HOME ਵਾਤਾਵਰਣ ਦੀ ਸੰਭਾਲ ਲਈ ਅਰਵਿੰਦ ਨਗਰ ਵਿਕਾਸ ਕਮੇਟੀ ਅਤੇ ਅਲਾਇੰਸ ਕਲੱਬ ਦੇ...

ਵਾਤਾਵਰਣ ਦੀ ਸੰਭਾਲ ਲਈ ਅਰਵਿੰਦ ਨਗਰ ਵਿਕਾਸ ਕਮੇਟੀ ਅਤੇ ਅਲਾਇੰਸ ਕਲੱਬ ਦੇ ਸਹਿਯੋਗ ਨਾਲ ਅਰਵਿੰਦ ਨਗਰ ਵਿੱਚ 150 ਪੌਦੇ ਲਗਾਏ

5

ਕੋਟਕਪੂਰਾ    (ਸਮਾਜ ਵੀਕਲੀ)    (ਸ਼ਿਵਨਾਥ ) ਅੱਜ ਸਥਾਨਕ ਬਠਿੰਡਾ ਰੋਡ ਤੇ ਸਥਿਤ ਪੁੱਡਾ ਅਪਰੂਵਡ ਕਲੋਨੀ ਅਰਵਿੰਦ ਨਗਰ ਵਿੱਚ ਅਲਾਇੰਸ ਕਲੱਬ ਇੰਟਰਨੈਸ਼ਨਲ ਸਿਟੀ ਕੋਟਕਪੂਰਾ ਅਤੇ ਅਰਵਿੰਦ ਨਗਰ ਵਿਕਾਸ ਕਮੇਟੀ ( ਰਜਿ 🙂 ਕੋਟਕਪੂਰਾ ਦੇ ਪ੍ਰਧਾਨ ਸੰਤੋਖ ਸਿੰਘ ਚਾਨਾ, ਚੇਅਰਮੈਨ ਓਮ ਪ੍ਰਕਾਸ਼ ਗੋਇਲ ਅਤੇ ਅਲਾਇੰਸ ਕਲੱਬ ਇੰਟਰਨੈਸ਼ਨਲ ਸਿਟੀ ਕੋਟਕਪੂਰਾ ਦੇ ਮੁੱਖ ਅਹੁਦੇਦਾਰ ਚੰਦਰ ਪ੍ਰਕਾਸ਼ ਅਰੋੜਾ, ਮਨਦੀਪ ਸਿੰਘ ਸਰਾਂ , ਰਮੇਸ਼ ਆਹੂਜਾ ਅਤੇ ਰਾਜੇਸ਼ ਕੁਮਾਰ ਮਿੱਤਲ ਦੀ ਅਗਵਾਈ ਹੇਠ ਵਾਤਾਵਰਣ ਦੀ ਸੰਭਾਲ ਲਈ 150 ਵੱਖ ਵੱਖ ਕਿਸਮ ਦੇ ਛਾ ਦਾਰ ਅਤੇ ਫਲਦਾਰ ਪੌਦੇ ਲਗਾਏ ਗਏ। ਵੱਖ ਵੱਖ ਬੁਲਾਰਿਆ ਨੇ ਆਪਣੇ ਸੰਬੋਧਨ ਵਿੱਚ ਇਸ ਗੱਲ ਤੇ ਚਿੰਤਾ ਪ੍ਰਗਟ ਕੀਤੀ ਕਿ ਸਾਡੇ ਦੇਸ਼ ਵਿੱਚ ਦਿਨੋ ਦਿਨ ਵੱਧ ਰਹੇ ਪ੍ਰਦੂਸ਼ਣ ਕਾਰਨ ਸਾਡਾ ਸਾਰਿਆਂ ਦਾ ਜਿਉਣਾ ਦੁੱਭਰ ਕਰਕੇ ਰੱਖ ਦਿੱਤਾ ਹੈ। ਅਜਿਹੇ ਸਮੇਂ ਵਿੱਚ ਹਰਿਆ ਭਰਿਆ ਵਾਤਾਵਰਨ ਹੀ ਸਾਡੇ ਜੀਵਨ ਦੀ ਗਰੰਟੀ ਸਾਬਿਤ ਸਿੱਧ ਹੋ ਸਕਦਾ ਹੈ। ਸਮੂਹ ਆਗੂਆਂ ਨੇ ਕਿਹਾ ਕਿ ਸਿਰਫ ਪੌਦੇ ਲਗਾਉਣਾ ਹੀ ਸਾਡੀਆਂ ਸੰਸਥਾਵਾਂ ਦਾ ਮਕਸਦ ਨਹੀਂ ਹੈ, ਸਗੋਂ ਇਸ ਦਾ ਪਾਲਣ ਪੋਸ਼ਣ ਆਪਣੇ ਬੱਚਿਆਂ ਵਾਂਗ ਕਰਨਾ ਹੀ ਸਾਡੇ ਜੀਵਨ ਦੀ ਗਰੰਟੀ ਹੋ ਸਕਦਾ ਹੈ। ਸਾਡੀਆਂ ਦਿਨੋ ਦਿਨ ਵੱਧ ਰਹੀਆਂ ਬਿਮਾਰੀਆਂ ਤੋਂ ਮੁਕਤ ਕਰ ਸਕਦਾ ਹੈ। ਅਰਵਿੰਦ ਨਗਰ ਦੇ ਸਮੂਹ ਵਸਨੀਕਾਂ ਨੇ ਵਿਕਾਸ ਕਮੇਟੀ ਅਤੇ ਅਲਾਇੰਸ ਕਲੱਬ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਲੋਕ ਪੱਖੀ ਕਾਰਜ ਕਰਨ ਲਈ ਸਾਨੂੰ ਸਦਾ ਤਤਪਰ ਰਹਿਣਾ ਚਾਹੀਦਾ ਹੈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸੁਸਾਇਟੀ ਦੇ ਮੁੱਖ ਅਹੁਦੇਦਾਰ ਨਾਜ਼ਰ ਸਿੰਘ ਸਿੱਧੂ, ਰਜਿੰਦਰ ਥਾਪਰ, ਅਜਮੇਰ ਸਿੰਘ ਬਰਾੜ, ਰਜਿੰਦਰ ਸਿੰਘ ਬਰਾੜ, ਸੁਖਰਾਜ ਸਿੰਘ ਚਾਨਾ , ਪ੍ਰੋ:ਮਨਵਿੰਦਰ ਸਿੰਘ, ਨਵਦੀਪ ਸਿੰਘ ਚਾਨਾ , ਅਸ਼ੋਕ ਦਾਬੜਾ, ,ਹਰਵਿੰਦਰ ਸਿੰਘ ਵੈਂਸੀ, ਜਸਵਿੰਦਰ ਸਿੰਘ ਅਤੇ ਅਨਿਲ ਦਾਬੜਾ ਆਦਿ ਹਾਜ਼ਰ ਸਨ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਐਲ.ਬੀ.ਸੀ.ਟੀ. ਨੇ ਰੁੱਖ ਲਗਾਉ ਮੁਹਿੰਮ ਨੂੰ ਅੱਗੇ ਤੋਰਿਆ : ਢੋਸੀਵਾਲ
Next articleAn Ambedkarite Critique of Dera Culture in Punjab and Its Role in the Emancipation of Dalits