2017 ਵਿਚ 28000 ਤੋਂ ਵੱਧ ਵੋਟਾਂ ਲੈ ਕੇ ਵਿਰੋਧੀ ਧਿਰ ਨੂੰ ਵੱਡੀ ਟੱਕਰ ਦਿੱਤੀ ਸੀ
ਕਪੂਰਥਲਾ (ਕੌੜਾ)- ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ‘ਚ ਲੀਡਰਸਿਪ ਵੱਲੋਂ ਵਿਧਾਨ ਸਭਾ ਹਲ਼ਕਾ ਸੁਲਤਾਨਪੁਰ ਲੋਧੀ ਦਾ ਉਮੀਦਵਾਰ ਦੁਬਾਰਾ ਫਿਰ ਅਰਜੁਨਾ ਐਵਾਰਡੀ ਸੱਜਣ ਸਿੰਘ ਚੀਮਾ ਨੂੰ ਐਲਾਨ ਕਰ ਦਿੱਤਾ ਹੈ , ਜਿਸ ਕਾਰਨ ਹਲਕਾ ਸੁਲਤਾਨਪੁਰ ਲੋਧੀ ਦੇ ਆਪ ਵਰਕਰਾਂ ਤੇ ਹੋਰ ਲੋਕਾਂ ‘ਚ ਖੁਸ਼ੀ ਦਾ ਮਾਹੌਲ ਹੈ ।
ਦੱਸਣਯੋਗ ਹੈ ਕਿ ਸੱਜਣ ਸਿੰਘ ਅੰਤਰਰਾਸ਼ਟਰੀ ਪੱਧਰ ਦੇ ਬਾਸਕਟਬਾਲ ਦੇ ਨਾਮੀ ਖਿਡਾਰੀ ਰਹੇ ਹਨ ਤੇ ਸੇਵਾ ਮੁਕਤ ਐਸ.ਐਸ.ਪੀ. ਹਨ , ਜਿਨ੍ਹਾਂ ਆਪ ਦੀ ਟਿਕਟ ਦੇ 2017 ਵਿਚ ਵੀ ਚੋਣ ਲੜੀ ਸੀ ਤੇ 28000 ਤੋਂ ਵੱਧ ਵੋਟਾਂ ਲੈ ਕੇ ਵਿਰੋਧੀ ਧਿਰ ਨੂੰ ਵੱਡੀ ਟੱਕਰ ਦਿੱਤੀ ਸੀ । ਹੁਣ ਪਿਛਲੇ 5 ਸਾਲਾਂ ਤੋਂ ਹਲਕਾ ਸੁਲਤਾਨਪੁਰ ਲੋਧੀ ਦੇ ਲੋਕਾਂ ਦੀ ਪੂਰੀ ਇਮਾਨਦਾਰੀ ਨਾਲ ਦਿਨ ਰਾਤ ਸੇਵਾ ਕਰ ਰਹੇ ਹਨ ।
ਅੱਜ ਉਨ੍ਹਾਂ ਨੂੰ ਆਪ ਦਾ ਉਮੀਦਵਾਰ ਐਲਾਨ ਕੀਤੇ ਜਾਣ ਦਾ ਬਲਾਕ ਸੰਮਤੀ ਦੇ ਸਾਬਕਾ ਮੈਂਬਰ ਨਰਿੰਦਰ ਸਿੰਘ ਖਿੰਡਾ , ਰਾਜਿੰਦਰ ਸਿੰਘ ਜੈਨਪੁਰ , ਸਾਬਕਾ ਸਰਪੰਚ ਬਲਬੀਰ ਸਿੰਘ ਮਸੀਤਾਂ , ਗੁਰਚਰਨ ਸਿੰਘ ਬਿੱਟੂ ਜੈਨਪੁਰ , ਡਾ. ਬਲਵਿੰਦਰ ਸਿੰਘ ਤਲਵੰਡੀ ,ਜਸਵੰਤ ਸਿੰਘ ਸੰਧੂ ਆਹਲੀਕਲਾਂ , ਚੈਚਲ ਸਿੰਘ ਸ਼ਤਾਬਗੜ੍ਹ, ਕਮਲਜੀਤ ਸਿੰਘ ਕੌੜਾ , ਕਮਲਜੀਤ ਸਿੰਘ ਸੋਢੀ , ਗੁਲਸ਼ਨ ਸਿੰਘ ਡਡਵਿੰਡੀ ,ਚੈਚਲ ਸਿੰਘ ਖਾਲਸਾ , ਬੇਅੰਤ ਸਿੰਘ ਕਬੀਰਪੁਰ,ਅਕਾਸ਼ਦੀਪ ਸਿੰਘ , ਕਰਨੈਲ ਸਿੰਘ ਪਾਜੀਆਂ , ਮਾਸਟਰ ਖੇਮ ਰਾਜ ਤਿਵਾੜੀ , ਬਲਜਿੰਦਰ ਸਿੰਘ ਡਡਵਿੰਡੀ , ਪਵਨ ਲਾਲ ਡਡਵਿੰਡੀ,ਬਲਜੀਤ ਸਿੰਘ ਬਾਜਵਾ ,ਸਤਨਾਮ ਸਿੰਘ ਬੂਹ , ਬੂਟਾ ਸਿੰਘ ਤਾਸ਼ਪੁਰ , ਤਰਸੇਮ ਸਿੰਘ ਨੰਬਰਦਾਰ,ਪ੍ਰਦੀਪ ਥਿੰਦ ਤਲਵੰਡੀ ਚੌਧਰੀਆਂ , ਪ੍ਰੋ. ਵਿਜੇ ਬਾਂਸਲ , ਜਸਪਾਲ ਸਿੰਘ ਜੰਮੂ , ਰਾਜਾ ਮੋਖੇ, ਮਨਜੀਤ ਸਿੰਘ ਨਸੀਰੇਵਾਲ , ਜਸਵੰਤ ਸਿੰਘ ਮੱਲੀ ,ਰਾਮ ਪ੍ਰਕਾਸ਼ ਆਰ.ਸੀ.ਐਫ., ਓਮ ਪ੍ਰਕਾਸ਼ ਧੀਰ,ਵਰਿੰਦਰ ਸਿੰਘ ਬਾਊ,ਜਸਵਿੰਦਰ ਸਿੰਘ ਟੀਟਾ , ਸਤਵਿੰਦਰ ਸਿੰਘ ਸੱਤਾ ,ਜਸਦੀਸ਼ ਸਵਾਲ , ਮੇਜਰ ਸਿੰਘ ,ਦਲਜੀਤ ਸਿੰਘ ਮਨਿਆਲਾ ,ਜਗੀਰ ਸਿੰਘ ਬਾਜਵਾ , ਹਰਜਿੰਦਰ ਸਿੰਘ ਬੂੜੇਵਾਲ ਤੇ ਹੋਰ ਸੈਕੜੇ ਵਲੰਟੀਅਰ ਤੇ ਵੱਡੀ ਗਿਣਤੀ ‘ਚ ਆਪ ਵਰਕਰਾਂ ਸੱਜਣ ਸਿੰਘ ਨੂੰ ਟਿਕਟ ਦੇਣ ਦਾ ਸਵਾਗਤ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ , ਪ੍ਰਧਾਨ ਭਗਵੰਤ ਮਾਨ ਤੇ ਇੰਚਾਰਜ ਜਰਨੈਲ ਸਿੰਘ ਆਦਿ ਸਮੂਹ ਆਪ ਲੀਡਰਾਂ ਦਾ ਧੰਨਵਾਦ ਕੀਤਾ ।ਉਨ੍ਹਾਂ ਕਿਹਾ ਕਿ ਸੱਜਣ ਸਿੰਘ ਬੜੀ ਸ਼ਾਨ ਨਾਲ ਇਤਿਹਾਸਕ ਜਿੱਤ ਪ੍ਰਾਪਤ ਕਰਨਗੇ ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly