ਕਪੂਰਥਲਾ (ਸਮਾਜ ਵੀਕਲੀ) (ਕੌੜਾ ) – ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਪ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਤੇ ਸੂਬਾ ਪ੍ਰਭਾਰੀ ਜਰਨੈਲ ਸਿੰਘ ਨੇ ਅਰਜੁਨਾ ਐਵਾਰਡੀ ਰਿਟਾ. ਐਸ.ਐਸ.ਪੀ. ਤੇ ਅੰਤਰਰਾਸ਼ਟਰੀ ਬਾਸਕਟਬਾਲ ਖਿਡਾਰੀ ਰਹੇ ਸੱਜਣ ਸਿੰਘ ਚੀਮਾ ਨੂੰ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਤੋਂ ਆਪ ਪਾਰਟੀ ਦਾ ਹਲਕਾ ਇੰਚਾਰਜ ਨਿਯੁਕਤ ਨਿਯੁਕਤ ਕੀਤਾ ਗਿਆ ਹੈ । ਜਿਸ ਸਬੰਧੀ ਖਬਰ ਮਿਲਦੇ ਹੀ ਹਲਕੇ ਦੇ ਆਪ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।ਜਿਕਰਯੋਗ ਹੈ ਕਿ ਸੱਜਣ ਸਿੰਘ ਨੇ ਪਹਿਲੀ ਵਾਰ 2017 ਦੀ ਵਿਧਾਨ ਸਭਾ ਚੋਣ ਵੀ ਆਮ ਆਦਮੀ ਪਾਰਟੀ ਦੀ ਟਿਕਟ ਤੇ ਹਲਕਾ ਸੁਲਤਾਨਪੁਰ ਲੋਧੀ ਤੋਂ ਲੜੀ ਸੀ ਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 28,000 ਤੋਂ ਵੱਧ ਵੋਟਾਂ ਪ੍ਰਾਪਤ ਕਰਕੇ ਵਿਰੋਧੀ ਧਿਰ ਨੂੰ ਤਕੜੀ ਟੱਕਰ ਦਿੱਤੀ ਸੀ ।
ਪਾਰਟੀ ਹਾਈਕਮਾਂਡ ਵੱਲੋਂ ਸੱਜਣ ਸਿੰਘ ਨੂੰ ਆਪ ਦਾ ਹਲਕਾ ਇੰਚਾਰਜ ਨਿਯੁਕਤ ਕਰਨ ਤੇ ਖੁਸ਼ੀ ਪ੍ਰਗਟ ਕਰਦਿਆਂ ਸੀਨੀਅਰ ਆਗੂ ਨਰਿੰਦਰ ਸਿੰਘ ਖਿੰਡਾ ਸਾਬਕਾ ਮੈਂਬਰ ਬਲਾਕ ਸੰਮਤੀ , ਬਲਬੀਰ ਸਿੰਘ ਮਸੀਤਾਂ ਸਾਬਕਾ ਸਰਪੰਚ , ਜਸਵੰਤ ਸਿੰਘ ਸੰਧੂ ਆਹਲੀ , ਸਮਿੰਦਰ ਸਿੰਘ ਸੰਧੂ ਆਹਲੀਕਲਾਂ , ਸੁਦੇਸ਼ ਕੁਮਾਰ ਰਿਟਾ. ਇੰਸਪੈਕਟਰ , ਡਾ. ਬਲਵਿੰਦਰ ਸਿੰਘ , ਸਿੰਘ, ਗੁਰਚਰਨ ਸਿੰਘ ਬਿੱਟੂ, ਬਲਬੀਰ ਸਿੰਘ ਮਸੀਤਾਂ , ਸ਼ਮਿੰਦਰ ਸਿੰਘ, ਨਰਿੰਦਰ ਸਿੰਘ ਖਿੰਡਾ, ਜਸਵੰਤ ਸਿੰਘ ਆਹਲੀ , ਪਵਨ ਲਾਲਾ, ਜਸਪਾਲ, ਜੋਗਿੰਦਰ ਸਿੰਘ ਸ਼ਾਹਵਾਲਾ , ਜਸਕੰਵਲ ਸਿੰਘ, ਸਵਰਨ ਸਿੰਘ ਰਾਮਪੁਰ ਜਗੀਰ, ਜਸਪਾਲ ਸਿੰਘ ,ਬਲਜੀਤ ਸਿੰਘ ਬਾਜਵਾ, ਮਾਸਟਰ ਖੇਮ ਰਾਜ , ਸੁਖਚੈਨ ਸਿੰਘ ਫਰੀਦ ਸਰਾਂਏ, , ਰਣਧੀਰ ਸਿੰਘ ਮੱਲੀਆਂ , ਗੁਰਦਰਸ਼ਨ ਸਿੰਘ , ਐਡਵੋਕੇਟ ਸਤਨਾਮ ਸਿੰਘ ਮੋਮੀ, ਅਮਰਜੀਤ ਸਿੰਘ ਫ਼ੌਜੀ ਕਲੋਨੀ, ਜਸਵੰਤ ਸਿੰਘ ਮੱਲੀ, ਮਨਜੀਤ ਸਿੰਘ ਨਸੀਰੇਵਾਲ, ਹਰਦੀਪ ਸਿੰਘ , ਰਾਮ ਪ੍ਰਕਾਸ਼ , ਲਵਪ੍ਰੀਤ ਸਿੰਘ , ਰਜਿੰਦਰ ਸਿੰਘ ਜੈਨਪੁਰ, ਸਤਵਿੰਦਰ ਸਿੰਘ ਸੱਤਾ , ਗੁਰਦਰਸ਼ਨ ਸਿੰਘ ਰਿਟਾਇਰਡ ਅਧਿਕਾਰੀ , ਹਰਦੀਪ ਸਿੰਘ ਆਰ.ਸੀ.ਐਫ. , ਸ਼ਿੰਗਾਰਾ ਸਿੰਘ ਮੋਮੀ , ਜੋਗਿੰਦਰ ਸਿੰਘ ਸ਼ਾਹਵਾਲਾ , ਜਗਤਾਰ ਸਿੰਘ ਆਹਲੀ, ਸੁਖਚੈਨ ਸਿੰਘ ਫਰੀਦ ਸਰਾਏ, ਮੇਜਰ ਸਿੰਘ ਜੈਨਪੁਰ , ਬਲਜੀਤ ਸਿੰਘ ਬਾਜਵਾ ਆਦਿ ਵੱਡੀ ਗਿਣਤੀ ‘ਚ ਪਾਰਟੀ ਵਰਕਰਾਂ ਤੇ ਆਗੂਆਂ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ ਹੈ । ਸਮੂਹ ਆਪ ਆਗੂਆਂ ਕਿਹਾ ਕਿ ਪੰਜਾਬ ਵਿੱਚ ਇਸ ਵਾਰ ਆਪ ਪਾਰਟੀ ਦੀ ਸਰਕਾਰ ਬਣੇਗੀ ਤੇ ਹਲਕਾ ਸੁਲਤਾਨਪੁਰ ਲੋਧੀ ਤੋਂ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਈ ਜਾਵੇਗੀ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly