ਹੰਕਾਰ

ਸਤਨਾਮ ਢਿਲੋੰ ਮਾੰਗੇਵਾਲੀਆ

(ਸਮਾਜ ਵੀਕਲੀ)

ਪੰਜਾਂ ਵਿਕਾਰਾਂ ਵਿੱਚੋ ਇੱਕ ਹੰਕਾਰ ਆਉਦਾ ਹੈ , ਵਿਕਾਰ ਪੰਜੇ ਹੀ ਗੁਰਬਾਣੀ ਨੇ ਮਾੜੇ ਦੱਸੇ ਹਨ ਕਾਮ, ਕਰੋਧ,ਲੋਭ,ਮੋਹ,ਹੰਕਾਰ ਇਹ ਪੰਜੇ ਮਨੁੱਖ ਨੂੰ ਗਾਲ ਦਿੰਦੇ ਨੇ ,ਪਰ ਹੰਕਾਰੀ ਮਨੁੱਖ ਆਪਣੇ ਆਪ ਨੂੰ ਸਭ ਨਾਲੋ ਉੱਪਰ ਸਮਝਦਾ ਹੈ , ਚਾਰ ਵੇਦਾ ਦਾ ਗਿਆਤਾ ਰਾਵਣ ਇੱਕੋ ਗਲਤੀ ਨਾਲ ਹੀ ਸਭ ਕੁੱਝ ਗਵਾ ਬੈਠਾ ਸੀਤਾ ਅਪਰਨ ਕਰਕੇ ਦੁਸਮਣੀ ਮੁੱਲ ਲੈ ਲਈ ਸਰੂਪਨੱਖਾ ਨੇ ਜਦੋ ਰਾਮ ਨੂੰ ਦੇਖਿਆ ਉਸ ਉਪਰ ਮੋਹਿਤ ਹੋ ਗਈ ਅਤੇ ਉਸਨੂੰ ਵਿਆਹ ਕਰਾਉਣ ਲਈ ਆਖਿਆ ਉਸਨੇ ਆਖਿਆ ਮੈ ਵਿਆਹਿਆ ਹਾਂ, ਮੇਰਾ ਭਰਾ ਲਕਸ਼ਮਣ ਕੁਆਰਾ ਹੈ , ਉਸਨੇ ਆਖਿਆ ਇਹ ਵੀ ਖੂਬਸੂਰਤ ਹੈ ਰਾਮ ਨੇ ਆਖਿਆ ਆ ਤੈਨੂੰ ਮੈਂ ਆਪਣੀ ਪੱਤਨੀ ਸੀਤਾ ਨੂੰ ਮਿਲਾਵਾਂ ਸਰੂਪਨੱਖਾ ਨੇ ਆਖਿਆ ਇਹ ਬਦਸੂਰਤ ਔਰਤ ਤੇਰੀ ਪੱਤਨੀ ਹੈ ?

ਸੀਤਾ ਅਤੇ ਸਰੂਪਨੱਖਾ ਆਪਸ ਵਿੱਚ ਲੜਨ ਲੱਗ ਪਈਆਂ ਤਾ ਲਕਸ਼ਮਣ ਨੇ ਸਰੂਪਨੱਖਾ ਦਾ ਨੱਕ ਅਤੇ ਕੰਨ ਵੱਡ ਦਿੱਤਾ ਰਾਵਣ ਵੀ ਰਾਜਾ ਸੀ ਸੋਨੇ ਦੀ ਲੰਕਾ ਦਾ ਮਾਲਕ ਸੀ , ਅੱਜਕੱਲ ਜੇਕਰ ਅੱਧੇ ਤੋਲੇ ਦੀ ਵੀ ਮੁੰਦੀ ਪਾਈ ਹੋਵੇ ਉਹ ਨਹੀ ਮਾਣ ਉਸਦੀ ਤਾ ਲੰਕਾ ਸੋਨੇ ਦੀ ਸੀ ਉਸ ਵਕਤ ਉਸਦੇ ਘਰ ਦੇ ਚੁੱਲੇ ਵੀ ਸੂਰਜ ਦੀ ਰੋਸ਼ਨੀ ਨਾਲ ਚੱਲਦੇ ਸਨ ,ਫਿਰ ਹੰਕਾਰੀ ਕਿਉ ਨਾਂ ਹੋਵੇ ਇਸੇ ਗੁੱਸੇ ਵਿੱਚ ਉਸਨੇ ਸੀਤਾ ਚੱਕ ਲਈ ,ਬੰਦਾ ਮਾੜਾ ਨਹੀ ਸੀ ਜੇਕਰ ਬੱਦਲੇ ਦਾ ਤਰੀਕਾ ਹੋਰ ਹੁੰਦਾ ਅੱਜ ਲੋਕ ਉਸ ਨੂੰ ਫੂਕਦੇ ਨਾ ਬਲਕਿ ਉਸਦੀ ਪੂਜਾ ਕਰਦੇ ।

ਬੰਦੇ ਨੂੰ ਸੋਹਣੇਪਣ ਦਾ ਅਤੇ ਪੈਸੇ ਦਾ ਹੰਕਾਰ ਹੁੰਦਾ ਹੈ , ਪਰ ਇਹ ਸਦਾ ਰਹਿਣ ਵਾਲੀਆਂ ਚੀਜਾ ਨਹੀ , ਇੱਕ ਅੰਗਰੇਜ ਨੇ ਪਾਗਲਾ ਉਪਰ ਖੋਜ ਕੀਤੀ ਉਹਨੇ ਦੱਸਿਆ ਕਿ ਪਾਗਲ ਆਮ ਲੋਕਾਂ ਨਾਲੋ ਜਿਆਦਾ ਖੁਸ਼ ਰਹਿੰਦੇ ਨੇ ,ਉਹ ਈਰਖਾ ਅਤੇ ਹੰਕਾਰ ਤੋ ਰਹਿਤ ਹੁੰਦੇ ਹਨ , ਇਸੇ ਤਰਾ ਇੱਕ ਛੋਟਾ ਬੱਚਾ ਹੁੰਦਾ ਹੈ ,ਉਹ ਵੀ ਦੁੱਖ ਅਤੇ ਸੁੱਖ ਤੋ ਰਹਿਤ ਹੁੰਦਾ ਹੈ, ਜੇਕਰ ਅਸੀ ਵੀ ਹੰਕਾਰ ਤਿਆਗ ਕੇ ਮੰਨ ਬੱਚੇ ਵਰਗਾ ਬਣਾ ਲਈਏ ਤਾਂ ਇਹ ਸੰਸਾਰ ਹੀ ਸਵਰਗ ਜਾਪੇਗਾ ! ਅਸੀ ਦੂਸਰਿਆ ਵਿੱਚ ਅੋਗੁਣ ਲੱਭਦੇ ਹਾਂ ਖੁੱਦ ਵਿੱਚ ਨਹੀ ,ਭੈਣ ਭਰਾ ਪੱਤੀ ਪੱਤਨੀ ਦਾ ਰਿਸ਼ਤਾ ਕਿੰਨਾ ਨਜਦੀਕੀ ਦਾ ਹੁੰਦਾ ਹੰਕਾਰ ਕਈ ਵਾਰ ਇਹਨਾ ਵਿੱਚ ਵੀ ਦੀਵਾਰ ਖੜੀ ਕਰ ਦਿੰਦਾ ਹੈ ।

7.9 billion ਲਗਭੱਗ ਅਬਾਦੀ ਹੈ, ਕੁੱਲ ਸਾਰੇ ਸੰਸਾਰ ਦੀ ਸਕਲਾ ਵੀ ਵੱਖਰੀਆ ਰੱਬ ਨੇ ਬਣਾਈਆਂ ਨੇ ਹਰ ਇੱਕ ਅੰਗੂਠੇ ਦੀਆਂ ਲਕੀਰਾ ਇੱਕ ਦੂਜੇ ਨਾਲ ਨਹੀ ਮਿਲਦੀਆਂ ,ਫਿਰ ਅਸੀ ਦੂਸਰਿਆਂ ਨਾਲ ਤੁਲਣਾ ਕਰਦੇ ਹਾਂ ? ਅਸੀਂ ਹਰ ਚੀਜ ਅਤੇ ਹਰ ਇੱਕ ਨੂੰ ਆਪਣੇ ਅਨਕੂਲ ਕਰਨਾ ਚਾਹੁੰਦੇ ਹਾਂ ,ਸਾਡਾ ਤਾਂ ਆਪਣਾ ਮਨ ਹੀ ਕਾਬੂ ਨਹੀ ਕਿਸੇ ਨੂੰ ਕਿਵੇ ਕਾਬੂ ਕਰਾਂਗੇ , ਜਿਸ ਨੇ ਮਨ ਜਿੱਤ ਲਿਆ ਉਸਨੇ ਸੰਸਾਰ ਜਿੱਤ ਲਿਆ ,

ਕਿਸੇ ਬੱਚੇ ਨੇ (anaconda ) ਨਾਮ ਦਾ ਸੱਪ ਪਾਲਿਆ ਸੀ ਅਤੇ ਉਸਦੇ ਨਾਲ ਹੀ ਸੌਂਦਾ ਸੀ , ਉਸ ਬੱਚੇ ਨੇ ਮਹਿਸੂਸ ਕੀਤਾ ਕਿ ਸੱਪ ਕੁਝ ਦਿਨਾ ਤੋ ਰਾਤ ਨੂੰ ਬੇਚੈਨ ਰਹਿੰਦਾ ਹੈ , ਉਸਨੇ ਕਿਸੇ ਸੁਪੇਰੇ ਕੋਲੋ ਪੁੱਛਿਆ ਇਹ ਇਸ ਤਰਾ ਬੇਚੈਨ ਕਿਉ ਹੈ ? ਉਸਨੇ ਦੱਸਿਆ ਇਹ ਹਿਸਾਬ ਲੱਗਾ ਰਿਹਾ ਹੈ ਤੈਨੂੰ ਪੈਰਾਂ ਵੱਲ ਖਾਵਾਂ ਕਿ ਸਿਰ ਵੱਲੋ ,ਬੱਚਾ ਆਖਦਾ ਇਹ ਮੈਂ ਆਪ ਪਾਲਿਆ ? ਉਸਨੇ ਆਖਿਆ ਸੱਪਾਂ ਦੇ ਪੁੱਤ ਕਦੇ ਮਿੱਤ ਨਹੀ ਹੋਇਆ ਹੁੰਦੇ ਭਾਵੇਂ ਚੂਲੀਏ ਦੁੱਧ ਪਿਆਈਏ ,ਇਸ ਤਰਾ ਭਾਵੇਂ ਤੁਹਾਡਾ ਕੋਈ ਕਿੰਨਾ ਵੀ ਨਜਦੀਕੀ ਹੋਵੇ ਡੰਗ ਮਾਰ ਹੀ ਜਾਂਦਾ ਹੈ ,

ਬੰਦਾ ਹੱਡੀਆ ਦਾ ਢਾਂਚਾ ਹੈ ਉਪਰ ਮਾਸ ਦਾ ਪਰਦਾ ਫਿਰ ਇਸ ਹੱਡੀਆਂ ਅਤੇ ਮਾਸ ਦਾ ਕੀ ਮਾਣ ਖਵਰੇ ਕੱਦ ਖਾਖ ਹੋ ਜਾਵੇ , ਪਾਣੀ ਦੇ ਬੁਲਬੱਲੇ ਦੀ ਨਿਆਈ ਹੈ ਇਹ ਜੀਵਨ ਇਹ ਜੱਗਤ ਦੋ ਦਿਨ ਦਾ ਖੇਡ ਤਮਾਸ਼ਾ ਅਸੀ ਅੱਧੀ ਜਿੰਦਗੀ ਆਪਣਿਆਂ ਦਾ ਭੱਲਾ ਕਰਦਿਆ ਕੱਡ ਦੇਦੇ ਹਾ ਅੱਧੀ ਉਮਰ ਫਿਰ ਇੱਕ ਦੂਸਰੇ ਨਾਲ ਵੈਰ ਕਮਾਉਣ ਤੇ ਦੂਸਰਿਆ ਨੂੰ ਨੀਚ ਦਿਖਾਉਣ ਵਿੱਚ ਕੱਡ ਦੇਈਦੀ ਹੈ , ਸੁੱਖ ਮਨੁੱਖ ਦੇ ਅੰਦਰ ਪਰ ਜਿਵੇ ਹਿਰਨ ਕੋਲ ਕਸਤੂਰੀ ਬਾਸ਼ਨਾ ਕੋਲ ਹੈ ਪਰ ਉਹ ਪਾ੍ਪਤ ਕਰਨ ਲਈ ਬਾਹਰ ਭੱਜਦਾ ਹੈ ।

ਮਾਂ ਧੀ ਨੂੰ ਦਾਜ ਦੇਣ ਦੀ ਬਜਾਏ ਗੁਣਾਂ ਦੀ ਗੁੱਥਲੀ ਦੇ ਕੇ ਤੋਰੇ ਆਪ ਵੀ ਸੋਖੀ ਮੋਹਰਲੇ ਵੀ , ਇੱਕ ਪਿਉ ਆਪਣੇ ਪੁੱਤ ਨੂੰ ਇਫਡੀਆਂ ਘੱਟ ਥੱਡ ਜਾਵੇ ਪਰ ਅੱਕਲ ਦਾ ਖਜਾਨਾ ਨਾ ਖਾਲੀ ਛੱਡ ਜਾਵੇ , ਬੰਦੇ ਦੀ ਅੋਲਾਦ ਵਿੱਚ ਐਸੇ ਗੁਣ ਹੋਣ ਲੋਕ ਪੁੱਛਣ ਕਿਹਦਾ ਪੁੱਤ ਆ ?

ਪਹਿਲਾ ਔਰਤਾਂ ਨੇ ਜਦੋ ਦੂਸਰੀ ਰਿਸ਼ਤੇਦਾਰ ਔਰਤਾ ਨੂੰ ਮਿਲਣਾ ਤਾ 5 ਮਿੰਟ ਇੱਕ -ਇੱਕ ਮੋਡੇ ਨਾਲ ਲੱਗਕੇ ਮਿਲਣਾ ਅੱਜ ਦੇ ਯੁੱਗ ਵਿੱਚ ਅਚਾਨਕ ਭੈਣ ਨੂੰ ਭੈਣ ਟੱਕਰ ਜਾਵੇ ਤਾਂ ਵੇਖਕੇ ਬੁਖਾਰ ਚੜ ਜਾਂਦਾ ਹੈ , ਅਗਾਹ ਵਾਲੇ ਬੱਚੇ ਵੀ ਇਸੇ ਤਰਾ ਹੈ ਉਹ ਜਦੋ ਕਿਸੇ ਨੂੰ ਮਿਲਦੇ ਪਰਵੱਟੇ ਉਤਾਹ ਕਰਕੇ ਹੀ ਕੋਲੋ ਲੰਘ ਜਾਦੇ ਨੇ , ਮੂੰਹੋ ਨਹੀ ਬੋਲਦੇ ।

ਵੱਲਡਵਾਰ ੨ ਵਿੱਚ (75 million) ਲੋਕ ਮਰੇ ਸੀ (Adolf Hitler )ਹਿਟਲਰ ਆਸਟਰੀਆ ਦਾ ਜੰਮਪਲ ਸੀ ਅਤੇ ਜਰਮਨ ਵਿੱਚ ਰਾਜਨੀਤੀ ਕੀਤੀ 20 /4/1889, ਔਸਟੱਰੀਆ ਵਿੱਚ ਪੈਦਾ ਹੋਇਆ ਸੀ 30/4/1945 ਨੂੰ ਉਸਨੇ ਅਤੇ ਉਸਦੀ ਪੱਤਨੀ (Eva Braun ) ਨੇ ਆਤਮ ਹੱਥਿਆ ਕਰ ਲਈ ਸੀ ,ਹਿੱਟਲਰ ਹੰਕਾਰੀ ਹੋਣ ਕਰਕੇ ਹੀ ਇਹਨੇ ਲੋਕਾ ਦਾ ਕਾਤਲ ਸੀ ।

ਇੱਕ ਮਨੁੱਖ ਹੀ ਹੈ ਜੋ ਆਪਣੇ ਬੱਚਿਆਂ ਨੂੰ ਚੇਤਾਰਦਾ ਰਹਿੰਦਾ ਮੈ ਤੁਹਾਡੇ ਲਈ ਆਹ ਕੀਤਾ ਉਹ ਕੀਤਾ ਪੱਸ਼ੂ ਅਤੇ ਪੰਛੀ ਕਿਵੇ ਪਾਲਦੇ ਨੇ ਆਪਣੇ ਬੱਚਿਆਂ ਨੂੰ ਬਿੰਨਾ ਕਿਸੇ ਆਸ ਤੋ , ਬੰਦਾ ਸਾਰੀ ਦੁਨੀਆ ਨੂੰ ਮੁੱਠੀ ਵਿੱਚ ਕਰਨਾ ਚਾਹੁੰਦਾ ਹੈ , ਆਪਣੇ ਪਰਵਾਰ ਨੂੰ ਵੀ ਬੱਚੇ ਨੂੰ ਧੱਕੇ ਨਾਲ ਡਾਕਟਰ ਜਾ ਮਾਸਟਰ ਬਣਾਉਣਾ ਚਾਹੁੰਦੇ ਨੇ ਕਦੇ ਬੱਚੇ ਨੂੰ ਨਹੀ ਪੁੱਛਦੇ ਤੇਰੀ ਕੀ ਮਰਜੀ ਹੈ ਕਿੰਨੇ ਬੱਚੇ ਇਹਨਾ ਗੱਲਾ ਤੋ ਤੰਗ ਆ ਕੇ ਆਤਮ ਹੱਥਿਆ ਕਰ ਲੈਦੇ ਨੇ ,ਆਉ ਹੰਕਾਰ ਤਿਆਗੀਏ ਆਪ ਖੁੱਸ਼ ਰਹੀਏ ਦੂਸਰਿਆਂ ਨੂੰ ਵੀ ਖੁੱਸ਼ ਰਹਿਣ ਦੇਈਏ

ਸਤਨਾਮ ਢਿਲੋਂ

ਮਾਂਗੇਵਾਲੀਆ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤੇਰੀ ਇਸ ਦੁਨੀਆ ਦੇ ਵਿਚ
Next articleਪੁੱਤ ਹੋਏ ਕਪੁੱਤ: