ਬੰਗਲੂਰੂ (ਸਮਾਜ ਵੀਕਲੀ): ਚੀਫ ਆਫ ਆਰਮੀ ਸਟਾਫ ਜਨਰਲ ਐੱਮ.ਐੱਮ. ਨਰਵਾਣੇ ਨੇ ਅੱਜ ਇੱਥੇ 4 ਪੈਰਾਸ਼ੂਟ ਬਟਾਲੀਅਨਾਂ ਦਾ ਵੱਕਾਰੀ ‘ਰਾਸ਼ਟਰਪਤੀ ਕਲਰਜ਼’ ਨਾਲ ਸਨਮਾਨ ਕੀਤਾ ਹੈ। ਇਸ ਸਨਮਾਨ ਨੂੰ ਫੌਜ ਵਿੱਚ ‘ਨਿਸ਼ਾਨ’ ਦੇ ਨਾਮ ਵੀ ਜਾਣਿਆਂ ਜਾਂਦਾ ਹੈ। ਸਨਮਾਨਿਤ ਬਟਾਲੀਅਨਾਂ ਵਿੱਚ 11 ਪੈਰਾ (ਸਪੈਸ਼ਲ ਫੋਰਸ), 21 ਪੈਰਾ (ਸਪੈਸ਼ਲ ਫੋਰਸ), 23 ਪੈਰਾ ਅਤੇ 29 ਪੈਰਾ ਸ਼ਾਮਲ ਹਨ। ‘ਕਲਰ ਸਨਮਾਨ ਪਰੇਡ’ ਇੱਥੇ ਪੈਰਾਸ਼ੂਟ ਰੈਜੀਮੈਂਟ ਟਰੇਨਿੰਗ ਸੈਂਟਰ (ਪੀਆਰਟੀਸੀ) ਵਿੱਚ ਹੋਈ। ਇਸ ਮੌਕੇ ਸੀਨੀਅਰ ਫੌਜੀ ਅਧਿਕਾਰੀ ਵੀ ਮੌਜੂਦ ਸਨ। ਪਰੇਡ ਦੌਰਾਨ 8 ਪੈਰਾਟਰੂਪਰਾਂ ਵੱਲੋਂ ਕਲਾ ਦਾ ਮੁਜ਼ਾਹਰਾ ਵੀ ਕੀਤਾ ਗਿਆ। ਹਾਲਾਂਕਿ ਤੇਜ਼ ਹਵਾ ਕਾਰਨ ਹਵਾਈ ਪ੍ਰਦਰਸ਼ਨ ਨੂੰ ਰੱਦ ਕਰ ਦਿੱਤਾ ਗਿਆ ਸੀ। ਅਧਿਕਾਰੀਆਂ ਮੁਤਾਬਕ ਫ਼ੌਜੀ ਯੂਨਿਟਾਂ ਨੂੰ ‘ਰਾਸ਼ਟਰਪਤੀ ਕਲਰ’ ਸਨਮਾਨ ਦੇਸ਼ ਲਈ ਉਨ੍ਹਾਂ ਦੀਆਂ ਬੇਮਿਸਾਲ ਸੇਵਾਵਾਂ ਬਦਲੇ ਪ੍ਰਦਾਨ ਕੀਤਾ ਜਾਂਦਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly