ਆਰਟ ਆਫ ਲਿਵਿੰਗ ਵੱਲੋਂ ਹੜ੍ਹ ਪ੍ਰਭਾਵਿਤ  ਖੇਤਰਾਂ ਲਈ ਰਾਹਤ ਸਮੱਗਰੀ ਰਵਾਨਾ 

ਮੁਸ਼ਕਿਲ ਦੌਰ ਵਿੱਚ ਵੱਧ ਚੜ੍ਹ ਕੇ ਅੱਗੇ ਆਉਣ ਦੀ ਲੋੜ_ ਮਨਪ੍ਰੀਤ ਲੂੰਬਾ
  ਫਰੀਦਕੋਟ/ਭਲੂਰ 16 ਜੁਲਾਈ (ਬੇਅੰਤ ਗਿੱਲ)-ਵਿਸਵ ਪ੍ਰਸਿੱਧ ਆਰਟ ਆਫ ਲਿਵਿੰਗ ਸੰਸਥਾ ਦੇ ਮੈਂਬਰ  ਹਮੇਸ਼ਾ ਲੋਕ ਕਲਿਆਣ ਦੇ ਕਾਰਜਾਂ ਵਿੱਚ ਤਿਆਰ ਬਰ ਤਿਆਰ ਰਹਿੰਦੇ ਹਨ। ਦੇਸ ਭਰ ’ਚ ਹੜ੍ਹਾਂ ਦੇ ਮਾੜੂ ਪ੍ਰਭਾਵ ਨੂੰ ਦੇਖਦੇ ਹੋਏ ਆਰਟ ਆਫ ਲਿਵਿੰਗ ਵੱਲੋਂ ਰਾਹਤ ਸਮੱਗਰੀ ਦੀ ਪਹਿਲੀ ਖੇਪ ਫਰੀਦਕੋਟ ਤੋਂ ਰਵਾਨਾ ਕੀਤੀ ਗਈ ।ਸੰਸਥਾ ਦੀ ਅਗਵਾਈ ਕਰ ਰਹੇ ਮਨਪ੍ਰੀਤ ਸਿੰਘ ਲੂੰਬਾ ਖੁਦ ਸਤਲੁਜ ਦੇ ਲਾਗਲੇ ਪਿੰਡਾਂ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਲਈ ਜ਼ਰੂਰਤ ਦਾ ਸਮਾਨ ਲੈ ਕੇ ਜਾਣਗੇ।ਸਮਾਨ ‘ਚ ਲੋੜੀਂਦੀਆਂ ਵਸਤਾਂ ਦਵਾਈਆਂ,ਪਾਣੀ,ਖੰਡ,ਚਾਹ ਪੱਤੀ,ਬਿਸਕੁਟ,ਰਸ,ਮੱਛਰਦਾਨੀਆਂ ਮੋਮਬੱਤੀਆਂ,ਸੈਨਟਰੀ ਪੈਡ, ਆਦਿ ਸ਼ਾਮਿਲ ਹਨ ।
ਮਨਪ੍ਰੀਤ ਲੂੰਬਾ ਨੇ ਦੱਸਿਆ ਕਿ ਮਨੁੱਖਤਾ ਦੀ ਭਲਾਈ ਲਈ ਸੰਸਥਾ ਹਮੇਸ਼ਾ ਮੋਹਰੀ ਰਹੀ ਹੈ। ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਫਸੇ ਲੋਕਾਂ ਨੂੰ ਸਾਡੇ ਵੱਲੋਂ ਰਾਹਤ ਦੀ ਉਮੀਦ ਹੈ। ਹਰ ਇਨਸਾਨ ਨੂੰ ਕੁਦਰਤੀ ਆਫ਼ਤ ਦੇ ਮੁਸ਼ਕਿਲ ਦੌਰ ’ਚ ਵੱਧ ਚੜ੍ਹ ਕੇ ਮੱਦਦ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ  ਦੱਸਿਆ ਕਿ ਆਪਣਾ ਘਰ ਬਾਰ ਛੱਡ ਕੇ ਕੈਂਪਾਂ ਵਿੱਚ ਬੈਠੇ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਲਈ ਕੈਂਪਾਂ ’ਚ ਟਰੋਮਾ ਰਿਲੀਫ ਪ੍ਰੋਗਰਾਮ ਵੀ ਚਲਾਏ ਜਾਣਗੇ । ਗੁਰੂਦੇਵ ਸ੍ਰੀ ਰਵੀ ਸੰਕਰ ਦੇ ਅਸ਼ੀਰਵਾਦ ਨਾਲ ਗੁਰੂ ਪੂਜਾ ਤੋਂ ਬਾਦ ਰਾਹਤ ਸਮੱਗਰੀ ਨੂੰ ਰਵਾਨਾ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਇਸਾਪੁਰ ਸੜਕ ਤੇ ਢਾਬੀ ਵਾਲੇ ਚੋਅ ਤੇ ਬਣੇਗੀ ਉੱਚੀ ਪੁਲੀ, ਨਹੀਂ ਵਾਪਰੇਗਾ ਹਾਦਸਾ- ਕੁਲਜੀਤ ਰੰਧਾਵਾ
Next articleਬਹੁਤ ਜ਼ਰੂਰੀ ਹੈ ਕਿ ਖੇਤਾਂ ਦੇ ਨਿਰੀਖਣ ਕਰਨ ਦੇ ਤੁਰੰਤ ਕਿਸਾਨਾਂ ਦੀਆਂ ਜੇਬਾਂ ਵਿਚ ਪੈਸਾ ਵੀ ਪਵੇ