ਨਵੀਂ ਦਿੱਲੀ (ਸਮਾਜ ਵੀਕਲੀ): ਫੌਜ ਮੁਖੀ ਜਨਰਲ ਐਮ ਐਮ ਨਰਵਾਣੇ ਨੇ ਬੁੱਧਵਾਰ ਨੂੰ ਆਸਟਰੇਲੀਆ ਅਤੇ ਬੰਗਲਾਦੇਸ਼ ਦੇ ਆਪਣੇ ਹਮਰੁਤਬਾ ਨਾਲ ਦੁਵੱਲਾ ਰੱਖਿਆ ਸਹਿਯੋਗ ਵਧਾਉਣ ਦੇ ਤਰੀਕਿਆਂ ’ਤੇ ਟੈਲੀਫੋਨ ’ਤੇ ਵੱਖ ਵੱਖ ਗੱਲਬਾਤ ਕੀਤੀ। ਫੌਜ ਦੇ ਬੁਲਾਰੇ ਨੇ ਦੱਸਿਆ ਕਿ ਜਨਰਲ ਨਰਵਾਣੇ ਦੀ ਆਸਟਰੇਲਿਆਈ ਫੌਜ ਮੁਖੀ ਲੈਫਟੀਲੈਂਟ ਜਨਰਲ ਰਿਚਰਡ ਐਮ ਬਰ ਨਾਲ ਗੱਲਬਾਤ ਦੁਵੱਲੇ ਰੱਖਿਆ ਸਹਿਯੋਗ ’ਤੇ ਕੇਂਦਰਿਤ ਸੀ। ਇਹ ਗੱਲਬਾਤ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਉਨ੍ਹਾਂ ਦੇ ਆਸਟਰੇਲਿਆਈ ਹਮਰੁਤਬਾ ਪੀਟਰ ਡਟਨ ਨਾਲ ਦੁਵੱਲੇ ਰੱੱਖਿਆ ਸਹਿਯੋਗ ਨੂੰ ਹੁਲਾਰਾ ਦੇਣ ਲਈ ਟੈਲੀਫੋਨ ’ਤੇ ਗੱਲਬਾਤ ਦੇ ਲੱਗਪਗ ਇਕ ਮਹੀਨੇ ਮਗਰੋਂ ਹੋਈ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly