(ਸਮਾਜ ਵੀਕਲੀ)
ਮਨੁੱਖ ਦੀ ਸਭਿਅਤਾ ਦੇ ਇਤਿਹਾਸ ਵਿੱਚ ਕੁਝ ਚੀਜ਼ਾਂ ਦੀ ਕਾਢ ਨੇ ਮਨੁੱਖ ਦੇ ਰਹਿਣ ਸਹਿਣ ਦਾ ਤਰੀਕਾ ਹੀ ਬਦਲ ਦਿੱਤਾ,ਸੱਭ ਤੋਂ ਪਹਿਲਾਂ ਹਜ਼ਾਰਾਂ ਸਾਲ ਪਹਿਲਾਂ ਅੱਗ ਅਤੇ ਪਹੀਏ ਦੀ ਕਾਢ ਦਾ ਨਾਂ ਲਿਆ ਜਾਂਦਾ ਸੀ।ਇਸ ਤੋਂ ਬਾਅਦ ਉਦਯੋਗਿਕ ਕ੍ਰਾਂਤੀ ਯਾਨੀ ਮਸ਼ੀਨ ਯੁੱਗ ਦੀ ਤਸਵੀਰ ਵਿੱਚ ਵੱਡਾ ਬਦਲਾਅ ਆਇਆ ਹੈ।ਤਕਰੀਬਨ ਪੰਜ਼ਾਹ ਸਾਲ ਪਹਿਲਾਂ ਪੈਦਾ ਹੋਏ ਇੰਟਰਨੈਟ ਨੂੰ ਹੁਣ ਤੱਕ ਇਸ ਤਰ੍ਹਾਂ ਦੇਖਿਆ ਜਾ ਰਿਹਾ ਸੀ ਕਿ ਅਗਲੀਆਂ ਸਦੀਆਂ ਤੱਕ ਸ਼ਾਇਦ ਇਸ ਤੋਂ ਵੱਡੀ ਕੋਈ ਕਾਢ ਨਾ ਹੋਵੇ।ਪਰ ਸ਼ਾਇਦ ਤਕਨੀਕ ਦਾ ਸੱਭ ਤੋਂ ਵੱਡਾ ਗੁਣ ਇਹ ਹੈ ਕਿ ਇਹ ਸਾਡੀਆਂ ਲੋੜਾਂ ਅਨੁਸਾਰ ਬਦਲਦੀ ਹੈ।ਇੰਟਰਨੈਟ ਦੇ ਮੌਜੂਦਾ ਦੌਰ ਵਿੱਚ ਇਹ ਬਦਲਾਅ ਬਹੁਤ ਤੇਜ਼ੀ ਨਾਲ ਹੋ ਰਹੇ ਹਨ।
ਇਸ ਦੀਆਂ ਸੱਭ ਤੋਂ ਤੇਜ਼ ਉਦਾਹਰਣਾਂ ‘ਚੈਟਜੀਪੀਟੀ’ਨਾਮਕ ਦੋ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਪਲੇਟਫ਼ਾਰਮ ਹਨ ਅਤੇ ਜਲਦੀ ਹੀ ਅਲਫ਼ਾਬੇਟ (ਗੁਗਲ) ਦੁਆਰਾ‘ਬਾਰਡ’ਨਾਮਕ,ਨਾਮ ਨੇ ਪੂਰੀ ਦੁਨੀਆ ਵਿੱਚ ਹਲਚਲ ਮਚਾ ਰੱਖੀ ਹੈ।ਉਨਾਂ ਤੋਂ ਪੈਦਾ ਹੋਈ ਸੰਵੇਦਨਾ ਦਾ ਇਕ ਸਿਰਾ ਇਸ ਤੱਥ ਨਾਲ ਜੁੜਿਆ ਹੋਇਆ ਹੈ ਕਿ ਹੁਣ ਮੌਲਿਕਤਾ ਦਾ ਕੀ ਮੁੱਲ ਰਹਿ ਜਾਏਗਾ,ਕਿਉਕਿ ਇਨਾਂ ਦੇ ਕਾਰਨ ਨਕਲ ਕਰਨਾ ਆਸਾਨ ਅਤੇ ਫੜਨਾ ਔਖਾ ਹੋ ਗਿਆ ਹੈ।ਦੂਜੇ ਪਾਸੇ ਇਹ ਚਿੰਤਾਂ ਹੈ ਕਿ ਤਕਨਾਲੌਜ਼ੀ (ਨਕਲੀ ਬੁੱਧੀ) ਮਨੁੱਖਾ ਤੇ ਹਾਵੀ ਹੋ ਸਕਦੀ ਹੈ ਜਾਂ ਨਕਲੀ ਬੁੱਧੀ ਨਾਲ ਲੈਸ ਮਸ਼ੀਨਾਂ ਸਾਨੂੰ ਆਪਣਾ ਗੁਲਾਮ ਬਣਾ ਸਕਦੀਆਂ ਹਨ।
ਇਨਾਂ ਚਿੰਤਾਵਾਂ ਦਾ ਤਤਕਾਲ ਸੰਦਰਭ ਇੱਕ ਚੈਟਬੋਟ (ਇਕ ਕਿਸਮ ਦਾ ਨਕਲੀ ਬੁੱਧੀ ਵਾਲਾ ਰੋਬੋਟ)ਹੈ ਜਿਸ ਨੂੰ ਚੈਟਜੀਪੀਟੀ ਕਿਹਾ ਜਾਂਦਾ ਹੈ ਜਿਸ ਨੂੰ ਸੈਨ ਫਰਾਂਸਿਸਕੋ-ਅਧਾਰਤ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਰਿਸਰਚ ਕੰਪਨੀ ਓਪਨਏਆਈ ਦੁਆਰਾ ਵਿਕਸਿਤ ਕੀਤਾ ਗਿਆ ਸੀ,ਜੋ ਲੱਗਭਗ ਤਿੰਨ ਮਹੀਨੇ ਪਹਿਲਾਂ 30 ਨਵੰਬਰ 2022 ਨੂੰ ਸ਼ੁਰੂਆਤੀ ਰੂਪ (ਪ੍ਰੋਟੋਟਾਈਪ ਵਜੋਂ)ਵਿੱਚ ਪੇਸ਼ ਕੀਤਾ ਗਿਆ ਸੀ ਇਸ ਦਾ ਉਦੇਸ਼ ‘ਸਰਚ ਇੰਜਣ ਗੁੂਗਲ ਤੋਂ ਪਰੇ’ਪੁੱਛੇ ਗਏ ਸਵਾਲਾਂ ਦੇ ਅਸਲ ਹੱਲ ਪ੍ਰਦਾਨ ਕਰਨਾ ਹੈ।ਇਸ ਦੇ ਬਹੁਤ ਸਾਰੇ ਫਾਇਦਿਆਂ ਵਿੱਚੋਂ ਇੱਕ ਇਹ ਹੈ ਕਿ ਇਹ ਸਵਾਲਾਂ ਦੇ ਜਵਾਬ ਇਕ ਨਵੀ ਸ਼ੈਲੀ ਵਿੱਚ ਅਤੇ ਹਰ ਵਾਰ ਵਧੇਰੇ ਵਿਸਤਾਰ ਵਿੱਚ ਦਿੰਦਾ ਹੈ,ਉਹਨਾਂ ਨੂੰ ਅਸਲੀ ਜਾਪਦਾ ਹੈ ਅਤੇ ਜਿਵੇਂ ਕਿ ਉਹਨਾਂ ਨੂੰ ਵੱਖੋ-ਵੱਖਰੇ ਲੋਕਾਂ ਦੁਆਰਾ ਪੁੱਛਿਆ ਗਿਆ ਸੀ। ਅਸਲ ਵਿੱਚ ਇਟਰਨੈਟ ਆਦਿ ਤੋਂ ਲਏ ਗਏ ਡਾਟੇ ਦੀ ਵੱਡੀ ਮਾਤਰਾ ਨਾਲ ਸਿਖਲਾਈ ਦਿੱਤੀ ਗਈ ਹੈ।ਚੈਟਜੀਪੀਟੀ ਦੀ ਤਾਕਤ ਮਨੁੱਖੀ ਸ਼ੈਲੀ ਵਿੱਚ ਸਿੱਖਣਾ ਅਤੇ ਵਿਕਸਤ ਕਰਨਾ ਹੈ।ਜਦੋਂ ਕੋਈ ਸਵਾਲ ਪੁੱਛਿਆ ਜਾਂਦਾ ਹੈ ਤਾਂ ਇਨਸਾਨ ਕੀ ਉਮੀਦ ਕਰਦੇ ਹਨ,ਇਸ ਦਾ ਜਵਾਬ ਦੇਣ ਲਈ ਇਸ ਨੂੰ ਸਿਖਲਾਈ ਦਿੱਤੀ ਗਈ ਹੈ।
ਇੰਨਾਂ ਹੀ ਨਹੀ,ਚੈਟਜੀਪੀਟੀ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਸਮਰੱਥਾ ਨਾਲ ਲੈਸ ਇਕ ਆਮ ਰੋਬੋਟ ਤੋਂ ਇਕ ਤਰਾਂ ਵਿੱਚ ਵੱਖਰਾ ਹੈ ਕਿ ਇਹ ਪੁੱਛੇ ਗਏ ਸਵਾਲਾਂ ਵਿੱਚ ਮਨੁੱਖੀ ਇਰਾਦੇ ਨੂੰ ਸਮਝਦਾ ਹੈ ਅਤੇ ਅਸਲੀਅਤ ਦੇ ਨੇੜ-ਤੇੜੇ ਜਵਾਬ ਦਿੰਦਾ ਹੈ।ਇਹ ਜਵਾਬ ਲੇਖ ਵਰਗੀ ਸਮੱਗਰੀ ਦੇ ਰੂਪ ਵਿੱਚ ਹੋ ਸਕਦੇ ਹਨ,ਨਾ ਕਿ ਗੁੂਗਲ ਦੇ ਜਵਾਬ ਵਿੱਚ ਸੁਝਾਏ ਗਏ ਕਈ ਵੈਬਸਾਈਟਾਂ ਵਾਂਗ,ਕੁਝ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ,ਚੈਟਜੀਪੀਟੀ ਜਵਾਬੀ ਸਵਾਲ ਖੜ੍ਹੇ ਕਰ ਸਕਦਾ ਹੈ ਅਤੇ ਸਵਾਲ ਦੇ ਕੁਝ ਹਿੱਸਿਆਂ ਨੂੰ ਵੀ ਹਟਾ ਸਕਦਾ ਹੈ ਜੋ ਇਸ ਨੂੰ ਸਮਝ ਨਹੀ ਆਉਦਾ।ਕੁਝ ਮਾਮਲਿਆਂ ਵਿੱਚ ਚੈਟਜੀਪੀਟੀ ਗਲਤ ਜਾਂ ਅਧੂਰੇ ਤੱਥ ਪ੍ਰਦਾਨ ਕਰਦਾ ਹੈ।ਇਸ ਦਾ ਕਾਰਨ ਇਹ ਹੈ ਕਿ ਫ਼ਿਲਹਾਲ ਮਾਰਚ 2022 ਤੱਕ ਦੀ ਜਾਣਕਾਰੀ ਦੇ ਆਧਾਰ ‘ਤੇ ਡਾਟਾ ਭਰਿਆ ਗਿਆ ਹੈ।ਇਸ ਵਿੱਚ ਨਵਾ ਡਾਟਾ ਦਾਖਲ ਕਰਨ ਦੀ ਪ੍ਰਕਿਰਿਆ ਇਕ ਤਰ੍ਹਾਂ ਨਾਲ ਚੈਟਬੋਟ ਦੀ ਸਿਖਲਾਈ ਹੈ।
ਹਾਲਾਂਕਿ,ਗੂਗਲ ਆਦਿ ਵਰਗੇ ਖੋਜ ਇੰਜਣ ਲੰਬੇ ਸਮੇਂ ਤੋਂ ਨਕਲੀ ਬੁੱਧੀ ‘ਤੇ ਆਧਾਰਤ ਕੀਵਰਡਸ,ਉਤਸੁਕਤਾਵਾਂ ਅਤੇ ਪ੍ਰਸ਼ਨਾਂ ਨੂੰ ਆਪਣੇ ਤਰੀਕੇ ਨਾਲ ਹੱਲ ਕਰ ਰਹੇ ਹਨ।ਪਰ ਗੂਗਲ ਤੋਂ ਜਾਣਕਾਰੀ ਦੀ ਇਕ ਵੱਡੀ ਸੀਮਾ ਇਹ ਸੀ ਕਿ ਉਹ ਆਧਾਰ ‘ਤੇ ਅਸਲੀ ਨਹੀ ਕਿਹਾ ਜਾ ਸਕਦਾ।ਉਹ ਇਕੋ ਜਿਹੇ ਹਨ,ਇਸ ਲਈ ਜੇਕਰ ਚਾਰ ਲੋਕ ਇਕੋ ਸਵਾਲ ਨੂੰ ਗੂਗਲ ਕਰਦੇ ਹਨ ਤਾਂ ਉਹ ਇਕੋ ਜਿਹੇ ਹੁੰਦੇ ਫ਼ੜੇ ਜਾ ਸਕਦੇ ਹਨ।ਨਾਲ ਹੀ ਅਨੁਵਾਦ ਦੇ ਮਾਮਲੇ ਵਿੱਚ, ‘ਗੂਗਲ ਟ੍ਰਾਸਲੇਟ’ਕਿਸੇ ਭਾਂਸ਼ਾਂ ਦੇ ਡੂੰਘੇ ਅਰਥਾਂ ਦਾ ਅੰਦਾਜ਼ਾਂ ਲਗਾਉਣ ਦੇ ਯੋਗ ਨਹੀ ਹੈ।ਚੈਟਜੀਪੀਟੀ ਵਿੱਚ ਇਨਾਂ ਸਮੱਸਿਆਵਾਂ ਨੂੰ ਦੂਰ ਕਰਨ ਦੀ ਹਰ ਕੋਸ਼ਿਸ਼ ਕੀਤੀ ਗਈ ਹੈ।
ਇਸ ਦੀ ਤਰੀਫ਼ ਕਰਦੇ ਹੋਏ ਜੀਮੇਲ ਦੇ ਪਿਤਾ ਪਾਲ ਬੁਸ਼ਿਟ ਨੇ ਕਿਹਾ ਹੈ ਕਿ ਇਹ ਗੂਗਲ ਦੀ ਹੋਂਦ ਲਈ ਸੱਭ ਤੋਂ ਵੱਡਾ ਖਤਰਾ ਹੈ।ਪਾਲ ਨੇ ਕਿਹਾ ਸੀ ਕਿ ਆਰਟੀਫ਼ੀਸ਼ੀਅਲ ਇੰਟੈਲੀਜੈਸ ‘ਤੇ ਅਧਾਰਿਤ ਚੈਟਜੀਪੀਟੀ ਸਰਚ ਇੰਜਣ ਦੇ ‘ਨਤੀਜਾ ਪੇਜ਼’ਨੂੰ ਖਤਮ ਕਰ ਦੇਵੇਗਾ।ਚੈਟਜੀਪੀਟੀ ਦਾ ਦਾਅਵਾ ਹੈ ਕਿ ਲੇਖਣ,ਪੱਤਰਕਾਰੀ,ਸੂਚਨਾ ਟੈਕਨਾਲੌਜੀ ਸਮੇਤ ਦਰਜਨਾਂ ਨੌਕਰੀਆਂ ਖਤਮ ਹੋ ਗਈਆਂ ਹਨ ਅਤੇ ਸਕੂਲਾਂ ਕਾਲਜ਼ਾਂ ਵਿੱਚ ਲੇਖ,ਕਵਿਤਾਵਾਂ,ਖੋਜ ਪੱਤਰ ਕਿਤਾਬਾਂ ਆਦਿ ਵਿੱਚ ਵਿਦਿਆਰਥੀਆਂ ਦੀ ਮੌਲਿਕਤਾ ਨੂੰ ਗ੍ਰਹਿਣ ਲੱਗਣ ਦਾ ਦਾਅਵਾ ਕੀਤਾ ਜਾ ਰਿਹਾ ਹੈ।ਮਤਲਬ ਕਿ ਵਿਗਿਆਨ ਦੀ ਇਕ ਪ੍ਰਾਪਤੀ,ਇਸ ਨੂੰ ਅਸਲ ਵਿੱਚ ਇਕ ਕ੍ਰਾਂਤੀ ਮੰਨਿਆ ਜਾਣਾ ਚਾਹੀਦਾ ਹੈ,ਸੰਸਾਰ ਇਸ ਨੂੰ ਲੈ ਕੇ ਇੰਨਾ ਭੈਭੀਤ ਹੋ ਗਿਆ ਹੈ ਕਿ ਇਸ ‘ਤੇ ਪਾਬੰਧੀ ਲਗਾਉਣ ਦੇ ਤਰੀਕੇ ਲੱਭੇ ਜਾ ਰਹੇ ਹਨ।
ਅਮਰੀਕਾਂ ਦੀਆਂ ਯੂਨੀਵਰਸਿਟੀਆਂ ਨੇ ਚੈਟਜੀਪੀਟੀ ਦੀ ਵਰਤੋਂ ‘ਤੇ ਪਾਬੰਧੀ ਲਗਾ ਦਿੱਤੀ ਹੈ।ਨਿਊਯਾਰਕ ਅਤੇ ਸੀਏਟਲ ਦੀਆਂ ਕੁਝ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ,ਵਿਦਿਆਰਥੀ ਸਰਵਰ ਨਾਲ ਜੁੜੇ ਆਪਣੇ ਸਮਾਰਟ ਫੋਨਾਂ ਅਤੇ ਲੈਪਟਾਪਾਂ ਅਤੇ ਕੰਪਿਊਟਰਾਂ ‘ਤੇ ਚੈਟਜੀਪੀਟੀ ਖੋਲਣ ਵਿੱਚ ਅਸਮਰਥ ਹਨ।ਹਾਲਾਂਕਿ ਇੱਥੇ ਚੈਟਜੀਪੀਟੀ ਦੀ ਚੁਣੌਤੀ ਨੂੰ ਦੇਖਦੇ ਹੋਏ ਗੂਗਲ ਨੇ ‘ਬਾਰਡ’ਨਾਂ ਦਾ ਚੈਟਬੋਟ ਵੀ ਸ਼ੁਰੂ ਕੀਤਾ ਹੈ।ਪਰ ਸ਼ੁਰੂਆਤੀ ਦਿਨਾਂ ਵਿੱਚ ਹੀ ਜੇਮਸ ਵੈਬ ਟੈਲੀਸਕੋਪ ਨਾਲ ਜੁੜੇ ਇਕ ਸਵਾਲ ਦੇ ਜਵਾਬ ਕਾਰਨ ਗੂਗਲ ਨੂੰ ਮੁਆਫ਼ੀ ਮੰਗਣੀ ਪਈ,ਜਿਸ ਕਾਰਨ ਇਸ ਦੇ ਸ਼ੇਅਰਾਂ ਦੀਆਂ ਕੀਮਤਾਂ ਇਕ ਦਿਨ ਵਿੱਚ ਅੱਠ ਫ਼ੀਸਦੀ ਤੱਕ ਗਿਰਾਵਟ ਆ ਗਈ। ਇਸ ਲਈ ਇਹ ਸੱਚ ਹੈ ਕਿ ਗੂਗਲ ਖੁੱਦ ਇਹਨਾਂ ਚੁਣੌਤੀਆਂ ਤੋਂ ਕਾਫ਼ੀ ਜਾਣੂ ਹੈ।ਗੂਗਲ ਨੇ ਦੋ ਸਾਲ ਪਹਿਲਾਂ ਇਕ ਇੰਟਰਵਿਊ ਵਿੱਚ ਕਿਹਾ ਸੀ ਕਿ ਅਗਲੇ 25 ਸਾਲਾਂ ਵਿੱਚ ਦੋ ਚੀਜ਼ਾਂ ਕ੍ਰਾਂਤੀ ਕਰਨ ਜਾ ਰਹੀਆਂ ਹਨ।ਪਹਿਲਾ ਆਰਟੀਫ਼ੀਸ਼ੀਅਲ ਇੰਟੈਲੀਜੈਸ ਅਤੇ ਦੂਜਾ ਕੁਆਂਟਮ ਕੰਪਿਊਟਰ ਹੈ।
ਏਆਈ ਦੇ ਪ੍ਰਭਾਵ ਅਤੇ ਮਨੁੱਖਾਂ ਉਤੇ ਮਸ਼ੀਨਾਂ ਦੇ ਹਾਵੀ ਹੋਣ ਕਾਰਨ ਨੌਕਰੀਆਂ ਦੇ ਖੁੱਸਣ ਦਾ ਵੀ ਇਕ ਗੰਭੀਰ ਸਵਾਲ ਹੈ।ਵੀਹ ਪੱਚੀ ਸਾਲ ਪਹਿਲਾਂ,ਇਹ ਦਾਅਵਾ ਕੀਤਾ ਗਿਆ ਸੀ ਕਿ ਕੰਪਿਊਟਰ ਇੰਟਰਨੈਟ ਦਾ ਪਸਾਰ ਅਤੇ ਗੂਗਲ ਸਰਚ ਇੰਜਣ ਵਰਗੀਆਂ ਕਾਢਾਂ ਮੌਲਿਕਤਾ ਨੂੰ ਖਤਮ ਕਰ ਦੇਣਗੀਆਂ ਅਤੇ ਬਹੁਤ ਸਾਰੀਆਂ ਨੌਕਰੀਆਂ ਦੇ ਲਈ ਕਾਲ ਬਣ ਜਾਣਗੀਆਂ।ਪਰ ਵਿਗਿਆਨ ਦੀ ਇਸ ਤਰੱਕੀ ਨੂੰ ਕੋਸਣ ਦੀ ਕੋਸ਼ਿਸ਼ ਕਰਨ ਵਾਲਿਆਂ ਨੇ ਦੇਖਿਆ ਹੈ ਕਿ ਇਨਾਂ ਵਿਗਿਆਨਕ ਕਾਢਾਂ ਅਤੇ ਕ੍ਰਾਂਤੀਆਂ ਦੇ ਬਲ ‘ਤੇ ਕੰਮ ਆਸਾਨ ਹੋ ਗਿਆ ਹੈ ਅਤੇ ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ।ਇਹੀ ਕਾਰਨ ਹੈ ਕਿ ਚੈਟਜੀਪੀਟੀ ਦੀ ਕਾਢ ਬਾਰੇ ਬਹੁਤ ਜਿਆਦਾ ਡਰਨਾ ਉਚਿਤ ਨਹੀ ਜਾਪਦਾ।
ਅੱਜ ਦੁਨੀਆਂ ਭਰ ਦੀਆਂ ਮਸ਼ੀਨਾਂ ਸਾਡੇ ਆਲੇ-ਦੁਆਲੇ ਮੌਜੂਦ ਹਨ,ਜੋ ਏਆਈ ਦੇ ਕਾਰਨ ਬਹੁਤ ਸਾਰੇ ਗੂੰਝਲਦਾਰ ਕੰਮ ਸਿੱਖ ਕੇ ਮਨੁੱਖਾਂ ‘ਤੇ ਆਪਣੀ ਉਤਮਤਾ ਸਾਬਤ ਕਰ ਰਹੀਆਂ ਹਨ।ਪਰ ਕਿਸੇ ਵੀ ਕੰਪਿਊਟਰਾਈਜ਼ਡ ਕੰਮ ਵਿੱਚ ਮਸ਼ੀਨ ਨੂੰ ਪਛਾੜਨਾ ਇੰਨਾਂ ਖਤਰਨਾਕ ਨਹੀ ਮੰਨਿਆ ਜਾਂਦਾ ਸੀ,ਜਿਸ ਨਾਲ ਮਨੁੱਖ ਮਸ਼ੀਨ ਦੇ ਸਾਹਮਣੇ ਬੌਣਾ ਸਾਬਤ ਹੁੰਦਾ ਸੀ।ਅਸਲ ਵਿੱਚ ਖਤਰਾ ਨੌਕਰੀਆਂ ਦਾ ਹੈ। ਇਸ ਦਾ ਇਕ ਤੱਥ ਇਹ ਵੀ ਹੈ ਕਿ ਵੱਧਦੀ ਲੇਬਰ ਲਾਗਤ ਦੇ ਮੱਦੇਨਜ਼ਰ ਦੁਨੀਆਂ ਭਰ ਦੀਆਂ ਬਹੁਤ ਸਾਰੀਆਂ ਕੰਪਨੀਆ ਰੋਬੋਟ ਅਤੇ ਏਆਈ ਨਾਲ ਲੈਸ ਮਸ਼ੀਨਾਂ ਅਤੇ ਕੰਪਿਊਟਰਾਂ ਨੂੰ ਬਹੁਤ ਸਾਰਾ ਉਤਪਦਨ ਦਾ ਕੰਮ ਸੌਪ ਰਹੀਆਂ ਹਨ,ਜਿਸ ਨਾਲ ਕੰਮ ਵਾਲੀਆਂ ਮਸ਼ੀਨਾਂ ਦੇ ਸਫਾਇਆ ਹੋਣ ਦਾ ਖਤਰਾ ਵਿਗਿਆਨੀ ਸਟੀਫਲਨ,ਮਸ਼ਹੂਰ ਕਾਰੋਬਾਰੀ ਐਲੋਨ ਮਸਕ ਮਾਈਕ੍ਰੋਸਾਫ਼ਟ ਦੇ ਮਾਲਕ ਬਿਲ ਗੇਟਸ ਨੇ ਵੀ ਕਿਹਾ ਕਿ ਭਵਿੱਖ ਵਿੱਚ ਫੈਕਟਰੀਆਂ,ਘਰਾਂ ਅਤੇ ਦਫ਼ਤਰਾਂ ਵਿੱਚ ਕਰਨ ਵਾਲੇ ਮਨੁੱਖਾਂ ਨੂੰ ਮਸ਼ੀਨਾਂ ਦੁਆਰਾ ਚੁਣੋਤੀ ਦਿੱਤੀ ਜਾ ਸਕਦੀ ਹੈ।
ਇਹ ਕੋਈ ਬਿੰਨਾਂ ਕਾਰਨ ਦੇ ਨਹੀ ਹੈ ਕਿ ਮਾਈਕ੍ਰੋਸਾਫ਼ਟ ਵਰਗੀਆਂ ਕੰਪਨੀਆਂ ਅਤੇ ਐਲੋਨ ਮਸਕ ਵਰਗੇ ਕਾਰੋਬਾਰੀ ਖੁੱਲੇ ਪ੍ਰੋਜੈਕਟਾਂ ਵਿੱਚ ਬਹੁਤ ਸਾਰਾ ਪੈਸਾ ਨਿਵੇਸ਼ ਕਰਨਾ ਜਾਰੀ ਰੱਖਿਆ ਹੋਇਆ ਹੈ,ਜੋ ਇਹ ਮਸ਼ੀਨਾਂ ਬਣਾਉਣਗੇ ਸਪੱਸ਼ਟ ਹੈ ਕਿ ਜੇਕਰ ਮਨੁੱਖ ਆਪਣੇ ਆਪ ਮਸ਼ੀਨ ਤੋਂ ਵੱਧ ਬੁੱਧੀਮਾਨ ਸਮਝਦਾ ਜਾਂ ਸਾਬਤ ਕਰਦਾ ਹੈ ਤਾਂ ਉਸ ਦੇ ਹੱਥ ਵਿੱਚਲਾ ਕੰਮ ਖੋਹ ਹੋਣ ਵਾਲਾ ਹੈ।
ਪੇਸ਼ਕਸ਼:-ਅਮਰਜੀਤ ਚੰਦਰ 9417600014