਵਚਨਾਂ ਅਤੇ ਸ਼ਬਦਾਂ ਰਾਹੀਂ ਸੰਗਤਾਂ ਨਾਲ ਸਾਂਝ ਪਾਈ। ਇਸ ਮੌਕੇ ਵਿਜੇ ਕੁਮਾਰ ਸਿਆਲ, ਸਤਪਾਲ ਸੂਰੀ, ਵਿਨੋਦ ਸ਼ਰਮਾ, ਨਰਿੰਦਰ ਗੋਗਨਾ, ਅਸ਼ੋਕ ਕੁਮਾਰ ਸ਼ਰਮਾ, ਪ੍ਰਭਾਤ ਕਲਮੀ, ਸੰਜੀਵ ਮੋਹਣ, ਦਮਿਅੰਤ ਅਗਰਵਾਲ, ਰਾਮ ਭਰੋਸੇ, ਵੀ ਕੇ ਛਾਬੜਾ ਐਡਵੋਕੇਟ, ਡਾ. ਵੀ ਕੇ ਅਰੋੜਾ, ਪ੍ਰਵੀਨ ਗਾਂਧਾ, ਅਰੁਣਾ ਸ਼ਰਮਾ, ਸੁਸ਼ੀਲ ਕੁਮਾਰ, ਸੁਸ਼ਮਾ, ਦੀਪਿਕਾ ਅਰੋੜਾ ਆਦਿ ਹਾਜਰ ਸਨ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

 

Previous articleਸਤਨਾਮ ਸਿੰਘ ਜਲਵਾਹਾ ਜ਼ਿਲ੍ਹਾ ਆਬਜ਼ਰਵਰ ਨਿਯੁਕਤ ਆਮ ਆਦਮੀ ਪਾਰਟੀ ਨੇ ਦਿੱਤੀ ਵੱਡੀ ਜ਼ਿੰਮੇਵਾਰੀ
Next articleਪਿੰਡ ਭਾਰਟਾ ਵਿੱਚ ਸੰਤ ਮਾਹਨ ਦਾਸ ਜੀ ਦੀ ਬਰਸੀ ਤੇ ਕਰੀਮਪੁਰੀ ਸਾਹਿਬ ਜੀ ਪਹੁੰਚੇ